ICC ਦਾ ਨਵਾਂ ਨਿਯਮ, ਹੁਣ ਗੇਂਦਬਾਜ਼ਾਂ ਲਈ ਵੀ ਸ਼ੁਰੂ ਹੋਇਆ ਟਾਈਮ-ਆਊਟ, ਲੱਗੇਗੀ ਪੈਨਲਟੀ
Wednesday, Nov 22, 2023 - 01:28 PM (IST)
ਸਪੋਰਟਸ ਡੈਸਕ- ਆਈ.ਸੀ.ਸੀ. ਨੇ ਵਨਡੇ ਅਤੇ ਟੀ-20 ਕ੍ਰਿਕਟ ਮੈਚਾਂ ਲਈ ਨਵਾਂ ਨਿਯਮ ਜਾਰੀ ਕੀਤਾ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਕਿਹਾ ਕਿ ਪੁਰਸ਼ਾਂ ਦੇ ਅੰਤਰਰਾਸ਼ਟਰੀ ਵਨਡੇ ਅਤੇ ਟੀ-20 ਮੁਕਾਬਲਿਆਂ 'ਚ ਗੇਂਦਬਾਜ਼ ਵੱਲੋਂ ਅਗਲਾ ਓਵਰ ਸ਼ੁਰੂ ਕਰਨ 'ਚ ਇਕ ਮਿੰਟ ਤੋਂ ਵੱਧ ਦਾ ਸਮਾਂ ਲੱਗਦਾ ਹੈ ਤਾਂ ਪਾਰੀ ਦੌਰਾਨ 3 ਵਾਰ ਅਜਿਹਾ ਹੋਣ 'ਤੇ ਗੇਂਦਬਾਜ਼ੀ ਕਰਨ ਵਾਲੀ ਟੀਮ ਨੂੰ 5 ਦੋੜਾਂ ਦੀ ਪੈਨਲਟੀ ਲਗਾਈ ਜਾਵੇਗੀ। ਇਸ ਨਿਯਮ ਨੂੰ ਫਿਲਹਾਲ ਟ੍ਰਾਇਲ ਦੇ ਤੌਰ 'ਤੇ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਵਿਸ਼ਵ ਕੱਪ ਫਾਈਨਲ 'ਚ ਮਿਲੀ ਹਾਰ ਕਾਰਨ ਇਕ ਹੋਰ ਵੱਡਾ ਰਿਕਾਰਡ ਤੋੜਨ ਤੋਂ ਖੁੰਝੀ ਟੀਮ ਇੰਡੀਆ
ਆਈ.ਸੀ.ਸੀ. ਨੇ ਆਪਣੇ ਬਿਆਨ 'ਚ ਦੱਸਿਆ ਕਿ ਇਹ ਫ਼ੈਸਲਾ ਮੁੱਖ ਕਾਰਜਕਾਰੀਆਂ ਦੀ ਕਮੇਟੀ ਦੀ ਸਹਿਮਤੀ ਨਾਲ ਲਿਆ ਗਿਆ ਹੈ। ਪੁਰਸ਼ਾਂ ਦੇ ਵਨਡੇ ਅਤੇ ਟੀ-20 ਮੁਕਾਬਲਿਆਂ 'ਚ ਦਸੰਬਰ 2023 ਤੋਂ ਅਪ੍ਰੈਲ 2024 ਤੱਕ 'ਸਟਾਪ ਕਲਾਕ' ਦੀ ਵਰਤੋਂ ਟ੍ਰਾਇਲ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਘੜੀ ਦੀ ਵਰਤੋਂ ਗੇਂਦਬਾਜ਼ਾਂ ਵੱਲੋਂ ਓਵਰ ਕਰਵਾਏ ਜਾਣ ਦੌਰਾਨ ਲੱਗੇ ਟਾਈਮ 'ਤੇ ਨਜ਼ਰ ਰੱਖਣ ਲਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ICC ਨੇ ਐਲਾਨੀ ਵਿਸ਼ਵ ਕੱਪ 2023 ਦੀ ਬੈਸਟ ਪਲੇਇੰਗ-11, ਇਨ੍ਹਾਂ ਦਿੱਗਜਾਂ ਨੂੰ ਨਹੀਂ ਮਿਲੀ ਜਗ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8