ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ''ਤੇ ICC ਨੇ ਲਗਾਇਆ 8 ਸਾਲ ਦਾ ਬੈਨ
Monday, Apr 19, 2021 - 10:30 PM (IST)
ਦੁਬਈ- ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਦਿਲਹਾਰਾ ਲੋਕੁਹੇਹਿਗੇ 'ਤੇ ਆਈ. ਸੀ. ਸੀ. ਨੇ 8 ਸਾਲ ਦੇ ਲਈ ਕ੍ਰਿਕਟ 'ਤੇ ਬੈਨ ਲਗਾ ਦਿੱਤਾ ਹੈ। ਲੋਕੁਹੇਟਿਗੇ ਨੂੰ ਆਈ. ਸੀ. ਸੀ. ਚੋਣ ਜ਼ਾਬਤੇ ਨੂੰ ਤੋੜਣ ਦਾ ਦੋਸ਼ੀ ਪਾਇਆ ਗਿਆ ਹੈ। ਦੱਸ ਦੇਈਏ ਕਿ ਦਿਲਹਾਰਾ 'ਤੇ ਆਈ. ਸੀ. ਸੀ. ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ ਦੇ ਤਹਿਤ ਨਵੰਬਰ 2019 'ਚ ਸੰਯੁਕਤ ਅਰਬ ਅਮੀਰਾਤ 'ਚ 2017 'ਚ ਹੋਏ ਟੀ-20 ਟੂਰਨਾਮੈਂਟ ਦੌਰਾਨ ਮੈਚ ਫਿਕਸਿੰਗ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਸ਼੍ਰੀਲੰਕਾਈ ਕ੍ਰਿਕਟਰ ਨੂੰ ਚੋਣ ਜ਼ਾਬਤਾ ਦੀ ਧਾਰਾ 2.1.1, ਧਾਰਾ 2.1.4 ਤੇ ਧਾਰਾ 2.4.4 ਦੇ ਤਹਿਤ ਦੋਸ਼ੀ ਪਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- ਕੁਲਦੀਪ ਨੂੰ ਆਈ. ਪੀ. ਐੱਲ. ’ਚ ਦਮਦਾਰ ਪ੍ਰਦਰਸ਼ਨ ਦਾ ਭਰੋਸਾ
ਸ਼੍ਰੀਲੰਕਾ ਦੇ ਲਈ ਦਿਲਹਾਰਾ ਨੇ 9 ਵਨ ਡੇ ਤੇ 2 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਨੇ ਭਾਰਤ ਵਿਰੁੱਧ ਮੈਚ ਖੇਡ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ।
ਇਹ ਖ਼ਬਰ ਪੜ੍ਹੋ- ਮੈਂ ਜਾਣਦਾ ਸੀ ਕਿ ਕੀ ਕਰਨਾ ਤੇ ਉਸੇ ਦਿਸ਼ਾ ’ਚ ਕੋਸ਼ਿਸ਼ ਕੀਤੀ : ਧਵਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।