ਕਾਸ਼ ਮੈਕਸਵੈੱਲ ਲਈ ਦਰਸ਼ਕ ਗੈਲਰੀ ’ਚ ਵੀ ਫੀਲਡਰ ਲਾ ਲੈਂਦੇ : ਅਫਗਾਨੀ ਕੋਚ ਟ੍ਰਾਟ

Thursday, Nov 09, 2023 - 03:09 PM (IST)

ਮੁੰਬਈ, (ਭਾਸ਼ਾ)– ਵਾਨਖੇੜੇ ਸਟੇਡੀਅਮ ’ਚ ਅਸਮਾਨ ਛੂੰਹਦੇ ਛੱਕੇ ਲਾਉਣ ਵਾਲੇ ਗਲੇਨ ਮੈਕਸਵੈੱਲ ਦੀ ਪਾਰੀ ਨੂੰ ਲੈ ਕੇ ਅਫਗਾਨਿਸਤਾਨ ਦੇ ਕੋਚ ਜੋਨਾਥਨ ਟ੍ਰਾਟ ਨੇ ਕਿਹਾ ਕਿ ਕਾਸ਼! ਉਹ ਦਰਸ਼ਕ ਗੈਲਰੀ ’ਚ ਵੀ ਫੀਲਡਰ ਲਾ ਲੈਂਦੇ ਤਾਂ ਉਸ ਨੂੰ ਆਊਟ ਕੀਤਾ ਜਾ ਸਕਦਾ ਸੀ। ਮੈਕਸਵੈੱਲ ਨੇ ਪਾਰੀ ਦੀ ਸ਼ੁਰੂਆਤ ਵਿਚ ਮਿਲੇ ਜੀਵਨਦਾਨ ਦਾ ਫਾਇਦਾ ਚੁੱਕਦੇ ਹੋਏ 128 ਗੇਂਦਾਂ ’ਚ ਅਜੇਤੂ 201 ਦੌੜਾਂ ਬਣਾਈਆਂ, ਜਿਸ ਵਿਚ 21 ਚੌਕੇ ਤੇ 10 ਛੱਕੇ ਸ਼ਾਮਲ ਸਨ। 

ਇਹ ਵੀ ਪੜ੍ਹੋ : ਏਸ਼ੀਆਈ ਚੈਂਪੀਅਨਸ਼ਿਪ 'ਚ ਤੀਰਅੰਦਾਜ਼ ਪ੍ਰਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਵਿਅਕਤੀਗਤ ਸੋਨ ਤਮਗਾ

ਇਕ ਸਮੇਂ ’ਤੇ 292 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੇ 7 ਵਿਕਟਾਂ 91 ਦੌੜਾਂ ’ਤੇ ਗੁਆ ਦਿੱਤੀਆਂ ਸਨ ਪਰ ਮੈਕਸਵੈੱਲ ਨੇ ਚਮਤਕਾਰੀ ਜਿੱਤ ਦਿਵਾਈ। ਟ੍ਰਾਟ ਨੇ ਕਿਹਾ,‘‘ਕੁਝ ਕੁ ਚੀਜ਼ਾਂ ਅਸੀਂ ਵੱਖਰੇ ਤਰੀਕੇ ਨਾਲ ਕਰ ਸਕਦੇ ਸੀ ਪਰ ਉਹ ਜਿਸ ਤਰੀਕੇ ਨਾਲ ਖੇਡ ਰਿਹਾ ਸੀ, ਅਸੀਂ ਦਰਸ਼ਕ ਗੈਲਰੀ ਵਿਚ ਫੀਲਡਰ ਨਹੀਂ ਲਾ ਸਕਦੇ ਸੀ। ਕਾਸ਼! ਲਾ ਸਕਦੇ।’’

ਇਹ ਵੀ ਪੜ੍ਹੋ : ਨਿਊਜ਼ੀਲੈਂਡ ਅੱਜ ਜਿੱਤਿਆ ਤਾਂ ਸੈਮੀਫਾਈਨਲ ਭਾਰਤ ਨਾਲ ਸੰਭਵ, ਹਾਰਿਆ ਤਾਂ ਭਾਰਤ-ਪਾਕਿ ਮੈਚ ਦੇ ਆਸਾਰ

ਉਸ ਨੇ ਕਿਹਾ,‘‘ਅਸੀਂ ਮੈਕਸਵੈੱਲ ਦੇ ਆਊਟ ਹੋਣ ਦਾ ਇੰਤਜ਼ਾਰ ਕਰਦੇ ਰਹੇ। ਮੈਦਾਨ ’ਤੇ ਖਿਡਾਰੀਆਂ ਦਾ ਜੋਸ਼ ਠੰਡਾ ਪੈ ਗਿਆ ਸੀ। ਸ਼ਾਇਦ ਉਨ੍ਹਾਂ ਨੂੰ ਲੱਗਾ ਕਿ ਉਹ ਜਿੱਤ ਹੀ ਜਾਣਗੇ। ਆਸਟਰੇਲੀਆ ਵਰਗੀ ਟੀਮ ਦੇ ਸਾਹਮਣੇ ਅਜਿਹਾ ਸੋਚਣਾ ਗਲਤ ਸੀ। ਹਰ ਮੌਕੇ ਦਾ ਫਾਇਦਾ ਚੁੱਕਣਾ ਚਾਹੀਦਾ ਸੀ। ਇਹ ਚੰਗਾ ਸਬਕ ਹੈ। ਥੋੜ੍ਹੀ ਜਿਹੀ ਅਣਗਹਿਲੀ ਨਾਲ ਮੈਚ ਕਬਜ਼ੇ ਵਿਚੋਂ ਇਸੇ ਤਰ੍ਹਾਂ ਨਿਕਲ ਜਾਂਦਾ ਹੈ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News