T20 WC : ਆਸਟਰੇਲੀਆ ਦੀ ਸਕਾਟਲੈਂਡ ’ਤੇ ਪੰਜ ਵਿਕਟਾਂ ਨਾਲ ਜਿੱਤ

Sunday, Jun 16, 2024 - 02:54 PM (IST)

T20 WC : ਆਸਟਰੇਲੀਆ ਦੀ ਸਕਾਟਲੈਂਡ ’ਤੇ ਪੰਜ ਵਿਕਟਾਂ ਨਾਲ ਜਿੱਤ

ਸਪੋਰਟਸ ਡੈਸਕ- ਸਲਾਮੀ ਬੱਲੇਬਾਜ਼ ਟਰੈਵਿਸ ਹੈੱਡ (68 ਦੌੜਾਂ) ਅਤੇ ਹਰਫਨਮੌਲਾ ਮਾਕਰਸ ਸਟੋਇਨਸ (59 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ ਆਸਟਰੇਲੀਆ ਨੇ ਅੱਜ ਇੱਥੇ ਸਕਾਟਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਦੀ ਇਸ ਜਿੱਤ ਸਦਕਾ ਇੰਗਲੈਂਡ ਦੀ ਸੁਪਰ-8 ਗੇੜ ’ਚ ਜਗ੍ਹਾ ਪੱਕੀ ਹੋ ਗਈ। 

ਸਕਾਟਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬਰੈਂਡਨ ਮੈਕੁਲੇਨ (60 ਦੌੜਾਂ) ਦੇ ਨੀਮ ਸੈਂਕੜੇ ਸਦਕਾ 20 ਓਵਰਾਂ ’ਚ 180 ਦੌੜਾਂ ਬਣਾ ਕੇ ਆਸਟਰੇਲੀਆ ਨੂੰ ਜਿੱਤ ਲਈ 181 ਦੌੜਾਂ ਟੀਚਾ ਦਿੱਤਾ, ਜਿਸ ਨੂੰ ਆਸਟਰੇਲੀਆ ਨੇ 19.5 ਓਵਰਾਂ ’ਚ 186 ਦੌੜਾਂ ਬਣਾਉਂਦਿਆਂ ਸਰ ਕਰ ਲਿਆ। ਸਕਾਟਲੈਂਡ ਤੇ ਇੰਗਲੈਂਡ ਦੇ ਬਰਾਬਰ ਪੰਜ-ਪੰਜ ਅੰਕ ਹਨ ਪਰ ਬੇਹਤਰ ਰਨ ਔਸਤ ਸਦਕਾ ਇੰਗਲੈਂਡ ਦੀ ਸੁਪਰ-8 ਗੇੜ ’ਚ ਜਗ੍ਹਾ ਪੱਕੀ ਹੋ ਗਈ


author

Tarsem Singh

Content Editor

Related News