ਬੋਲਟ ਤੇ ਮੁਹੰਮਦੁੱਲਾਹ ਨੂੰ ਇਹ ਹਰਕਤ ਪਈ ਮਹਿੰਗੀ, ICC ਨੇ ਲਾਇਆ ਜੁਰਮਾਨਾ

02/18/2019 12:15:45 PM

ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਅਤੇ ਬੰਗਲਾਦੇਸ਼ ਦੇ ਆਲਰਾਊਂਡਰ ਮੁਹੰਮਦੁੱਲਾਹ 'ਤੇ ਕ੍ਰਾਈਸਟਚਰਚ ਵਿਚ ਦੂਜੇ ਵਨ ਡੇ ਮੈਚ ਦੌਰਾਨ ਆਈ. ਸੀ. ਸੀ. ਦੀ ਖੇਡ ਜਾਬਦਾ ਦੀ ਉਲੰਘਣਾ ਲਈ ਜੁਰਮਾਨਾ ਲਾਇਆ ਹੈ। ਬੋਲਟ ਅਸ਼ਲੀਲ ਭਾਸ਼ਾ ਦੇ ਇਸਤੇਮਾਲ ਲਈ 15 ਫੀਸਦੀ ਜੁਰਮਾਨਾ ਲਾਇਆ ਹੈ, ਜਦਕਿ ਮੁਹੰਮਦੁੱਲਾਹ ਨੇ ਆਊਟ ਹੋ ਕੇ ਪਰਤਦੇ ਸਮੇਂ ਬਾਊਂਡਰੀ 'ਤੇ ਬੱਲਾ ਮਾਰਿਆ ਸੀ। ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਐਤਵਾਰ ਨੂੰ ਜੁਰਮਾਨਾ ਲਾਏ ਜਾਣ ਦੀ ਜਾਣਕਾਰੀ ਦਿੱਤੀ। ਇਨ੍ਹਾਂ ਦੋਵਾਂ ਖਿਡਾਰੀਆਂ ਦੇ ਰਿਕਾਰਡ ਵਿਚ ਇਕ-ਇਕ ਡੀਮੇਰਿਟ ਅੰਕ ਜੋੜਿਆ ਗਿਆ ਹੈ। ਨਿਊਜ਼ੀਲੈਂਡ ਨੇ ਸ਼ਨੀਵਾਰ ਰਾਤ ਇਹ ਮੈਚ 8 ਵਿਕਟਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਜੇਤੂ ਬੜ੍ਹਤ ਬਣਾਈ। ਟ੍ਰੈਂਟ ਬੋਲਟ ਨੇ 2015 ਆਈ. ਪੀ. ਐੱਲ. ਵਿਚ ਹੈਦਰਾਬਾਦ ਸਨਰਾਈਜ਼ਰਸ ਵੱਲੋਂ ਖੇਡਿਆ ਸੀ। ਇਸ ਤੋਂ ਬਾਅਦ ਉਹ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਵਿਚ ਸ਼ਾਮਲ ਹੋਏ। ਉਹ ਇਕ ਸੱਜੇ ਹੱਥ ਦੇ ਬੱਲੇਬਾਜ਼ ਹਨ। 2016 ਵਿਚ ਉਹ ਆਈ. ਸੀ. ਸੀ. ਰੈਂਕਿੰਗ ਵਿਚ ਨੰਬਰ ਇਕ ਵਨ ਡੇ ਗੇਂਦਬਾਜ਼ ਵੀ ਰਹੇ ਹਨ।
PunjabKesari

ਦਸਣਯੋਗ ਹੈ ਕਿ ਮਾਰਟਿਨ ਗੁਪਟਿਲ ਦੇ ਦੂਜੇ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਦੂਜੇ ਮੈਚ ਵਿਚ ਜਿੱਤ ਹਾਸਲ ਕੀਤੀ। ਪਹਿਲੇ ਮੈਚ ਵਿਚ ਅਜੇਤੂ 117 ਦੌੜਾਂ ਅਤੇ ਦੂਜੇ ਮੈਚ ਵਿਚ 118 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤ ਖਿਲਾਫ ਵਨ ਡੇ ਸੀਰੀਜ਼ 4-1 ਨਾਲ ਹਾਰਨ ਵਾਲੀ ਕੀਵੀ ਟੀਮ ਦੇ ਸਲਾਮੀ ਬੱਲੇਬਾਜ਼ ਗੁਪਟਿਲ ਦਾ ਉਸ ਦੌਰਾਨ ਸਰਸਉੱਚ ਸਕੋਰ 15 ਦੌੜਾਂ ਸੀ। ਬੰਗਲਾਦੇਸ਼ ਖਿਲਾਫ 88 ਗੇਂਦਾਂ ਦੀ ਆਪਣੀ ਪਾਰੀ ਵਿਚ ਉਸ ਨੇ 14 ਚੌਕੇ ਅਤੇ 4 ਛੱਕੇ ਲਾਏ।

PunjabKesari

ਬੰਗਲਾਦੇਸ਼ ਨੂੰ 226 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਨਿਊਜ਼ੀਲੈਂਡ ਦੀ ਸ਼ੁਰੂਆਤ ਸ਼ਾਨਦਾਰ ਰਹੀ ਅਤੇ ਉਸ ਨੇ 10 ਓਵਰਾਂ ਵਿਚ 1 ਵਿਕਟ ਗੁਆ ਕੇ 59 ਦੌੜਾਂ ਬਣਾ ਲਈਆਂ। ਨਿਊਜ਼ੀਲੈਂਡ ਦਾ ਪਹਿਲਾ ਵਿਕਟ ਹੈਨਰੀ ਨਿਕੋਲਸ (14) ਦੇ ਰੂਪ 'ਚ ਡਿੱਗਿਆ। ਇਸ ਤੋਂ ਬਾਅਦ ਕੇਨ ਵਿਲੀਅਮਸਨ ਅਤੇ ਗੁਪਟਿਲ ਨੇ 143 ਦੌੜਾਂ ਦੀ ਸ਼ਾਂਝੇਦਾਰੀ ਕੀਤੀ। ਗੁਪਟਿਲ ਨੂੰ 29ਵੇਂ ਓਵਰ ਵਿਚ ਮੁਸਤਫਿਜ਼ੁਰ ਰਹਿਮਾਨ ਨੇ ਲਿਟੇਨ ਦਾਸ ਦੇ ਹੱਥੋਂ ਕੈਚ ਕਰਾਇਆ। ਇਸ ਤੋਂ ਬਾਅਦ ਵਿਲੀਅਮਸਨ ਅਤੇ ਰੌਸ ਟੇਲਰ ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।


Related News