ਟੀ-20 ਸੀਰੀਜ਼ ਤੋਂ ਪਹਿਲਾਂ ''ਸਰਪੰਚ ਸਾਬ੍ਹ'' ਲਈ ਖੜ੍ਹੀ ਹੋਈ ਨਵੀਂ ਮੁਸੀਬਤ ! ਧਾਕੜ ਖਿਡਾਰੀ ਹੀ...

Wednesday, Sep 02, 2026 - 02:19 PM (IST)

ਟੀ-20 ਸੀਰੀਜ਼ ਤੋਂ ਪਹਿਲਾਂ ''ਸਰਪੰਚ ਸਾਬ੍ਹ'' ਲਈ ਖੜ੍ਹੀ ਹੋਈ ਨਵੀਂ ਮੁਸੀਬਤ ! ਧਾਕੜ ਖਿਡਾਰੀ ਹੀ...

ਸਪੋਰਟਸ ਡੈਸਕ- ਇਕ ਲੰਬੀ ਬ੍ਰੇਕ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅਫ਼ਗਾਨਿਸਤਾਨ ਖ਼ਿਲਾਫ਼ ਖੇਡੀ ਜਾਣ ਵਾਲੀ 3 ਮੈਚਾਂ ਦੀ T20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ ਇੱਕ ਵਾਰ ਫਿਰ 'ਸਰਪੰਚ' ਸ਼੍ਰੇਅਸ ਅਈਅਰ ਨੂੰ ਸੌਂਪੀ ਗਈ ਹੈ। 13 ਤੋਂ 17 ਸਤੰਬਰ ਤੱਕ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੀ ਜਾਣ ਵਾਲੀ ਇਸ ਸੀਰੀਜ਼ ਦੀ ਮੇਜ਼ਬਾਨੀ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਵੱਲੋਂ ਕੀਤੀ ਜਾ ਰਹੀ ਹੈ। ਇਸ ਸੀਰੀਜ਼ ਲਈ ਟੀਮ ਇੰਡੀਆ ਨੂੰ 2026 ਦਾ ਟੀ-20 ਵਿਸ਼ਵ ਕੱਪ ਜਿਤਾਉਣ ਵਾਲੇ ਸੰਜੂ ਸੈਮਸਨ ਦੀ ਟੀਮ 'ਚ ਵਾਪਸੀ ਹੋਈ ਹੈ, ਜੋ ਜ਼ਿੰਬਾਬਵੇ ਦੌਰੇ ਤੋਂ ਹੀ ਟੀਮ 'ਚੋਂ ਬਾਹਰ ਰਹੇ ਸਨ।

ਹਾਲਾਂਕਿ ਸਿਲੈਕਟਰਾਂ ਨੇ ਟੀਮ ਤਾਂ ਬੜੀ ਮਜ਼ਬੂਤ ਚੁਣੀ ਹੈ, ਪਰ ਇਸ 15 ਮੈਂਬਰੀ ਸਕੁਆਡ ਨੇ ਕਪਤਾਨ ਅਈਅਰ ਨੂੰ ਵੱਡੀ ਮੁਸ਼ਕਲ 'ਚ ਪਾ ਦਿੱਤਾ ਹੈ। ਟੀਮ 'ਚ 4 ਪ੍ਰਮੁੱਖ ਓਪਨਰਾਂ- ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਇਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 'ਚੋਂ ਆਖ਼ਿਰ ਟੀਮ ਲਈ ਓਪਨਿੰਗ ਕਰਨ ਕਿਸ ਨੂੰ ਉਤਾਰਿਆ ਜਾਵੇਗਾ, ਇਹ ਕਪਤਾਨ ਅਈਅਰ ਲਈ ਪੰਗਾ ਬਣ ਗਿਆ ਹੈ।

ਇਹ ਵੀ ਪੜ੍ਹੋ- ਬੈਨ ਸਟੋਕਸ ਨੇ ਤੋੜ'ਤੇ ਸਾਰੇ ਰਿਕਾਰਡ ! ਬਣ ਗਿਆ ਲੀਗ ਦਾ ਸਭ ਤੋਂ ਮਹਿੰਗਾ ਖਿਡਾਰੀ, ਇਸ ਟੀਮ ਨੇ ਕੀਤਾ ਸਾਈਨ

ਇਸ਼ਾਨ ਕਿਸ਼ਨ, ਜੋ ਕਿ ਟੀ-20 ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ਼ ਹਨ ਤੇ ਸ਼ਾਨਦਾਰ ਫਾਰਮ 'ਚ ਚੱਲ ਰਹੇ ਹਨ। ਇਸ ਤੋਂ ਬਾਅਦ ਅਭਿਸ਼ੇਕ ਸ਼ਰਮਾ, ਜੋ ਮੌਜੂਦਾ ਸਮੇਂ ICC T20 ਰੈਂਕਿੰਗ ਵਿੱਚ ਨੰਬਰ-3 ਬੱਲੇਬਾਜ਼ ਹਨ। ਇਹ ਦੋਵੇਂ ਖੱਬੇ ਹੱਥ ਦੇ ਬੱਲੇਬਾਜ਼ ਧਮਾਕੇਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ 16 ਸਾਲਾ ਵੈਭਵ ਸੂਰਿਆਵੰਸ਼ੀ ਵੀ ਬੱਲੇ ਨਾਲ ਤੂਫ਼ਾਨ ਲਿਆਉਣ ਦਾ ਪੂਰਾ ਦਮ ਰੱਖਦਾ ਹੈ, ਜਦਕਿ ਸੰਜੂ ਸੈਮਸਨ ICC T20 ਵਿਸ਼ਵ ਕੱਪ 2026 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੀਮ 'ਚ ਵਾਪਸੀ ਕਰ ਰਹੇ ਹਨ।

ਇਨ੍ਹਾਂ 4 ਧਾਕੜਾਂ 'ਚੋਂ ਕਿਸੇ 2 ਨੂੰ ਹੀ ਓਪਨਿੰਗ ਦਾ ਮੌਕਾ ਮਿਲੇਗਾ, ਜਦਕਿ ਇੱਕ ਖਿਡਾਰੀ ਨੂੰ ਪਲੇਇੰਗ-11 'ਚੋਂ ਬਾਹਰ ਰਹਿਣਾ ਪੈ ਸਕਦਾ ਹੈ। ਹੁਣ ਇਹੀ ਟੀਮ ਇੰਡੀਆ ਅਤੇ ਕਪਤਾਨ ਅਈਅਰ ਲਈ ਸਭ ਤੋਂ ਵੱਡੀ ਦੁਚਿੱਤੀ ਬਣ ਗਈ ਹੈ ਕਿ ਆਖ਼ਿਰ ਇਨ੍ਹਾਂ 'ਚੋਂ ਓਪਨਿੰਗ ਲਈ ਕਿਸ ਨੂੰ ਉਤਾਰਿਆ ਜਾਵੇ। ਕਿਆਸ ਲਗਾਏ ਜਾ ਰਹੇ ਹਨ ਕਿ ਅਭਿਸ਼ੇਕ ਸ਼ਰਮਾ ਦੇ ਨਾਲ ਸੰਜੂ ਸੈਮਸਨ ਓਪਨਿੰਗ ਕਰ ਸਕਦੇ ਹਨ, ਜਦਕਿ ਇਸ਼ਾਨ ਕਿਸ਼ਨ ਤੀਜੇ ਨੰਬਰ 'ਤੇ ਬੈਟਿੰਗ ਲਈ ਆ ਸਕਦੇ ਹਨ। ਹਾਲਾਂਕਿ ਪਲੇਇੰਗ-11 'ਚ ਆਖ਼ਰੀ ਫ਼ੈਸਲਾ ਟੀਮ ਮੈਨੇਜਮੈਂਟ ਹੀ ਲਵੇਗੀ।

ਅਫ਼ਗਾਨਿਸਤਾਨ ਸੀਰੀਜ਼ ਲਈ ਭਾਰਤੀ ਟੀਮ ਸਕੁਆਡ
ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਸੰਜੂ ਸੈਮਸਨ, ਇਸ਼ਾਨ ਕਿਸ਼ਨ, ਤਿਲਕ ਵਰਮਾ, ਸ਼ਿਵਮ ਦੁਬੇ, ਨੀਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News