ICC ਮਹਿਲਾ ਵਨ-ਡੇ ਰੈਂਕਿੰਗ : ਸਮ੍ਰਿਤੀ ਮੰਧਾਨਾ ਤੇ ਭਾਟੀਆ ਅੱਗੇ ਵਧੀਆਂ, ਮਿਤਾਲੀ ਖ਼ਿਸਕੀ
Wednesday, Mar 23, 2022 - 06:03 PM (IST)
ਸਪੋਰਟਸ ਡੈਸਕ- ਭਾਰਤ ਦੀ ਸਮ੍ਰਿਤੀ ਮੰਧਾਨਾ ਤੇ ਯਾਸਤਿਕਾ ਭਾਟੀਆ ਨੇ ਆਈ. ਸੀ. ਸੀ. ਮਹਿਲਾ ਵਨਡੇ ਰੈਂਕਿੰਗ ਵਿੱਚ ਕਾਫ਼ੀ ਸੁਧਾਰ ਕੀਤਾ ਹੈ। ਮੰਧਾਨਾ 10ਵੇਂ ਨੰਬਰ 'ਤੇ, ਯਾਸਤਿਕਾ 39ਵੇਂ ਨੰਬਰ 'ਤੇ ਪਹੁੰਚ ਗਈ ਹੈ। ਦੂਜੇ ਪਾਸੇ ਕਪਤਾਨ ਮਿਤਾਲੀ ਰਾਜ ਨੂੰ ਰੈਂਕਿੰਗ 'ਚ ਨੁਕਸਾਨ ਹੋਇਆ ਹੈ। ਉਹ 8ਵੇਂ ਸਥਾਨ 'ਤੇ ਖਿਸਕ ਗਈ ਹੈ। ਗੇਂਦਬਾਜ਼ਾਂ ਵਿੱਚ ਪੂਜਾ ਵਸਤਰਕਾਰ ਦੀ ਰੈਂਕਿੰਗ ਵਿੱਚ 13 ਸਥਾਨਾਂ ਦਾ ਜ਼ਬਰਦਸਤ ਸੁਧਾਰ ਹੋਇਆ ਹੈ।
ਇਹ ਵੀ ਪੜ੍ਹੋ : IPL 2022 : ਦਿੱਲੀ ਕੈਪੀਟਲਸ ਦੇ ਸ਼ਡਿਊਲ, ਮੈਚ, ਵੈਨਿਊ ਤੇ ਪੂਰੀ ਟੀਮ ਦੇ ਇਕ ਝਾਤ
ਨਿਊਜ਼ੀਲੈਂਡ ਵਿੱਚ ਚੱਲ ਰਹੇ ICC ਮਹਿਲਾ ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਪਿਛਲੇ ਤਿੰਨ ਮੈਚਾਂ ਵਿੱਚ 35, 10 ਅਤੇ 30 ਦੌੜਾਂ ਬਣਾਉਣ ਵਾਲੀ ਸਟਾਰ ਸਲਾਮੀ ਬੱਲੇਬਾਜ਼ ਮੰਧਾਨਾ ਇੱਕ ਸਥਾਨ ਦੀ ਚੜ੍ਹਤ ਨਾਲ 663 ਅੰਕਾਂ ਨਾਲ ਟਾਪ-10 ਵਿੱਚ ਪਹੁੰਚ ਗਈ ਹੈ। ਯਾਸਤਿਕਾ ਭਾਟੀਆ ਦੀ ਰੈਂਕਿੰਗ ਵਿੱਚ ਵੀ ਜ਼ਬਰਦਸਤ ਸੁਧਾਰ ਹੋਇਆ ਹੈ। ਉਨ੍ਹਾਂ ਆਸਟ੍ਰੇਲੀਆ ਅਤੇ ਬੰਗਲਾਦੇਸ਼ ਦੇ ਖਿਲਾਫ ਭਾਰਤ ਦੇ ਪਿਛਲੇ ਦੋ ਮੈਚਾਂ ਵਿੱਚ ਅਰਧ ਸੈਂਕੜੇ ਲਗਾਏ ਸਨ। ਉਨ੍ਹਾਂ ਨੂੰ ਇਸ ਪ੍ਰਦਰਸ਼ਨ ਦਾ ਲਾਭ ਵਿਸ਼ਵ ਰੈਂਕਿੰਗ ਵਿੱਚ ਅੱਠ ਸਥਾਨਾਂ ਦੇ ਸੁਧਾਰ ਦੇ ਰੂਪ ਵਿੱਚ ਮਿਲਿਆ।
ਪਿਛਲੇ ਦੋ ਹਫ਼ਤਿਆਂ ਵਿੱਚ ਪੰਜ ਸਥਾਨ ਹੇਠਾਂ ਖਿਸਕਣ ਵਾਲੀ ਮਿਤਾਲੀ ਇੱਕ ਸਥਾਨ ਹੋਰ ਖਿਸਕ ਗਈ ਹੈ ਅਤੇ ਹੁਣ ਉਹ ਨਿਊਜ਼ੀਲੈਂਡ ਦੀ ਐਮੀ ਸੈਟਰਥਵੇਟ ਨਾਲ ਅੱਠਵੇਂ ਸਥਾਨ ’ਤੇ ਹੈ। ਭਾਰਤੀ ਕਪਤਾਨ ਨੇ ਆਸਟ੍ਰੇਲੀਆ ਖਿਲਾਫ 68 ਦੌੜਾਂ ਬਣਾ ਕੇ ਫਾਰਮ 'ਚ ਵਾਪਸੀ ਦਾ ਸੰਕੇਤ ਦਿੱਤਾ ਪਰ ਮੰਗਲਵਾਰ ਨੂੰ ਬੰਗਲਾਦੇਸ਼ 'ਤੇ ਭਾਰਤ ਦੀ 110 ਦੌੜਾਂ ਦੀ ਜਿੱਤ ਦੌਰਾਨ ਉਹ ਖਾਤਾ ਵੀ ਨਹੀਂ ਖੋਲ੍ਹ ਸਕੇ।
ਇਹ ਵੀ ਪੜ੍ਹੋ : IPL 2022 : CSK ਨੂੰ ਲੱਗਾ ਵੱਡਾ ਝਟਕਾ, ਪਹਿਲੇ ਮੈਚ ਤੋਂ ਬਾਹਰ ਹੋ ਸਕਦੇ ਹਨ ਮੋਈਨ ਅਲੀ
ਆਸਟਰੇਲੀਆ ਦੀ ਐਲਿਸਾ ਹੀਲੀ (730 ਅੰਕ) ਅਜੇ ਵੀ ਵਨਡੇ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਭ ਤੋਂ ਅੱਗੇ ਹੈ। ਉਸਦੀ ਸਾਥੀ ਖਿਡਾਰੀ ਬੈਥ ਮੂਨੀ 725 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਆਸਟ੍ਰੇਲੀਆ ਦੀ ਮੇਗ ਲੈਨਿੰਗ (715), ਰੇਚਲ ਹੇਨਸ (712) ਵੀ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ 'ਤੇ ਪਹੁੰਚ ਗਈਆਂ ਹਨ। ਦੱਖਣੀ ਅਫਰੀਕਾ ਦੀ ਲੌਰਾ ਵੋਲਵਰਟ ਤੀਜੇ ਨੰਬਰ 'ਤੇ ਹੈ।
ਗੇਂਦਬਾਜ਼ਾਂ ਦੀ ਸੂਚੀ 'ਚ ਭਾਰਤ ਦੀ ਤੇਜ਼ ਗੇਂਦਬਾਜ਼ ਪੂਜਾ ਵਸਤਰਾਕਰ 13 ਸਥਾਨ ਦੇ ਫਾਇਦੇ ਨਾਲ 56ਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਅਨੁਭਵੀ ਝੂਲਨ ਗੋਸਵਾਮੀ ਇਕ ਸਥਾਨ ਖਿਸਕ ਕੇ ਸੱਤਵੇਂ ਸਥਾਨ 'ਤੇ ਪਹੁੰਚ ਗਈ ਹੈ। ਗੋਸਵਾਮੀ ਹਾਲਾਂਕਿ ਆਪਣੀ ਬੱਲੇਬਾਜ਼ੀ ਨਾਲ ਆਲਰਾਊਂਡਰਾਂ ਦੀ ਸੂਚੀ 'ਚ ਨੌਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਦੀਪਤੀ ਸ਼ਰਮਾ, ਜੋ ਪਿਛਲੇ ਦੋ ਮੈਚਾਂ 'ਚ ਨਹੀਂ ਖੇਡੀ ਹੈ, ਦੋ ਸਥਾਨ ਹੇਠਾਂ ਖਿਸਕ ਕੇ ਸੱਤਵੇਂ ਸਥਾਨ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : IPL 2022 'ਚ ਕਮੈਂਟਰੀ ਕਰਦੇ ਨਜ਼ਰ ਆਉਣਗੇ ਸੁਰੇਸ਼ ਰੈਨਾ ਅਤੇ ਰਵੀ ਸ਼ਾਸਤਰੀ
ਗੇਂਦਬਾਜ਼ਾਂ ਦੀ ਸੂਚੀ 'ਚ ਇੰਗਲੈਂਡ ਦੀ ਸਪਿਨਰ ਸੋਫੀ ਏਕਲੇਸਟੋਨ 773 ਅੰਕਾਂ ਨਾਲ ਸਿਖਰ 'ਤੇ ਹੈ, ਜਦਕਿ ਉਨ੍ਹਾਂ ਦੀ ਜੋੜੀਦਾਰ ਜੇਸ ਜੋਨਾਸਨ (726) ਦੂਜੇ ਸਥਾਨ 'ਤੇ ਹੈ। ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ ਸ਼ਬਨੀਮ ਇਸਮਾਈਲ ਅਤੇ ਮਾਰੀਜਾਨੇ ਕੈਪ ਕ੍ਰਮਵਾਰ ਚੌਥੇ, ਪੰਜਵੇਂ ਸਥਾਨ 'ਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।