ਕੋਹਲੀ ਵਨਡੇ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ, ਬੁਮਰਾਹ ਚੌਥੇ ਸਥਾਨ ’ਤੇ ਖਿਸਕਿਆ

Thursday, Apr 01, 2021 - 11:26 AM (IST)

ਦੁਬਈ (ਭਾਸ਼ਾ)– ਭਾਰਤੀ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਨੂੰ ਇੱਥੇ ਜਾਰੀ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪ੍ਰੀਸ਼ਦ) ਵਨਡੇ ਬੱਲੇਬਾਜ਼ੀ ਰੈਂਕਿੰਗ ਵਿਚ ਆਪਣੇ ਚੋਟੀ ਦੇ ਸਥਾਨ ’ਤੇ ਬਰਕਰਾਰ ਹੈ, ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ ਵਿਚ ਇਕ ਸਥਾਨ ਖਿਸਕ ਕੇ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਕੋਹਲੀ ਨੇ ਇੰਗਲੈਂਡ ਵਿਰੁੱਧ ਪਹਿਲੇ ਤੇ ਦੂਜੇ ਵਨਡੇ ਵਿਚ ਕ੍ਰਮਵਾਰ 56 ਤੇ 66 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ, ਜਿਸ ਨਾਲ ਉਸਦੇ 870 ਅੰਕ ਹੋ ਗਏ ਹਨ।

ਇਹ ਵੀ ਪੜ੍ਹੋ: ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਕੀਤੀ ਮਹਿਲਾ ਸਹਾਇਕ ਨਾਲ ਘਟੀਆ ਕਰਤੂਤ ਕਰਨ ਦੀ ਕੋਸ਼ਿਸ਼, ਵੀਡੀਓ ਵਾਇਰਲ

ਬੁਮਰਾਹ ਇੰਗਲੈਂਡ ਵਿਰੁੱਧ ਸੀਮਤ ਓਵਰਾਂ ਦੀ ਲੜੀ ਵਿਚ ਨਹੀਂ ਖੇਡਿਆ ਸੀ, ਜਿਸ ਨਾਲ ਉਹ ਇਕ ਸਥਾਨ ਹੇਠਾਂ ਖਿਸਕ ਗਿਆ ਹੈ ਤੇ ਗੇਂਦਬਾਜ਼ਾਂ ਦੀ ਸੂਚੀ ਵਿਚ 690 ਅੰਕਾਂ ਨਾਲ ਚੌਥੇ ਸਥਾਨ ’ਤੇ ਪਹੁੰਚ ਗਿਆ। ਭਾਰਤੀ ਸੀਮਤ ਓਵਰਾਂ ਦਾ ਉਪ-ਕਪਤਾਨ ਰੋਹਿਤ ਸ਼ਰਮਾ ਰੈਂਕਿੰਗ ਵਿਚ ਤੀਜੇ ਸਥਾਨ ’ਤੇ ਹੈ। ਉਹ ਪਾਕਿਸਤਾਨ ਦੇ ਬਾਬਰ ਆਜ਼ਮ ਤੋਂ ਪਿੱਛੇ ਹੈ, ਜਦਕਿ ਲੋਕੇਸ਼ ਰਾਹੁਲ 31ਵੇਂ ਤੋਂ 27ਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: ਭਾਰਤ ਨੇ ਫਿਜੀ ਨੂੰ ਭੇਜੀਆਂ ਕੋਰੋਨਾ ਵੈਕਸੀਨ ਦੀਆਂ 1 ਲੱਖ ਖ਼ੁਰਾਕਾਂ, ਹੁਣ ਤੱਕ 80 ਤੋਂ ਜ਼ਿਆਦਾ ਦੇਸ਼ਾਂ ਦੀ ਕੀਤੀ ਮਦਦ

ਆਲਰਾਊਂਡਰ ਹਾਰਦਿਕ ਪੰਡਯਾ 35 ਤੇ 65 ਦੌੜਾਂ ਦੀਆਂ ਪਾਰੀਆਂ ਖੇਡ ਕੇ ਬੱਲੇਬਾਜ਼ਾਂ ਵਿਚ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 42ਵੀਂ ਰੈਂਕਿੰਗ ਹਾਸਲ ਕਰਨ ਵਿਚ ਸਫ਼ਲ ਰਿਹਾ ਤੇ ਰਿਸ਼ਭ ਪੰਤ ਨੇ ਟਾਪ-100 ਵਿਚ ਪ੍ਰਵੇਸ਼ ਕਰ ਲਿਆ ਹੈ। ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਨੇ ਆਖਰੀ ਮੈਚ ਵਿਚ 42 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਉਸ ਨੂੰ 9 ਸਥਾਨਾਂ ਦਾ ਫਾਇਦਾ ਹੋਇਆ ਹੈ, ਜਿਸ ਨਾਲ ਉਹ 11ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਿਹੜੀ ਸਤੰਬਰ 2017 ਵਿਚ ਉਸਦੇ 10ਵੇਂ ਸਥਾਨ ਤੋਂ ਬਾਅਦ ਸਰਵਸ੍ਰੇਸ਼ਠ ਰੈਂਕਿੰਗ ਹੈ। ਸ਼ਾਰਦੁਲ ਠਾਕੁਰ ਨੇ ਇਸ ਮੈਚ ਵਿਚ 67 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ, ਜਿਸ ਨਾਲ ਉਹ 93ਵੇਂ ਤੋਂ 80ਵੇਂ ਸਥਾਨ ’ਤੇ ਪਹੁੰਚ ਗਿਆ। ਉਸ ਨੇ ਦੂਜੇ ਵਨ ਡੇ ਵਿਚ 52 ਗੇਂਦਾਂ ਵਿਚ 99 ਦੌੜਾਂ ਬਣਾਈਆ ਸਨ ਤੇ ਉਹ ਆਲਰਾਊਂਡਰਾਂ ਵਿਚ ਦੂਜੇ ਸਥਾਨ ’ਤੇ ਹੈ, ਜਦਕਿ ਜਾਨੀ ਬੇਅਰਸਟੋ ਨੇ ਕਰੀਅਰ ਦੇ ਸਰਵਸ੍ਰੇਸ਼ਠ 796 ਰੇਟਿੰਗ ਅੰਕਾਂ ਨਾਲ ਆਪਣਾ ਸੱਤਵਾਂ ਸਥਾਨ ਬਰਕਰਾਰ ਰੱਖਿਆ ਹੈ। ਮੋਇਨ ਅਲੀ 9 ਸਥਾਨਾਂ ਦੇ ਫਾਇਦੇ ਨਾਲ ਗੇਂਦਬਾਜ਼ੀ ਸੂਚੀ ਵਿਚ 46ਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: WHO ਨੇ ਚੀਨ ਦੇ ਦੋਵਾਂ ਕੋਰੋਨਾ ਟੀਕਿਆਂ ਨੂੰ ਦੱਸਿਆ ਪ੍ਰਭਾਵਸ਼ਾਲੀ

ਟੀ-20 ਕੌਮਾਂਤਰੀ ਦੀ ਤਾਜ਼ਾ ਰੈਂਕਿੰਗ ਦੀ ਬੱਲੇਬਾਜ਼ੀ ਸੂਚੀ ਵਿਚ ਰਾਹੁਲ ਤੇ ਕੋਹਲੀ ਦੋਵਾਂ ਨੂੰ ਇਕ-ਇਕ ਸਥਾਨ ਦਾ ਨੁਕਸਾਨ ਹੋਇਆ, ਜਿਸ ਨਾਲ ਉਹ ਦੋਵੇਂ ਕ੍ਰਮਵਾਰ 5ਵੇਂ ਤੇ 6ਵੇਂ ਸਥਾਨ ’ਤੇ ਖਿਸਕ ਗਏ ਹਨ । ਕੋਈ ਵੀ ਭਾਰਤੀ ਗੇਂਦਬਾਜ਼ਾਂ ਤੇ ਆਲਰਾਊਡਾਂ ਦੀ ਸੂਚੀ ਵਿਚ ਟਾਪ-10 ਵਿਚ ਸ਼ਾਮਲ ਨਹੀਂ ਹੈ। ਟੈਸਟ ਰੈਂਕਿੰਗ ਵਿਚ ਸਪਿਨਰ ਆਰ. ਅਸ਼ਵਿਨ ਨੇ ਆਸਟਰੇਲੀਆ ਦੇ ਪੈਟ ਕਮਿੰਸ ਤੋਂ ਬਾਅਦ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਆਲਰਾਊਂਡਰ ਸੂਚੀ ਵਿਚ ਰਵਿੰਦਰ ਜਡੇਜਾ ਤੀਜੇ ਤੇ ਅਸ਼ਵਿਨ ਚੌਥੇ ਸਥਾਨ ’ਤੇ ਕਾਬਜ਼ ਹਨ।

ਇਹ ਵੀ ਪੜ੍ਹੋ: ਬ੍ਰਿਟੇਨ ਦੇ ਸਕੂਲਾਂ ’ਚ ਤੇਜ਼ੀ ਨਾਲ ਵੱਧ ਰਹੇ ਹਨ ਰੇਪ ਕੇਸ, ਸੈਕਸ ਸ਼ੋਸ਼ਣ ਦੇ 5800 ਮਾਮਲਿਆਂ ਦਾ ਹੋਇਆ ਖੁਲਾਸਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News