ਮੈਂ ਜਿੱਤਣ ਲਈ ਖੇਡਦਾ ਹਾਂ : ਸ਼ਾਰਦੁਲ ਠਾਕੁਰ

12/3/2020 12:45:26 AM

ਕੈਨਬਰਾ– ਸ਼ਾਰਦੁਲ ਠਾਕੁਰ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਟੀਮ ਵਿਚ ਅੰਦਰ-ਬਾਹਰ ਹੁੰਦਾ ਰਿਹਾ ਹੈ ਪਰ ਜਦੋਂ ਵੀ ਵਿਰਾਟ ਕੋਹਲੀ ਉਸ ਨੂੰ ਗੇਂਦ ਸੌਂਪਦਾ ਹੈ ਤਾਂ ਉਸਦਾ ਚੰਗਾ ਕਰਨ ਦਾ ਦ੍ਰਿੜ ਸਕੰਲਪ ਘੱਟ ਨਹੀਂ ਹੋਇਆ ਹੈ। ਪਹਿਲੇ ਦੋ ਵਨ ਡੇ ਵਿਚ ਠਾਕੁਰ ਨਹੀਂ ਖੇਡਿਆ ਸੀ ਪਰ ਆਖਰੀ ਮੈਚ ਵਿਚ ਉਸ ਨੇ 3 ਵਿਕਟਾਂ ਲੈ ਕੇ ਪ੍ਰਭਾਵਿਤ ਕੀਤਾ, ਜਿਸ ਵਿਚ ਫਾਰਮ ਵਿਚ ਚੱਲ ਰਹੇ ਸਟੀਵ ਸਮਿਥ ਦੀ ਵਿਕਟ ਵੀ ਸ਼ਾਮਲ ਸੀ।
ਇਹ ਪੁੱਛਣ 'ਤੇ ਕਿ ਕੀ ਉਹ ਜ਼ਿਆਦਾ ਮੌਕੇ ਨਾ ਮਿਲਣ ਤੋਂ ਨਿਰਾਸ਼ ਹੈ ਤਾਂ ਮਹਾਰਾਸ਼ਟਰ ਦੇ 29 ਸਾਲਾ ਖਿਡਾਰੀ ਨਾਂ ਕਿਹਾ,''ਚੋਣ ਮੇਰੇ ਹੱਥ ਵਿਚ ਨਹੀਂ ਹੈ। ਇਹ ਮਹੱਤਵਪੂਰਨ ਹੈ ਕਿ ਮੈਂ ਭਾਰਤ ਲਈ ਜਦੋਂ ਵੀ ਖੇਡਿਆ ਤਾਂ ਮੈਚਾਂ ਵਿਚ ਜਿੱਤ ਦਿਵਾਉਣ ਦੀ ਕੋਸ਼ਿਸ਼ ਕਰਾਂ। ਮੇਰੇ ਦਿਮਾਗ ਵਿਚ ਇਹ ਹੀ ਹੁੰਦਾ ਹੈ।''

PunjabKesari
ਸਾਲ 2017 ਵਿਚ ਕੌਮਾਂਤਰੀ ਡੈਬਿਊ ਤੋਂ ਬਾਅਦ ਠਾਕੁਰ ਨੇ ਸਫੇਦ ਗੇਂਦ ਨਾਲ 27 ਕੌਮਾਂਤਰੀ ਮੈਚ ਖੇਡੇ ਹਨ। ਤਿੰਨ ਸਾਲ ਤੋਂ ਵੱਧ ਸਮੇਂ ਵਿਚ ਸਿਰਫ 12 ਵਨ ਡੇ ਖੇਡਣ ਵਾਲੇ ਠਾਕੁਰ ਨੇ ਕਿਹਾ,''ਮੈਂ ਜਿੱਤਣ ਲਈ ਖੇਡਦਾ ਹਾਂ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਸਿਰਫ ਇਕ ਹੀ ਮੈਚ ਮਿਲ ਰਿਹਾ ਹੈ ਜਾਂ ਫਿਰ ਮੈਂ ਕਿਸੇ ਜ਼ਖ਼ਮੀ ਖਿਡਾਰੀ ਦੀ ਜਗ੍ਹਾ ਖੇਡ ਰਿਹਾ ਹਾਂ। ਇਕ ਵਾਰ ਜਦੋਂ ਤੁਸੀਂ ਮੈਦਾਨ 'ਤੇ ਹੁੰਦੇ ਹੋ ਤਾਂ ਸਾਰੇ ਖਿਡਾਰੀ ਸਿਰਫ ਮੈਚ ਜਿੱਤਣ 'ਤੇ ਧਿਆਨ ਲਾਉਂਦੇ ਹਨ।''


Gurdeep Singh

Content Editor Gurdeep Singh