ਮੈਂ ਸੋਚਿਆ ਸੀ ਕਿ ਫਿਰ ਕਦੇ ਟੈਸਟ ਮੈਚ ਨਹੀਂ ਖੇਡਾਂਗਾ : ਡੇਵਿਡ ਮਲਾਨ
Friday, Dec 10, 2021 - 08:29 PM (IST)
ਬ੍ਰਿਸਬੇਨ- ਇੰਗਲੈਂਡ ਦੇ ਚੋਟੀ ਕ੍ਰਮ ਦੇ ਬੱਲੇਬਾਜ਼ ਡੇਵਿਡ ਮਲਾਨ ਨੇ ਕਿਹਾ ਹੈ ਕਿ ਉਸ ਨੂੰ ਇਕ ਸਮਾਂ ਅਜਿਹਾ ਲੱਗਿਆ ਸੀ ਕਿ ਉਹ ਹੁਣ ਕਦੇ ਟੈਸਟ ਕ੍ਰਿਕਟ ਨਹੀਂ ਖੇਡ ਸਕੇਗਾ। ਉਨ੍ਹਾਂ ਨੂੰ ਲੱਗਿਆ ਸੀ ਕਿ ਉਸਦਾ ਟੈਸਟ ਕ੍ਰਿਕਟ ਕਰੀਅਰ ਖਤਮ ਹੋ ਗਿਆ ਹੈ। ਭਾਰਤ ਦੇ ਵਿਰੁੱਧ ਪਿਛਲੀ ਘਰੇਲੂ ਟੈਸਟ ਸੀਰੀਜ਼ ਵਿਚ ਫਲਾਪ ਰਹੇ ਮਲਾਨ ਨੇ ਇੱਥੇ ਸ਼ੁੱਕਰਵਾਰ ਨੂੰ ਪਹਿਲੇ ਏਸ਼ੇਜ਼ ਟੈਸਟ ਦੇ ਤੀਜੇ ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਕਿਹਾ ਕਿ ਮੈਂ ਅੱਜ ਦੇ ਮੈਚ ਦੇ ਹਰ ਇਕ ਮਿੰਟ ਦਾ ਅਨੰਦ ਲਿਆ। ਟੈਸਟ ਕ੍ਰਿਕਟ ਮੇਰੇ ਲਈ ਚੋਟੀ ਹੈ। ਤੁਸੀਂ ਟੀ-20 ਜਾਂ 50 ਓਵਰਾਂ ਦੇ ਕ੍ਰਿਕਟ ਵਿਚ ਜਿਵੇਂ ਚਾਹੋ ਉਂਝ ਕਰ ਸਕਦੇ ਹੋ ਪਰ ਆਖਰ ਵਿਚ ਤੁਹਾਡੇ ਟੈਸਟ ਕ੍ਰਿਕਟ ਦੇ ਕਰੀਅਰ ਦੀ ਗਣਨਾ ਕੀਤੀ ਜਾਂਦੀ ਹੈ। ਆਸਟਰੇਲੀਆ ਆਉਣਾ ਤੇ ਇਨ੍ਹਾਂ ਉਛਾਲ ਵਾਲੇ ਵਿਕਟਾਂ 'ਤੇ ਤੇਜ਼ ਗੇਂਦਬਾਜ਼ਾਂ ਦੇ ਵਿਰੁੱਧ ਖੇਡਣਾ ਹੀ ਅਸਲੀ ਇਮਤਿਹਾਨ ਹੈ।
ਇਹ ਖ਼ਬਰ ਪੜ੍ਹੋ- AUS v ENG : ਜੋ ਰੂਟ ਨੇ ਤੋੜਿਆ ਮਾਈਕਲ ਵਾਨ ਦਾ ਵੱਡਾ ਰਿਕਾਰਡ
80 ਦੌੜਾਂ 'ਤੇ ਅਜੇਤੂ ਮਲਾਨ ਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਮੈਂ ਫਿਰ ਕਦੇ ਟੈਸਟ ਮੈਚ ਨਹੀਂ ਖੇਡਾਂਗਾ। ਮੈਂ ਰੂਟ ਨੂੰ ਕਿਹਾ ਸੀ ਕਿ ਜਦੋਂ ਅਸੀਂ 40 ਜਾਂ 50 ਦੇ ਸਕੋਰ 'ਤੇ ਸੀ। ਸਾਡਾ ਦੋਵਾਂ ਦਾ ਸਕੋਰ ਬਰਾਬਰ ਸੀ। ਜ਼ਿਕਰਯੋਗ ਹੈ ਕਿ 2017 ਵਿਚ ਦੱਖਣੀ ਅਫਰੀਕਾ ਦੇ ਵਿਰੁੱਧ ਡੈਬਿਊ ਕਰਨ ਤੋਂ ਬਾਅਦ ਮਲਾਨ ਆਪਣਾ 18ਵਾਂ ਟੈਸਟ ਮੈਚ ਖੇਡ ਰਹੇ ਹਨ। ਉਨ੍ਹਾਂ ਨੇ 2017 ਤੇ 2018 ਵਿਚ 14 ਟੈਸਟ ਖੇਡੇ ਹਨ ਪਰ ਇਸ ਤੋਂ ਬਾਅਦ ਉਹ ਅਗਸਤ ਵਿਚ ਭਾਰਤ ਦੇ ਵਿਰੁੱਧ ਸੀਰੀਜ਼ ਦੇ ਲਈ ਚੁਣਿਆ ਜਾਣ ਤੱਕ ਟੈਸਟ ਟੀਮ ਤੋਂ ਬਾਹਰ ਰਹੇ। ਮਲਾਨ ਤੇ ਕਪਤਾਨ ਜੋ ਰੂਟ ਦੀ 159 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਇੰਗਲੈਂਡ ਨੇ ਇੱਥੇ ਸ਼ੁੱਕਰਵਾਰ ਨੂੰ ਪਹਿਲੇ ਏਸ਼ੇਜ਼ ਟੈਸਟ ਦੇ ਤੀਜੇ ਦਿਨ ਦੇ ਖੇਡ ਤੱਕ ਆਪਣੀ ਦੂਜੀ ਪਾਰੀ ਵਿਚ 70 ਓਵਰ ਵਿਚ 2 'ਤੇ 220 ਦੌੜਾਂ ਬਣਾਈਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।