ਭਾਰਤ-ਆਸਟਰੇਲੀਆ ਸੀਰੀਜ਼ ''ਤੇ ਆਈ.ਸੀ.ਸੀ. ਦਾ ਸਮਝੌਤਾ

09/07/2017 1:28:35 PM

ਨਵੀਂ ਦਿੱਲੀ— ਭਾਰਤ ਅਤੇ ਆਸਟਰੇਲੀਆ ਵਿਚਾਲੇ 17 ਸਤੰਬਰ ਤੋਂ 13 ਅਕਤੂਬਰ ਦਰਮਿਆਨ ਹੋਣ ਵਾਲੀ ਵਨਡੇ ਅਤੇ ਟੀ-20 ਮੈਚਾਂ ਦੀ ਸੀਰੀਜ ਪੁਰਾਣੇ ਨਿਯਮਾਂ ਨਾਲ ਹੀ ਖੇਡੀ ਜਾਵੇਗੀ। ਆਈ.ਸੀ.ਸੀ. ਦੇ ਨਵੇਂ ਨਿਯਮ 28 ਸਤੰਬਰ ਤੋਂ ਪ੍ਰਭਾਵੀ ਹੋ ਗਏ ਹਨ, ਇਸਦੇ ਬਾਵਜੂਦ ਇਨ੍ਹਾਂ ਦੋਨਾਂ ਦੇਸ਼ਾਂ  ਵਿਚਾਲੇ ਹੋਣ ਵਾਲੀ ਸੀਰੀਜ ਪੁਰਾਣੇ ਨਿਯਮਾਂ ਨਾਲ ਹੀ ਖੇਡੀ ਜਾਵੇਗੀ। ਨਿਊਜ਼ੀਲੈਂਡ ਦੀ ਟੀਮ ਜਦੋਂ ਅਕਤੂਬਰ ਵਿਚ ਭਾਰਤ ਦੌਰੇ ਉੱਤੇ ਆਵੇਗੀ ਤਾਂ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਟੀਮ ਨਵੇਂ ਨਿਯਮਾਂ ਅਨੁਸਾਰ ਖੇਡੇਗੀ। ਨਵੇਂ ਨਿਯਮ ਹਾਲਾਂਕਿ ਬੰਗਲਾਦੇਸ਼ ਬਨਾਮ ਦੱਖਣ ਅਫਰੀਕਾ ਅਤੇ ਪਾਕਿਸਤਾਨ ਬਨਾਮ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਮੈਚਾਂ ਤੋਂ ਪ੍ਰਭਾਵੀ ਹੋ ਜਾਣਗੇ।
ਨਵੇਂ ਨਿਯਮ ਡੀ.ਆਰ.ਐਸ. ਦੇ ਵਰਤੋ ਅਤੇ ਬੱਲੇ ਦੇ ਸਰੂਪ ਨਾਲ ਜੁੜੇ ਹਨ। ਇਨ੍ਹਾਂ ਨੂੰ ਇਕ ਅਕਤੂਬਰ ਤੋਂ ਲਾਗੂ ਕੀਤਾ ਜਾਣਾ ਸੀ, ਪਰ ਦੋ ਟੈਸਟ ਮੈਚ 28 ਸਤੰਬਰ ਤੋਂ ਸ਼ੁਰੂ ਹੋਣਗੇ ਇਸ ਲਈ ਇਨ੍ਹਾਂ ਨੂੰ ਇਸ ਤਾਰੀਖ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਭਾਰਤ ਅਤੇ ਆਸਟਰੇਲੀਆ ਦੀ ਸੀਰੀਜ ਅਕਤੂਬਰ ਤੱਕ ਚੱਲੇਗੀ ਅਤੇ ਅਜਿਹੇ ਵਿਚ ਆਈ.ਸੀ.ਸੀ. ਨੇ ਕਿਸੇ ਤਰ੍ਹਾਂ ਦੇ ਭੁਲੇਖੇ ਦੀ ਹਾਲਤ ਤੋਂ ਬਚਣ ਲਈ ਇਨ੍ਹਾਂ ਮੈਚਾਂ ਨੂੰ ਪੁਰਾਣੇ ਨਿਯਮਾਂ ਮੁਤਾਬਕ ਹੀ ਕਰਵਾਉਣ ਦਾ ਫੈਸਲਾ ਕੀਤਾ। ਇਸ ਸੀਰੀਜ਼ ਵਿਚ ਪੰਜ ਵਨਡੇ ਅਤੇ ਤਿੰਨ ਟੀ-20 ਕੌਮਾਂਤਰੀ ਮੈਚ ਖੇਡੇ ਜਾਣਗੇ।


Related News