ICC ਨੇ ਭਾਰਤ ਨੂੰ ਟੀ20 ਵਿਸ਼ਵ ਕੱਪ ਲਈ 28 ਜੂਨ ਤੱਕ ਦਾ ਦਿੱਤਾ ਸਮਾਂ

Tuesday, Jun 01, 2021 - 08:59 PM (IST)

ICC ਨੇ ਭਾਰਤ ਨੂੰ ਟੀ20 ਵਿਸ਼ਵ ਕੱਪ ਲਈ 28 ਜੂਨ ਤੱਕ ਦਾ ਦਿੱਤਾ ਸਮਾਂ

ਨਵੀਂ ਦਿੱਲੀ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਬੀ. ਸੀ. ਸੀ. ਆਈ. ਨੂੰ ਭਾਰਤ 'ਚ ਕੋਰੋਨਾ ਸੰਕਟ ਦੇ ਵਿਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ 'ਤੇ ਫੈਸਲਾ ਲੈਣ ਦੇ ਲਈ 28 ਜੂਨ ਤੱਕ ਦਾ ਸਮਾਂ ਦਿੱਤਾ ਹੈ। ਆਈ. ਸੀ. ਸੀ. ਬੋਰਡ ਦੀ ਮੰਗਲਵਾਰ ਨੂੰ ਹੋਈ ਆਨਲਾਈਨ ਬੈਠਕ 'ਚ ਭਾਰਤ ਦੀ ਨੁਮਾਇੰਦਗੀ ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨੇ ਕੀਤੀ। ਟੀ-20 ਵਿਸ਼ਵ ਕੱਪ ਇਸ ਸਾਲ ਅਕਤੂਬਰ ਨਵੰਬਰ 'ਚ ਹੋਣਾ ਹੈ। 

ਇਹ ਖ਼ਬਰ ਪੜ੍ਹੋ- ਪਾਕਿ ਕਪਤਾਨ ਬਾਬਰ ਆਜ਼ਮ ਨੇ ਆਪਣੀ ਭੈਣ ਨਾਲ ਕੀਤੀ ਮੰਗਣੀ

PunjabKesari
ਬੀ. ਸੀ. ਸੀ. ਆਈ. ਨੇ ਇਕ ਮਹੀਨੇ ਦਾ ਸਮਾਂ ਮੰਗਿਆ ਸੀ ਜੋ ਆਈ. ਸੀ. ਸੀ. ਬੋਰਡ ਨੇ ਸਰਬਸੰਮਤੀ ਨਾਲ ਦੇ ਦਿੱਤਾ। ਆਈ. ਸੀ. ਸੀ. ਬੋਰਡ ਦੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਹਾਂ, ਆਈ. ਸੀ. ਸੀ. ਬੋਰਡ ਨੇ ਬੀ. ਸੀ. ਸੀ. ਆਈ. ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਸਦੇ ਕੋਲ ਭਾਰਤ 'ਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ 'ਤੇ ਫੈਸਲਾ ਲੈਣ ਦੇ ਲਈ 28 ਜੂਨ ਤੱਕ ਦਾ ਸਮਾਂ ਹੈ। ਉਹ ਅਗਲੇ ਮਹੀਨੇ ਠੋਸ ਯੋਜਨਾ ਦੇ ਨਾਲ ਬੋਰਡ ਨਾਲ ਇਕੱਠੇ ਹੋਣਗੇ। ਬੀ. ਸੀ. ਸੀ. ਆਈ. ਜੇਕਰ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕਰ ਸਕਦਾ ਹੈ ਤਾਂ ਇਸ ਨੂੰ ਸੰਯੁਕਤ ਅਰਬ ਅਮੀਰਾਤ 'ਚ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉੱਥੇ ਆਈ. ਪੀ. ਐੱਲ. ਹੋਣਾ ਹੈ ਜੋ 10 ਅਕਤੂਬਰ ਤੱਕ ਖੇਡਿਆ ਜਾਵੇਗਾ।

 

ਇਹ ਖ਼ਬਰ ਪੜ੍ਹੋ- ਨਿਊਯਾਰਕ ਦੇ ਮੁਕਾਬਲੇ ਮੁੰਬਈ ’ਚ ਲਗਭਗ ਦੁੱਗਣੀ ਹੈ ਪੈਟਰੋਲ ਦੀ ਕੀਮਤ

PunjabKesari


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News