ਖੇਡ ''ਚ ਸੁਧਾਰ ਕਰਕੇ ਟੀਮ ਦਾ ਨਿਯਮਿਤ ਮੈਂਬਰ ਬਣਨਾ ਚਾਹੁੰਦਾ ਹਾਂ : ਸਿਮਰਨਜੀਤ ਸਿੰਘ
Saturday, Sep 25, 2021 - 12:50 PM (IST)
ਸਪੋਰਟਸ ਡੈਸਕ- ਟੋਕੀਓ ਓਲੰਪਿਕ 'ਚ ਭਾਰਤ ਨੂੰ ਕਾਂਸੀ ਦਾ ਤਮਗ਼ਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਿਡਫੀਲਡਰ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਆਪਣੀ ਖੇਡ 'ਚ ਸੁਧਾਰ ਕਰਕੇ ਏਸ਼ੀਆਈ ਖੇਡ ਸਮੇਤ ਆਗਾਮੀ ਪ੍ਰਤੀਯੋਗਿਤਾਵਾਂ ਲਈ ਟੀਮ 'ਚ ਆਪਣੀ ਜਗ੍ਹਾ ਪੱਕੀ ਕਰਨਾ ਹੈ। ਸਿਮਰਨਜੀਤ ਨੇ ਟੋਕੀਓ 'ਚ ਜਰਮਨੀ ਦੇ ਖ਼ਿਲਾਫ਼ ਕਾਂਸੀ ਤਮਗ਼ੇ ਮੁਕਾਬਲੇ 'ਚ 5-4 ਨਾਲ ਜਿੱਤ 'ਚ ਦੋ ਗ਼ੋਲ ਕੀਤੇ ਸੀ।
ਉਨ੍ਹਾਂ ਨੇ ਬਿਆਨ 'ਚ ਕਿਹਾ ਕਿ ਮੈਂ ਖ਼ੁਦ ਨੂੰ ਬੇਹੱਦ ਖ਼ੁਸ਼ਕਿਸਮਤ ਮੰਨਦਾ ਹਾਂ। ਟੋਕੀਓ ਮੇਰੇ ਲਈ ਸ਼ਾਨਦਾਰ ਤਜਰਬਾ ਰਿਹਾ। ਮੈਂ ਉਸ ਭੂਮਿਕਾ 'ਚ ਖਰਾ ਉਤਰਨਾ ਚਾਹੁੰਦਾ ਸੀ ਜੋ ਮੈਨੂੰ ਸੌਂਪੀ ਗਈ ਸੀ। ਸਿਮਰਨਜੀਤ ਨੇ ਕਿਹਾ ਕਿ ਹੁਣ ਮੈਂ ਕੈਂਪ 'ਚ ਪਰਤ ਕੇ ਆਪਣੀ ਖੇਡ ਦੀ ਸਮੀਖਿਆ ਕਰਕੇ ਉਨ੍ਹਾਂ ਖੇਤਰਾਂ ਦੀ ਪਛਾਣ ਕਰਨਾ ਚਾਹੁੰਦਾ ਹਾਂ ਜਿਸ 'ਚ ਸੁਧਾਰ ਦੀ ਜ਼ਰੂਰਤ ਹੈ। ਮੇਰਾ ਟੀਚਾ ਬਿਹਤਰ ਪ੍ਰਦਰਸ਼ਨ ਕਰਨਾ ਹੈ ਤੇ ਮੈਂ ਹਾਕੀ ਪ੍ਰੋ ਲੀਗ, ਏਸ਼ੀਆਈ ਖੇਡ ਤੇ ਹੋਰ ਪ੍ਰਤੀਯੋਗਿਤਾਵਾਂ 'ਚ ਟੀਮ ਦਾ ਹਿੱਸਾ ਬਣਨਾ ਚਾਹੁੰਦਾ ਹਾਂ।