ਆਈ. ਸੀ. ਸੀ. ਨੇ ਜਾਰੀ ਕੀਤੀ ਗੇਂਦਬਾਜ਼ਾਂ ਦੀ ਨਵੀਂ ਟੈਸਟ ਰੈਂਕਿੰਗ

01/08/2020 4:47:12 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਖਤਮ ਹੋਣ ਤੋਂ ਬਾਅਦ ਆਈ. ਸੀ. ਸੀ. ਨੇ ਟੈਸਟ ਦੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਗਈ। ਇਸ ਦੌਰਾਨ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਵੀ ਦੂਜਾ ਟੈਸਟ ਮੈਚ ਖਤਮ ਹੋਇਆ ਹੈ। ਆਸਟਰੇਲੀਆ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਿਊਜ਼ੀਲੈਂਡ ਦੇ ਨੀਲ ਵੈਗਨਰ, ਆਈ. ਸੀ. ਸੀ. ਰੈਂਕਿੰਗ 'ਚ ਦੂਜੇ ਸਥਾਨ 'ਤੇ ਬਰਕਰਾਰ ਹਨ। ਆਸਟਰੇਲਿਆ ਦਾ ਮਿਚੇਲ ਸਟਾਰਕ ਨੂੰ ਦੋ ਅੰਕਾਂ ਦਾ ਫਾਇਦਾ ਹੋਇਆ ਹੈ। ਵੈਸਟਇੰਡੀਜ਼ ਦੇ ਜੇਸਨ ਹੋਲਡਰ ਵੀ ਇਕ ਸਥਾਨ ਉਪਰ ਆ ਗਿਆ ਹੈ।PunjabKesari
ਜੇਸਨ ਹੋਲਡਰ ਨੂੰ ਹੋਇਆ ਇਕ ਸਥਾਨ ਦਾ ਫਾਇਦਾ
ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਆਪਣੇ ਹਾਲ ਹੀ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਰੈਂਕਿੰਗ 'ਚ 904 ਅੰਕਾਂ ਨਾਲ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਉਥੇ ਹੀ ਆਸਟਰੇਲੀਆ ਖਿਲਾਫ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਚੰਗਾ ਪ੍ਰਦਰਸ਼ਨ ਕੀਤਾ। ਜਿਸ ਦਾ ਫਾਇਦਾ ਉਸ ਨੂੰ ਮਿਲਿਆ ਅਤੇ ਉਹ ਆਈ. ਸੀ. ਸੀ. ਦੀ ਟੈਸਟ ਗੇਂਦਬਾਜ਼ੀ ਰੈਂਕਿੰਗ 'ਚ (852 ਅੰਕ) ਨੰਬਰ 2 'ਤੇ ਹੀ ਬਰਕਰਾਰ ਹੈ।
PunjabKesariਜਦਕਿ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ ਜੇਸਨ ਹੋਲਡਰ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ ਹੁਣ (830 ਅੰਕ) ਨੰਬਰ 3 'ਤੇ ਆ ਗਿਆ ਹੈ। ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਕਗਿਸੋ ਰਾਬਾਡਾ ਹੁਣ (821 ਅੰਕ) ਨੰਬਰ 4 'ਤੇ ਖਿਸਕ ਗਿਆ ਹਨ। ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ (794) ਨੰਬਰ 6 'ਤੇ ਖਿਸਕ ਗਿਆ। ਜਦ ਕਿ ਇੰਗਲੈਂਡ ਦੇ ਜੇਮਸ ਐਂਡਰਸਨ ਨੰਬਰ 7 'ਤੇ ਪਹੁੰਚ ਗਿਆ ਹੈ। ਸੰਨਿਆਸ ਦਾ ਐਲਾਨ ਕਰ ਚੁੱਕਾ ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਵੇਰਨੋਨ ਫਿਲੈਂਡਰ ਹੁਣ 3 ਸਥਾਨ ਦੇ ਨੁਕਸਾਨ ਦੇ ਨਾਲ 8ਵੇਂ ਨੰਬਰ 'ਤੇ ਆ ਗਿਆ ਹੈ। ਰਵਿਚੰਦਰਨ ਅਸ਼ਵਿਨ ਇਸ ਲਿਸਟ 'ਚ (772) ਨੰਬਰ 9 'ਤੇ ਮੌਜੂਦ ਹਨ ਅਤੇ ਭਾਰਤ ਦੇ ਹੀ ਮੁਹੰਮਦ ਸ਼ਮੀ ਨੰਬਰ 10 'ਤੇ ਕਾਇਮ ਹਨ।PunjabKesari
ਮਿਚੇਲ ਸਟਾਰਕ ਨੂੰ ਹੋਇਆ ਵੱਡਾ ਫਾਇਦਾ
ਆਸਟਰੇਲੀਆ ਦੇ ਮੁੱਖ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੂੰ ਨਿਊਜ਼ੀਲੈਂਡ ਖਿਲਾਫ ਚੰਗਾ ਪ੍ਰਦਰਸ਼ਨ ਕਰਨ ਦਾ ਇਨਾਮ ਆਈ. ਸੀ. ਸੀ. ਦੀ ਨਵੀਂ ਟੈਸਟ ਰੈਂਕਿੰਗ 'ਚ ਮਿਲਿਆ ਹੈ। ਮਿਚੇਲ ਸਟਾਰਕ ਨੂੰ 2 ਸਥਾਨਾਂ ਦਾ ਫਾਇਦਾ ਹੋਇਆ ਹੈ। ਇਸ ਤੋਂ ਪਹਿਲਾਂ ਮਿਚੇਲ ਸਟਾਰਕ 7ਵੇਂ ਨੰਬਰ 'ਤੇ ਸੀ ਪਰ ਹੁਣ 2 ਅੰਕ ਸਥਾਨ ਵੱਧ ਕੇ ਉਹ 5 ਸਥਾਨ 'ਤੇ ਪਹੁੰਚ ਗਿਆ ਹੈ।PunjabKesari


Related News