ਵਿਧਾਨ ਸਭਾ ਚੋਣਾਂ ’ਚ ਘੱਟ ਸੀਟਾਂ ’ਤੇ ਸਮਝੌਤਾ ਨਹੀਂ ਕਰੇਗੀ ਰਾਕਾਂਪਾ (ਐੱਸ.ਪੀ.) : ਸ਼ਰਦ ਪਵਾਰ

06/22/2024 9:28:09 PM

ਨੈਸ਼ਨਲ ਡੈਸਕ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸ.ਪੀ.) ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ’ਚ ਮਹਾਵਿਕਾਸ ਅਘਾੜੀ (ਐੱਮ.ਵੀ.ਏ.) ਸਹਿਯੋਗੀਆਂ ਦੀ ਤੁਲਨਾ ’ਚ ਘੱਟ ਸੀਟਾਂ ’ਤੇ ਚੋਣਾਂ ਲੜਨ ’ਤੇ ਰਾਜ਼ੀ ਹੋ ਗਈ ਸੀ ਪਰ ਵਿਧਾਨ ਸਭਾ ਚੋਣਾਂ ’ਚ ਅਜਿਹਾ ਨਹੀਂ ਹੋਵੇਗਾ।

ਪਾਰਟੀ ਦੇ ਇਕ ਆਗੂ ਨੇ ਰਾਕਾਂਪਾ (ਐੱਸ.ਪੀ.) ਮੁਖੀ ਸ਼ਰਦ ਪਵਾਰ ਨੂੰ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ। ਪਵਾਰ ਨੇ ਸ਼ੁੱਕਰਵਾਰ ਨੂੰ ਪੂਣੇ ਸ਼ਹਿਰ ਅਤੇ ਜ਼ਿਲੇ ਦੇ ਪਾਰਟੀ ਅਹੁਦੇਦਾਰਾਂ ਦੇ ਨਾਲ ਇਕ ਬੈਠਕ ਕੀਤੀ ਅਤੇ ਇਸ ਦੇ ਬਾਅਦ ਵਿਧਾਇਕਾਂ ਅਤੇ ਚੁਣੇ ਹੋਏ ਸੰਸਦ ਮੈਂਬਰਾਂ ਦੇ ਨਾਲ ਵੀ ਇਕ ਬੈਠਕ ਕੀਤੀ ਸੀ। ਰਾਕਾਂਪਾ (ਸ਼ਰਦਚੰਦਰ ਪਵਾਰ) ਪੂਣੇ ਇਕਾਈ ਦੇ ਮੁਖੀ ਪ੍ਰਸ਼ਾਂਤ ਜਗਤਾਪ ਪਹਿਲੀ ਬੈਠਕ ’ਚ ਸ਼ਾਮਲ ਹੋਏ ਸੀ।

ਜਗਤਾਪ ਨੇ ਦੱਸਿਆ ਕਿ ਉਹ ਬੈਠਕ ’ਚ ਪਵਾਰ ਨੇ ਮੈਂਬਰਾਂ ਨੂੰ ਕਿਹਾ ਕਿ ਪਾਰਟੀ ਨੇ ਲੋਕ ਸਭਾ ਚੋਣਾਂ ’ਚ ਘੱਟ ਸੀਟਾਂ ’ਤੇ ਚੋਣ ਸਿਰਫ ਇਸ ਲਈ ਲੜੀ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਸ਼ਿਵ ਸੈਨਾ ਅਤੇ ਕਾਂਗਰਸ ਦੇ ਨਾਲ ਗੱਠਜੋੜ ਕਾਇਮ ਰਹੇ। ਜਗਤਾਪ ਨੇ ਕਿਹਾ,‘‘ਉਨ੍ਹਾਂ ਨੇ ਸੰਕੇਤ ਦਿੱਤੇ ਹਨ ਕਿ ਵਿਧਾਨ ਸਭਾ ਚੋਣਾਂ ’ਚ ਸਥਿਤੀ ਅਲੱਗ ਹੋਵੇਗੀ।’’ ਉਨ੍ਹਾਂ ਨੇ ਦੱਸਿਆ ਕਿ ਰਾਕਾਂਪਾ (ਸ਼ਰਦ ਪਵਾਰ) ਮੁਖੀ ਨੇ ਪੂਣੇ, ਬਾਰਾਮਤੀ, ਮਾਵਲ ਅਤੇ ਸ਼ਿਰੂਰ ਲੋਕ ਸਭਾ ਚੋਣ ਖੇਤਰ ’ਚ ਆਉਣ ਵਾਲੀਆਂ ਵਿਧਾਨ ਸਭਾ ਖੇਤਰਾਂ ’ਚ ਸਥਿਤੀ ਦੀ ਵੀ ਸਮੀਖਿਆ ਕੀਤੀ।

ਦੂਜੀ ਬੈਠਕ ’ਚ ਸ਼ਾਮਲ ਹੋਏ ਪਾਰਟੀ ਦੇ ਇਕ ਹੋਰ ਆਗੂ ਨੇ ਦੱਸਿਆ ਕਿ ਪਵਾਰ ਨੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਵਿਧਾਨ ਸਭਾ ਚੋਣਾਂ ਲਈ ਤਿਆਰ ਰਹਿਣ ਨੂੰ ਕਿਹਾ। ਇਸ ਦੌਰਾਨ, ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਜਯੰਤ ਪਾਟਿਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਾਰਟੀ ਨੇ ਅਜੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਉਹ ਸੀਟ ਵੰਡ ਦੇ ਦੌਰਾਨ ਕਿੰਨੀਆਂ ਸੀਟਾਂ ਮੰਗੇਗੀ।


Rakesh

Content Editor

Related News