ਮੈਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਥੱਕ ਚੁੱਕਾ ਸੀ : ਮੈਕਸਵੈੱਲ

Saturday, Dec 14, 2019 - 12:39 AM (IST)

ਮੈਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਥੱਕ ਚੁੱਕਾ ਸੀ : ਮੈਕਸਵੈੱਲ

ਨਵੀਂ ਦਿੱਲੀ— ਆਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਕਿਹਾ ਕਿ ਪਿਛਲੇ ਚਾਰ ਜਾਂ ਪੰਜ ਸਾਲਾਂ ਤੋਂ ਲਗਾਤਾਰ ਖੇਡਦੇ ਰਹਿਣ ਕਾਰਣ ਉਹ ਮਾਨਸਿਕ ਤੇ ਸਰੀਰਕ ਤੌਰ 'ਤੇ ਕਾਫੀ ਥੱਕ ਚੁੱਕਾ ਸੀ, ਜਿਸ ਕਾਰਣ ਉਸ ਨੂੰ ਅਕਤੂਬਰ ਵਿਚ ਮਾਨਸਿਕ ਸਥਿਤੀ ਦੀ ਵਜ੍ਹਾ ਨਾਲ ਆਰਾਮ ਲੈਣ ਨੂੰ ਮਜਬੂਰ ਹੋਣਾ ਪਿਆ। ਮੈਕਸਵੈੱਲ ਸ਼੍ਰੀਲੰਕਾ ਵਿਰੁੱਧ ਪਹਿਲੇ ਦੋ ਮੈਚ ਖੇਡਣ ਤੋਂ ਬਾਅਦ ਆਪਣੀ ਮਾਨਸਿਕ ਸਥਿਤੀ  ਕਾਰਣ ਕੌਮਾਂਤਰੀ ਕ੍ਰਿਕਟ ਤੋਂ ਹਟ ਗਿਆ ਸੀ।

PunjabKesari

ਉਸ ਨੇ ਕਿਹਾ, ''ਜਦੋਂ ਮੈਂ ਹਟਣ ਦਾ ਫੈਸਲਾ ਕੀਤਾ ਤਾਂ ਮੈਂ ਕਾਫੀ ਥੱਕ ਚੁੱਕਾ ਸੀ। ਮੈਂ ਆਰਾਮ ਲੈਣ ਦਾ ਫੈਸਲਾ ਕੀਤਾ ਕਿਉਂਕਿ ਇਸ ਦਾ ਸਭ ਤੋਂ ਵੱਡਾ ਕਾਰਣ ਇਹ ਸੀ ਕਿ ਮੈਂ ਮਾਨਸਿਕ ਤੇ ਸਰੀਰਕ ਤੌਰ 'ਤੇ ਬੁਰੀ ਤਰ੍ਹਾਂ ਥੱਕ ਚੁੱਕਾ ਸੀ।'' ਮੈਕਸਵੈੱਲ ਨੇ ਕਿਹਾ, ''ਮੈਂ ਲਗਾਤਾਰ 8 ਮਹੀਨਿਆਂ ਤੋਂ ਰੁੱਝਿਆ ਸੀ ਤੇ ਪਿਛਲੇ ਚਾਰ-ਪੰਜ ਸਾਲਾਂ ਤੋਂ ਅਜਿਹਾ ਹੋ ਰਿਹਾ ਸੀ। ਮੈਂ ਲਗਾਤਾਰ ਖੇਡ ਰਿਹਾ ਸੀ ਤੇ ਉਸ ਸਮੇਂ ਥਕਾਨ ਮੇਰੇ 'ਤੇ ਹਾਵੀ ਹੋ ਗਈ ਸੀ।'' ਉਸ ਨੇ ਕਿਹਾ, ''ਮੈਂ ਅਸਲ ਵਿਚ ਕ੍ਰਿਕਟ ਆਸਟਰੇਲੀਆ, ਕ੍ਰਿਕਟ ਵਿਕਟੋਰੀਆ ਤੇ ਸਟਾਰਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੈਨੂੰ ਖੇਡ ਵਿਚੋਂ ਬਾਹਰ ਰਹਿਣ ਦੀ ਮਨਜ਼ੂਰੀ ਦਿੱਤੀ ਤੇ ਮੈਨੂੰ ਸਹੀ ਸਥਿਤੀ ਵਿਚ ਵਾਪਸ ਪਰਤਣ ਲਈ ਸਮਾਂ ਦਿੱਤਾ।'' ਮੈਕਸਵੈੱਲ ਨੇ ਕਿਹਾ ਕਿ ਉਹ ਉਸ ਦੀ ਮਹਿਲਾ ਦੋਸਤ ਸੀ, ਜਿਸ ਨੇ ਸਭ ਤੋਂ ਪਹਿਲਾਂ ਉਸ ਵਿਚ ਬਦਲਾਅ ਮਹਿਸੂਸ ਕੀਤਾ।
ਉਸ ਨੇ ਕਿਹਾ, ''ਅਸਲ ਵਿਚ ਉਹ ਮੇਰੀ ਮਹਿਲਾ ਦੋਸਤ ਸੀ, ਜਿਸ ਨੇ ਮੈਨੂੰ ਕਿਸੇ ਤੋਂ ਸਲਾਹ ਲੈਣ ਲਈ ਕਿਹਾ। ਸਭ ਤੋਂ ਪਹਿਲਾਂ ਉਸ ਨੂੰ ਮੇਰੇ ਅੰਦਰ ਬਦਲਾਅ ਦਾ ਅਹਿਸਾਸ ਹੋਇਆ ਤੇ ਮੈਂ ਉਸ ਦਾ ਧੰਨਵਾਦ ਕਰਦਾ ਹਾਂ। ਸ਼ੁਰੂਆਤੀ ਗੱਲਬਾਤ ਤੋਂ ਬਾਅਦ ਹੀ ਮੈਨੂੰ ਲੱਗਾ ਕਿ ਜਿਵੇਂ ਮੇਰੇ ਮੋਢਿਆਂ ਤੋਂ ਭਾਰੀ ਭਾਰ ਉਤਰ ਗਿਆ ਹੈ।'' ਮੈਕਸਵੈੱਲ ਹੁਣ ਵਾਪਸੀ ਦੇ ਰਸਤੇ 'ਤੇ ਹੈ ਅਤੇ ਇਸ ਮਹੀਨੇ ਦੇ ਆਖਿਰ ਵਿਚ ਉਹ ਬਿੱਗ ਬੈਸ਼ ਲੀਗ ਵਿਚ ਮੈਲਬੋਰਨ ਸਟਾਰਸ ਦੀ ਅਗਵਾਈ ਕਰ ਕੇ ਵਾਪਸੀ ਕਰੇਗਾ।


author

Gurdeep Singh

Content Editor

Related News