ICC ਵਨ-ਡੇ ਰੈਂਕਿੰਗ 'ਚ ਕੋਹਲੀ ਦਾ ਨੰਬਰ 1 ਦਾ ਤਾਜ ਬਰਕਰਾਰ, ਬੁਮਰਾਹ ਨੂੰ ਹੋਇਆ ਵੱਡਾ ਨੁਕਸਾਨ

02/12/2020 4:43:52 PM

ਸਪੋਰਸਟ ਡੈਸਕ— ਨਿਊਜ਼ੀਲੈਂਡ ਅਤੇ ਭਾਰਤ ਦੀ ਸੀਰੀਜ਼ ਦੇ ਨਾਲ ਹੀ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਵੀ ਵਨ ਡੇ ਸੀਰੀਜ਼ ਖੇਡੀ ਗਈ ਸੀ। ਭਾਰਤ ਨੂੰ ਕੀਵੀ ਟੀਮ ਦੇ ਕੋਲੋਂ 3-0 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦ ਕਿ ਇੰਗਲੈਂਡ ਅਤੇ ਦੱ. ਅਫਰੀਕਾ ਦੀ ਸੀਰੀਜ਼ 1-1 ਨਾਲ ਬਰਾਬਰੀ 'ਤੇ ਰਹੀ ਸੀ। ਇਨ੍ਹਾਂ ਸੀਰੀਜ਼ ਦਾ ਆਈ. ਸੀ. ਸੀ. ਬੱਲੇਬਾਜ਼, ਗੇਂਦਬਾਜ਼ ਅਤੇ ਆਲਰਾਊਂਡਰਾਂ ਦੀ ਰੈਂਕਿੰਗ 'ਤੇ ਕਾਫੀ ਅਸਰ ਪਿਆ ਹੈ। ਜਿਸ ਤੋਂ ਬਾਅਦ ਹੁਣ ਆਈ. ਸੀ. ਸੀ ਨੇ ਬੁੱਧਵਾਰ ਵਨ-ਡੇ ਕ੍ਰਿਕਟ ਦੇ ਬੱਲੇਬਾਜ਼, ਗੇਂਦਬਾਜ਼ ਆਲਰਾਊਂਡਰਾਂ ਦੀ ਨਵੀਂ ਰੈਂਕਿੰਗ ਜਾਰੀ ਕੀਤੀ ਹੈ।

PunjabKesari

ਕੋਹਲੀ ਦਾ ਨੰਬਰ ਦਾ ਤਾਜ ਹੈ ਬਰਕਰਾਰ
ਵਨ-ਡੇ ਕ੍ਰਿਕਟ ਦੇ ਬੱਲੇਬਾਜ਼ਾਂ ਦੀ ਸੂਚੀ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ 869 ਦੀ ਰੇਟਿੰਗਸ ਦੇ ਨਾਲ ਅਜੇ ਵੀ ਆਪਣੇ ਪਹਿਲੇ ਸਥਾਨ 'ਤੇ ਬਰਕਰਾਰ ਹਨ। ਉਥੇ ਹੀ, ਰੋਹਿਤ ਸ਼ਰਮਾ ਵੀ 855 ਰੇਟਿੰਗਸ ਨਾਲ ਆਪਣੇ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ।  ਪਾਕਿਸਤਾਨ ਦੇ ਬਾਬਰ ਆਜ਼ਮ ਤੀਜੇ ਸਥਾਨ 'ਤੇ ਹੈ। ਨਿਊਜ਼ੀਲੈਂਡ ਦੇ ਖ਼ੁਰਾਂਟ ਬੱਲੇਬਾਜ਼ ਰਾਸ ਟੇਲਰ ਨੂੰ ਭਾਰਤ ਖਿਲਾਫ ਚੰਗੇ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਹੈ, ਉਹ 1 ਸਥਾਨ ਦੀ ਛਲਾਂਗ ਦੇ ਨਾਲ ਹੁਣ ਚੌਥੇ ਸਥਾਨ 'ਤੇ ਆ ਗਿਆ ਹੈ। ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਹੁਣ ਚੌਥੇ ਤੋਂ ਖਿਸਕ ਕੇ 5ਵੇਂ ਸਥਾਨ 'ਤੇ ਆ ਗਿਆ ਹੈ ਜਦ ਕਿ ਵਾਰਨਰ 6ਵੇਂ ਸਥਾਨ 'ਤੇ ਹੈ। ਅਫਰੀਕੀ ਬੱਲੇਬਾਜ਼ ਡੀ ਕਾਕ ਨੂੰ ਵੀ ਇਕ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ ਹੁਣ ਨੰਬਰ 7 'ਤੇ ਆ ਗਿਆ ਹੈ। 

PunjabKesariਬੁਮਰਾਹ ਨੂੰ ਖਰਾਬ ਪ੍ਰਦਰਸ਼ਨ ਕਾਰਨ ਹੋਇਆ ਨੁਕਸਾਨ
ਗੇਂਦਬਾਜਾਂ ਦੀ ਤਾਜ਼ਾ ਰੈਂਕਿੰਗ 'ਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਟ ਬੋਲਟ ਪਹਿਲੇ ਸਥਾਨ 'ਤੇ ਆ ਗਿਆ ਹੈ। ਉਸ ਨੇ ਜਸਪ੍ਰੀਤ ਬੁਮਰਾਹ ਦਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਟ੍ਰੇਟ ਬੋਲਟ ਦੂਜੇ ਸਥਾਨ 'ਤੇ ਸੀ ਜਦ ਕਿ ਬੁਮਰਾਹ ਪਹਿਲੇ ਸਥਾਨ 'ਤੇ ਸੀ। ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਨੂੰ ਨਿਊਜ਼ੀਲੈਂਡ ਖਿਲਾਫ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ ਅਤੇ 3 ਮੈਚਾਂ ਦੀ ਸੀਰੀਜ਼ 'ਚ ਉਸ ਨੂੰ ਇਕ ਵੀ ਵਿਕਟ ਹਾਸਲ ਨਹੀਂ ਹੋਈ ਜਿਸਦਾ ਅਸਲ ਸਿੱਧਾ ਉਸ ਦੀ ਨੰਬਰ ਰੈਂਕਿੰਗ 'ਤੇ ਪਿਆ ਹੈ। ਇਸ ਸੂਚੀ 'ਚ ਤੀਜੇ ਸਥਾਨ 'ਤੇ ਅਫਗਾਨਿਸਤਾਨ ਦੇ ਫਿਰਕੀ ਗੇਂਦਬਾਜ਼ ਮੁਜੀਬ ਉਰ ਰਹਿਮਾਨ ਹੈ। ਚੌਥੇ ਸਥਾਨ 'ਤੇ ਦੱਖਣ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਗੀਸੋ ਰਬਾਡਾ ਹੈ ਤਾਂ 5ਵੇਂ ਸਥਾਨ 'ਤੇ ਆਸਟਰੇਲੀਆ ਦੇ ਪੈਟ ਕਮਿੰਸ ਹੈ। ਇਸ ਤਿੰਨਾਂ ਹੀ ਗੇਂਦਬਾਜਾਂ ਦੇ ਸਥਾਨ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਟਾਪ 10 ਗੇਂਦਬਾਜਾਂ ਦੀ ਲਿਸਟ 'ਚ ਬੁਮਰਾਹ ਤੋਂ ਇਲਾਵਾ ਕੋਈ ਹੋਰ ਭਾਰਤੀ ਗੇਂਦਬਾਜ ਨਹੀਂ ਹੈ। 

PunjabKesari

ਜਡੇਜਾ ਨੇ ਲਾਈ ਲੰਬੀ ਛਲਾਂਗ
ਆਲਰਾਊਂਡਰਾਂ ਦੀ ਗੱਲ ਕਰੀਏ ਤਾਂ ਇੱਥੇ ਅਫਗਾਨਿਸਤਾਨ ਦੇ ਖ਼ੁਰਾਂਟ ਖਿਡਾਰੀ ਮੁਹੰਮਦ ਨਬੀ ਪਹਿਲੇ ਸਥਾਨ 'ਤੇ ਆ ਗਏ ਹਨ। ਨਬੀ ਨੇ ਇੰਗਲੈਂਡ ਦੇ ਬੇਨ ਸਟੋਕਸ ਦੀ ਜਗ੍ਹਾ ਲੈ ਲਈ ਹੈ। ਇਸ ਤੋਂ ਪਹਿਲਾਂ ਬੇਨ ਸਟੋਕਸ ਪਹਿਲੇ ਸਥਾਨ 'ਤੇ ਸੀ। ਟਾਪ ਆਲ ਰਾਉਂਡਰਾਂ ਦੀ ਇਸ ਸੂਚੀ 'ਚ ਤੀਜੇ ਸਥਾਨ 'ਤੇ ਪਾਕਿਸਤਾਨ ਦੇ ਇਮਾਦ ਵਸੀਮ ਹੈ। ਨਿਊਜ਼ੀਲੈਂਡ ਦੇ ਕਾਲਿਨ ਡਿ ਗਰੈਂਡਹੋਮ ਨੂੰ ਭਾਰਤ ਖਿਲਾਫ ਖੇਡੀ ਗਈ 3 ਮੈਚਾਂ ਦੀ ਵਨ-ਡੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਬਰਦਸਤ ਫਾਇਦਾ ਮਿਲਿਆ ਹੈ। ਡੀ ਗਰੈਂਡਹੋਮ 4 ਸਥਾਨਾਂ ਦੀ ਛਲਾਂਗ ਲਗਾ ਕੇ 266 ਰੇਟਿੰਗ ਦੇ ਨਾਲ ਹੁਣ ਚੌਥੇ ਸਥਾਨ 'ਤੇ ਆ ਗਿਆ ਹੈ। ਲਿਸਟ 'ਚ 5ਵੇਂ ਸਥਾਨ 'ਤੇ ਕ੍ਰਿਸ ਵੋਕਸ ਹਨ। ਇਸ ਤੋਂ ਪਹਿਲਾਂ ਉਹ ਚੌਥੇ ਸਥਾਨ 'ਤੇ ਸੀ। ਭਾਰਤੀ ਆਲਰਾਉਂਡਰਾਂ ਚੋਂ ਰਵਿੰਦਰ ਜਡੇਜਾ ਨੂੰ ਵੀ ਚੰਗੇ ਪ੍ਰਦਰਸ਼ਨ ਦਾ ਫਾਇਦਾ ਹੋਇਆ ਹੈ ਅਤੇ ਉਹ ਇਸ ਸੂਚੀ 'ਚੋਂ 10 ਸਥਾਨ ਤੋਂ ਸਿੱਧਾ 7ਵੇਂ ਸਥਾਨ 'ਚ ਆ ਪਹੁੰਚਿਆ ਹੈ।

PunjabKesari


Related News