ਵਰਲਡ ਕੱਪ ''ਚ ਮੀਂਹ ਨਾਲ ਰੱਦ ਹੋਏ ਮੈਚਾਂ ਲਈ ''ਰਿਜ਼ਰਵ ਡੇ'' ਦੀ ਮੰਗ ਆਈ. ਸੀ. ਸੀ. ਨੇ ਠੁਕਰਾਈ
Wednesday, Jun 12, 2019 - 12:27 PM (IST)
ਨੌਟਿੰਘਮ : ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਕਿਹਾ ਕਿ ਮੀਂਹ ਨਾਲ ਪ੍ਰਭਾਵਿਤ ਵਰਲਡ ਕੱਪ ਮੈਚਾਂ ਲਈ ਅਲੱਗ ਦਿਨ(ਰਿਜ਼ਰਵ ਡੇ) ਰੱਖਣਾ ਟੂਰਨਾਮੈਂਟ ਦੇ ਲੰਬੇ ਸਮੇਂ ਨੂੰ ਦੇਖਦਿਆਂ ਸੰਭਵ ਹੋ ਸਕਦਾ ਹੈ। ਸ਼੍ਰੀਲੰਕਾ ਦੇ ਪਾਕਿਸਤਾਨ ਅਤੇ ਬੰਗਲਾਦੇਸ਼ ਖਿਲਾਫ ਦੋਵੇਂ ਮੈਚ ਮੀਂਹ ਦੀ ਭੇਟ ਚੜ੍ਹ ਗਏ। ਇਨ੍ਹਾਂ ਦੋਵਾਂ ਮੈਚਾਂ ਵਿਚ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਵਿਚਾਲੇ ਇਕ ਹੋਰ ਮੈਚ ਸਿਰਫ 7.3 ਓਵਰਾਂ ਦੀ ਖੇਡ ਤੋਂ ਬਾਅਦ ਰੱਦ ਕਰਨਾ ਪਿਆ। ਜਿਸ ਤੋਂ ਬਾਅਦ ਮੈਚਾਂ ਲਈ ਅਲੱਗ ਤੋਂ ਸੁਰੱਖਿਅਤ ਦਿਨ ਰੱਖਣ ਦੀ ਮੰਗ ਉੱਠ ਰਹੀ ਹੈ।
ਰਿਚਰਡਸਨ ਨੇ ਕਿਹਾ, ''ਵਰਲਡ ਕੱਪ ਵਿਚ ਰੱਦ ਹੋਏ ਮੈਚਾਂ ਲਈ ਇਕ ਹੋਰ ਦਿਨ ਤੈਅ ਕਰਨ ਨਾਲ ਟੂਰਨਾਮੈਂਟ ਦਾ ਸਮਾਂ ਹੋਕ ਲੰਬਾ ਖਿੱਚਿਆ ਜਾਵੇਗਾ ਅਤੇ ਅਧਿਕਾਰਤ ਤੌਰ 'ਤੇ ਇਸ ਦਾ ਸੰਚਾਲਨ ਕਰਨਾ ਬੇਹੱਦ ਮੁਸ਼ਕਲ ਹੋ ਜਾਵੇਗਾ।'' ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅਮਰੀਕਾ ਵਿਖੇ ਜੂਨ ਵਿਚ ਔਸਤ ਤੋਂ ਵੱਧ ਮੀਂਹ ਪੈ ਰਿਹਾ ਹੈ। ਰਿਚਰਸਨ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਬਿਨ ਮੌਸਮ ਦੀ ਬਰਸਾਤ ਹੈ। ਜੂਨ ਨੂੰ ਬ੍ਰਿਟੇਨ ਦਾ ਸਭ ਤੋਂ ਸੌਕਾ ਮਹੀਨਾ ਮੰਨਿਆ ਜਾਂਦਾ ਹੈ। ਪਿਛਲੇ ਸਾਲ 2018 ਦੇ ਜੂਨ ਵਿਚ ਸਿਰਫ 2 ਮਿਲੀ ਮੀਟਰ ਮੀਂਹ ਹੋਇਆ ਸੀ ਪਰ ਪਿਛਲੇ 24 ਘੰਟਿਆਂ ਵਿਚ ਹੀ ਦੱਖਣੀ ਪੂਰਬੀ ਇੰਗਲੈਂਡ ਵਿਚ 100 ਮਿ. ਮੀ. ਮੀਂਹ ਪਿਆ। ਇਸ ਦੀ ਵੀ ਕੋਈ ਗਰੰਟੀ ਨਹੀਂ ਹੈ ਜੋ ਦਿਨ ਸੁਰੱਖਿਅਤ ਰੱਖਿਆ ਗਿਆ ਹੈ ਉਸ ਦਿਨ ਮੀਂਹ ਨਹੀਂ ਹੋਵੇਗਾ।