ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਨਾਲ ਮਿਲਟਰੀ ਸਮਝੌਤਾ ਮੁਲਤਵੀ ਕਰਨ ਦਾ ਕੀਤਾ ਫ਼ੈਸਲਾ
Tuesday, Jun 04, 2024 - 01:54 PM (IST)
ਸਿਓਲ(ਪੋਸਟ ਬਿਊਰੋ)- ਦੱਖਣੀ ਕੋਰੀਆ ਦੀ ਸਰਕਾਰ ਨੇ ਉੱਤਰੀ ਕੋਰੀਆ ਨਾਲ ਹੋਏ ਵਿਵਾਦਤ ਫੌਜੀ ਸਮਝੌਤੇ ਨੂੰ ਮੁਅੱਤਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਅਜਿਹਾ ਕਦਮ ਹੈ ਜਿਸ ਨਾਲ ਉਹ ਉੱਤਰੀ ਕੋਰੀਆ ਦੀ ਭੜਕਾਹਟ ਦਾ ਸਖ਼ਤ ਜਵਾਬ ਦੇ ਸਕੇਗਾ। ਇਹ ਘਟਨਾਕ੍ਰਮ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਹਾਲ ਹੀ 'ਚ ਦੋਵਾਂ ਵਿਰੋਧੀ ਦੇਸ਼ਾਂ ਵਿਚਾਲੇ ਦੁਸ਼ਮਣੀ ਤੇਜ਼ੀ ਨਾਲ ਵਧੀ ਹੈ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਵੱਲੋਂ ਭੇਜੇ ਗਏ ਕੁਝ ਪਰਚੇ ਭੇਜੇ ਜਾਣ ਦੇ ਜਵਾਬ ਵਿੱਚ ਉੱਤਰੀ ਕੋਰੀਆ ਨੇ ਸਰਹੱਦ ਪਾਰੋਂ ਕੂੜਾ ਲਿਜਾਣ ਵਾਲੇ ਗੁਬਾਰੇ ਉਡਾਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਕੈਨੇਡੀ ਏਅਰਪੋਰਟ 'ਤੇ ਬਣੇਗਾ ਵਿਸ਼ਾਲ 'ਮੰਦਰ', ਡੇਢ ਸਾਲ 'ਚ ਹੋਵੇਗਾ ਤਿਆਰ
ਮੰਗਲਵਾਰ ਨੂੰ ਦੱਖਣੀ ਕੋਰੀਆ ਦੀ ਕੈਬਨਿਟ ਕੌਂਸਲ ਨੇ ਸਰਹੱਦ 'ਤੇ ਫੌਜੀ ਤਣਾਅ ਨੂੰ ਘਟਾਉਣ ਲਈ 2018 ਦੇ ਅੰਤਰ-ਕੋਰੀਆਈ ਸਮਝੌਤੇ ਨੂੰ ਮੁਅੱਤਲ ਕਰਨ ਦੇ ਉਦੇਸ਼ ਨਾਲ ਇੱਕ ਮਤਾ ਪਾਸ ਕੀਤਾ। ਸਰਕਾਰੀ ਅਧਿਕਾਰੀਆਂ ਅਨੁਸਾਰ ਪ੍ਰਸਤਾਵ ਰਸਮੀ ਤੌਰ 'ਤੇ ਰਾਸ਼ਟਰਪਤੀ ਯੂਨ ਸੁਕ ਯੇਓਲ ਦੁਆਰਾ ਹਸਤਾਖਰ ਕੀਤੇ ਜਾਣ ਤੋਂ ਬਾਅਦ ਲਾਗੂ ਹੋਵੇਗਾ। ਉਹ ਸ਼ਾਇਦ ਮੰਗਲਵਾਰ ਦੇਰ ਸ਼ਾਮ ਤੱਕ ਇਸ 'ਤੇ ਦਸਤਖ਼ਤ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।