ICC ਨੇ ਵਿੰਡੀਜ਼ ਟੀਮ ''ਤੇ ਲਾਇਆ ਮੈਚ ਫੀਸ ਦਾ 40 ਫੀਸਦੀ ਜੁਰਮਾਨਾ,ਜਾਣੋ ਕਾਰਨ

2/23/2020 6:22:30 PM

ਸਪੋਰਟਸ ਡੈਸਕ : ਵਿੰਡੀਜ਼ ਦੀ ਟੀਮ ਸ਼੍ਰੀਲੰਕਾ ਦੇ ਦੌਰੇ 'ਤੇ ਹੈ ਜਿੱਥੇ ਦੋਵਾਂ ਟੀਮਾਂ ਦੇ ਵਿਚਾਲੇ 3 ਮੈਚਾਂ ਦੀ ਵਨ-ਡੇ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦੇ ਪਹਿਲੇ ਵਨਡੇ ਮੈਚ ਨੂੰ ਸ਼੍ਰੀਲੰਕਾਈ ਟੀਮ ਨੇ ਆਖਰੀ ਓਵਰ 'ਚ ਇਕ ਵਿਕਟ ਤੋਂ ਮੈਚ ਜਿੱਤ ਲਿਆ। ਇਸ ਹਾਰ ਦੇ ਨਾਲ ਹੀ ਵਿੰਡੀਜ਼ ਟੀਮ 'ਤੇ ਆਈ. ਸੀ. ਸੀ. ਨੇ ਸਲੋਅ ਓਵਰ ਰੇਟ ਦੇ ਕਾਰਨ ਮੈਚ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਵਿੰਡੀਜ਼ ਟੀਮ 'ਤੇ ਮੈਚ ਰੈਫਰੀ ਜਵਾਗਲ ਸ਼੍ਰੀਨਾਥ ਨੇ ਲਗਾਇਆ। 

ਦਰਅਸਲ ਪਹਿਲੇ ਵਨ-ਡੇ ਮੈਚ 'ਚ ਵਿੰਡੀਜ਼ ਟੀਮ ਨੇ ਮੈਚ ਨੂੰ ਦੌਰਾਨ ਹੌਲੀ ਓਵਰ ਰੇਟ ਅਤੇ ਆਈ. ਸੀ. ਸੀ. ਦੇ ਸਮੇਂ ਮੁਤਾਬਕ 2 ਓਵਰ ਪਿੱਛੇ ਚੱਲ ਰਹੀ ਸੀ। ਜਿਸ ਕਾਰਨ ਆਈ. ਸੀ. ਸੀ. ਨੇ ਵਿੰਡੀਜ਼ ਟੀਮ 'ਤੇ ਮੈਚ ਫੀਸ ਦਾ 40 ਫ਼ੀਸਦੀ ਜੁਰਮਾਨਾ ਲਗਾਇਆ ਹੈ। ਵਿੰਡੀਜ਼ ਟੀਮ ਦੇ ਕਪਤਾਨ ਕਾਇਰਨ ਪੋਲਾਰਡ ਨੇ ਵੀ ਆਈ. ਸੀ. ਸੀ ਦੇ ਇਸ ਫੈਸਲੇ ਨੂੰ ਮਨ ਲਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ