BCCI ਅਤੇ ICC ਨੇ ਇਸ ਖਾਸ ਅੰਦਾਜ 'ਚ ਮਨਾਇਆ ਕੋਹਲੀ ਦਾ ਜਨਮਦਿਨ, ਵੇਖੋ ਵੀਡੀਓ

11/05/2019 10:42:47 AM

ਸਪੋਰਟਸ ਡੈਸਕ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਅੱਜ (5 ਨਵੰਬਰ ਨੂੰ) ਜਨਮਦਿਨ ਹੈ। ਆਪਣਾ 31ਵਾਂ ਜਨਮਦਿਨ ਮਨਾ ਰਹੇ ਵਿਰਾਟ ਭਾਵੇਂ ਇਸ ਸਮੇਂ ਟੀਮ ਇੰਡੀਆ ਦੇ ਨਾਲ ਨਹੀਂ ਹਨ ਪਰ ਸਵੇਰ ਤੋਂ ਹੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਨਮਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਦਾ ਹੜ੍ਹ ਆਇਆ ਹੋਇਆ ਹੈ। ਇਸ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕੋਹਲੀ ਦੇ ਇਸ ਖਾਸ ਦਿਨ ਨੂੰ ਵੱਖਰੇ ਅੰਦਾਜ 'ਚ ਮਨਾਉਂਦੇ ਹੋਏ ਨਜ਼ਰ ਆਏ । ਬੀ. ਸੀ. ਸੀ. ਆਈ. ਨੇ ਅੱਜ ਦੇ ਦਿਨ ਅੰਤਰਰਾਸ਼ਟਰੀ ਵਨ-ਡੇ ਕ੍ਰਿਕਟ 'ਚ ਕੋਹਲੀ ਦੇ ਪਹਿਲੇ ਸੈਂਕੜੇ ਦੀ ਵੀਡੀਓ ਸ਼ੇਅਰ ਕੀਤੀ। ਵਿਰਾਟ ਆਪਣੇ ਅੰਤਰਰਾਸ਼ਟਰੀ ਕ੍ਰਿਕਟ 'ਚ ਹੁਣ ਤੱਕ 393 ਮੈਚਾਂ 'ਚ 69 ਸੈਂਕੜੇ ਅਤੇ 98 ਅਰਧ ਸੈਂਕੜੇ ਲਗਾ ਚੁੱਕਿਆ ਹੈ। ਕੋਹਲੀ ਵਲੋਂ ਅੰਤਰਰਾਸ਼ਟਰੀ ਕ੍ਰਿਕਟ 'ਚ ਸੈਂਕੜੇ ਲਗਾਉਣ ਦਾ ਸਿਲਸਿਲਾ 24 ਦਸੰਬਰ 2009 ਨੂੰ ਕੋਲਕਾਤਾ 'ਚ ਸ਼੍ਰੀਲੰਕਾ ਖਿਲਾਫ ਵਨ-ਡੇ ਮੈਚ 'ਚ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਨੇ 107 ਦੌੜਾਂ ਦੀ ਪਾਰੀ ਖੇਡ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ।

PunjabKesariਬੀ. ਸੀ. ਸੀ. ਆਈ. ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿੱਖਿਆ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ 31 ਸਾਲ ਦੇ ਹੋ ਗਏ, ਅਸੀਂ ਇਸ ਮੌਕੇ 'ਤੇ ਉਨ੍ਹਾਂ ਦੇ ਪਹਿਲੇ ਵਨ-ਡੇ ਸੈਂਕੜੇ ਨੂੰ ਵੇਖਦੇ ਹਾਂ, ਜਿੱਥੋਂ ਇਸ ਰਨ ਮਸ਼ੀਨ ਦੀ ਸ਼ੁਰੂਆਤ ਹੋਈ ਸੀ।

 ਆਈ. ਸੀ. ਸੀ. ਨੇ ਵੀ ਕੋਹਲੀ ਨੂੰ ਜਨਮਦਿਨ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ

ਉਥੇ ਹੀ ਦੂਜੇ ਪਾਸੇ  ਆਈ. ਸੀ. ਸੀ. ਨੇ ਵਿਰਾਟ ਕੋਹਲੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਲਿਖਿਆ, ਗ਼ੈਰ-ਮਾਮੂਲੀ ਖਿਡਾਰੀ ਵਿਰਾਟ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ। ਆਈ. ਸੀ. ਸੀ. ਨੇ ਵੀ ਕੋਹਲੀ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇਸ ਟਵੀਟ 'ਚ ਉਨ੍ਹਾਂ ਦੀ ਤਿੰਨ ਖਾਸ ਰਿਕਾਰਡ ਦੀ ਚਰਚਾ ਕੀਤੀ।
1. ਸਭ ਤੋਂ ਤੇਜ਼ 20,000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲਾ ਖਿਡਾਰੀ।
2. ਟੈਸਟ ਕਪਤਾਨ ਦੇ ਰੂਪ 'ਚ ਸਭ ਤੋਂ ਜ਼ਿਆਦਾ ਦੋਹਰੇ ਸੈਂਕੜੇ ਲਗਾਉਣ ਵਾਲਾ ਖਿਡਾਰੀ।
3. ਆਈ. ਸੀ. ਸੀ. ਐਵਾਰਡ ਸਮਾਰੋਹ 'ਚ ਇਕੱਠੇ ਸਾਰੇ ਪ੍ਰਮੁੱਖ ਖਿਤਾਬ ਹਾਸਲ ਕਰਨ ਵਾਲਾ ਖਿਡਾਰੀ।


Related News