ਆਈ. ਸੀ.ਸੀ. ਵਨ-ਡੇ ਰੈਂਕਿੰਗ 'ਚ ਕੋਹਲੀ ਅਤੇ ਬੁਮਰਾਹ ਨੇ ਬਰਕਰਾਰ ਰੱਖੀ ਆਪਣੀ ਬਾਦਸ਼ਾਹਤ

Tuesday, Nov 12, 2019 - 06:18 PM (IST)

ਆਈ. ਸੀ.ਸੀ. ਵਨ-ਡੇ ਰੈਂਕਿੰਗ 'ਚ ਕੋਹਲੀ ਅਤੇ ਬੁਮਰਾਹ ਨੇ ਬਰਕਰਾਰ ਰੱਖੀ ਆਪਣੀ ਬਾਦਸ਼ਾਹਤ

ਸਪੋਰਸਟ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਵਨ-ਡੇ ਰੈਂਕਿੰਗ 'ਚ ਬਾਦਸ਼ਾਹਤ ਕਾਇਮ ਹੈ। ਅੰਤਰਰਾਸ਼ਟਰੀ ਕ੍ਰਿਕਟ ਕਾਊਂਸਿਲ ਵਲੋਂ ਜਾਰੀ ਤਾਜ਼ਾ ਵਨ-ਡੇ ਰੈਂਕਿੰਗ 'ਚ ਵਿਰਾਟ ਬੱਲੇਬਾਜ਼ੀ 'ਚ ਜਦ ਕਿ ਬੁਮਰਾਹ ਗੇਂਦਬਾਜ਼ੀ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਬਣੇ ਹੋਏ ਹਨ। ਮੰਗਲਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ਦੇ ਟਾਪ ਪੋਜੀਸ਼ਨ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

ਭਾਰਤੀ ਟੀਮ ਦੇ ਬੱਲੇਬਾਜ਼ ਵਿਰਾਟ ਕੋਹਲੀ ਵਨਡੇ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਬਣੇ ਹੋਏ ਹਨ। ਉਥੇ ਹੀ ਉਪ-ਕਪਤਾਨ ਰੋਹਿਤ ਸ਼ਰਮਾ ਦੂਜੇ ਸਥਾਨ 'ਤੇ ਹਨ। ਪਾਕਿਸਤਾਨ ਦੇ ਬਾਬਰ ਆਜ਼ਮ ਰੈਂਕਿੰਗ 'ਚ ਤੀਜੇ ਨੰਬਰ 'ਤੇ ਕਾਇਮ ਹਨ। ਵਿਰਾਟ ਦੇ ਕੋਲ 895 ਅੰਕ ਹਨ ਜਦ ਕਿ ਰੋਹਿਤ 32 ਅੰਕਾਂ ਦੇ ਫਰਕ ਨਾਲ ਕੋਹਲੀ ਤੋਂ ਪਿੱਛੇ 863 ਅੰਕ 'ਤੇ ਹਨ। 834 ਅੰਕ ਲੈ ਕੇ ਪਾਕਿਸਤਾਨੀ ਟੀਮ ਦੇ ਨਵੇਂ ਟੀ-20 ਕਪਤਾਨ ਬਾਬਰ ਆਜ਼ਮ ਤੀਜੇ ਨੰਬਰ 'ਤੇ ਹਨ।

ਵਨ-ਡੇ ਦੀ ਗੇਂਦਬਾਜ਼ੀ ਰੈਂਕਿੰਗ 'ਚ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 797 ਅੰਕ ਲੈ ਕੇ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ। ਨਿਊਜ਼ੀਲੈਂਡ ਦੇ ਟਰੇਂਟ ਬੋਲਟ 740 ਅੰਕ ਲੈ ਕੇ ਦੂਜੇ ਸਥਾਨ 'ਤੇ ਜਦ ਕਿ ਅਫਗਾਨਿਸਤਾਨ ਦਾ ਸਪਿਨਰ ਮੁਜੀਬ ਉਲ ਰਹਿਮਾਨ 707 ਅੰਕ ਲੈ ਕੇ ਤੀਜੇ ਸਥਾਨ 'ਤੇ ਪਹੁੰਚ ਗਿਆ ਹਨ।


Related News