ICC ਰੈਂਕਿੰਗ : ਅਕਸ਼ਰ ਪਟੇਲ ਤੇ ਯਸ਼ਸਵੀ ਜਾਇਸਵਾਲ ਦੀ ਟਾਪ-10 ’ਚ ਐਂਟਰੀ

Wednesday, Jan 17, 2024 - 07:56 PM (IST)

ICC ਰੈਂਕਿੰਗ : ਅਕਸ਼ਰ ਪਟੇਲ ਤੇ ਯਸ਼ਸਵੀ ਜਾਇਸਵਾਲ ਦੀ ਟਾਪ-10 ’ਚ ਐਂਟਰੀ

ਦੁਬਈ- ਅਫਗਾਨਿਸਤਾਨ ਵਿਰੁੱਧ ਲੜੀ ਦੇ ਸ਼ੁਰੂਆਤੀ ਦੋ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਦੇ ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਬੁੱਧਵਾਰ ਨੂੰ ਤਾਜ਼ਾ ਜਾਰੀ ਆਈ. ਸੀ. ਸੀ. ਪੁਰਸ਼ ਟੀ-20 ਕੌਮਾਂਤਰੀ ਖਿਡਾਰੀ ਰੈਂਕਿੰਗ ਵਿਚ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 5ਵੇਂ ਸਥਾਨ ’ਤੇ ਪਹੁੰਚ ਗਏ ਜਦਕਿ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਵੀ ਛੇਵੇਂ ਸਥਾਨ ’ਤੇ ਪਹੁੰਚਣ ਵਿਚ ਸਫਲ ਰਹੇ।

ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ

ਉੱਥੇ ਹੀ, ਬੱਲੇਬਾਜ਼ ਸ਼ਿਵਮ ਦੂਬੇ 265ਵੇਂ ਸਥਾਨ ਤੋਂ 58ਵੇਂ ਸਥਾਨ ’ਤੇ ਕਾਬਜ਼ ਹੋ ਗਏ ਹਨ। ਬੱਲੇਬਾਜ਼ ਸ਼ੁਭਮਨ ਗਿੱਲ 7 ਸਥਾਨਾਂ ਦੇ ਫਾਇਦੇ ਨਾਲ 60ਵੇਂ ਜਦਕਿ ਖੱਬੇ ਹੱਥ ਦਾ ਬੱਲੇਬਾਜ਼ ਤਿਲਕ ਵਰਮਾ 3 ਸਥਾਨਾਂ ਦੇ ਫਾਇਦੇ ਨਾਲ ਸਾਂਝੇ ਤੌਰ ’ਤੇ 61ਵੇਂ ਸਥਾਨ ’ਤੇ ਬਣੇ ਹੋਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News