I-league : ਆਈਜੋਲ FC ਨੇ ਗੋਕੁਲਮ ਕੇਰਲ ਨੂੰ 3-1 ਨਾਲ ਹਰਾਇਆ
Friday, Mar 01, 2019 - 02:55 AM (IST)

ਨਵੀਂ ਦਿੱਲੀ— ਆਈਜੋਲ ਐੱਫ. ਸੀ. ਪਿੱਛੇ ਰਹਿਣ ਤੋਂ ਬਾਅਦ ਵਾਪਸੀ ਕਰਦੇ ਹੋਏ ਆਈਲੀਗ ਫੁੱਟਬਾਲ ਟੂਰਨਾਮੈਂਟ ਦੇ 'ਕਰੋ ਜਾਂ ਮਰੋ' ਮੁਕਾਬਲੇ 'ਚ ਗੋਕੁਲਮ ਕੇਰਲ ਨੂੰ 3-1 ਨਾਲ ਹਰਾਇਆ। ਅੰਕ ਸੂਚੀ 'ਚ 10ਵੇਂ ਸਥਾਨ 'ਤੇ ਚੱਲ ਰਹੀ ਗੋਕੁਲਮ ਕੇਰਲ ਦੇ ਲਈ 9ਵੇਂ ਮਿੰਟ 'ਚ ਮਾਰਕਸ ਜੋਸੇਫ ਨੇ ਪਹਿਲਾ ਗੋਲ ਕੀਤਾ। 8ਵੇਂ ਸਥਾਨ 'ਤੇ ਚੱਲ ਰਹੇ ਆਈਜੋਲ ਨੇ ਹਾਲਾਂਕਿ 83ਵੇਂ ਮਿੰਟ 'ਚ ਪਾਲ ਰਾਮਫੇਨਫਾਉਵਾ ਦੇ ਗੋਲ ਦੀ ਬਦੌਲਤ ਬਰਾਬਰੀ ਹਾਸਲ ਕਰ ਲਈ। ਮਾਊਪੁਈਯਾ (88ਵੇਂ ਮਿੰਟ) ਤੇ ਕ੍ਰੋਮਾਹ (90 ਪਲਸ ਛੇ ਮਿੰਟ) ਨੇ ਇਸ ਤੋਂ ਬਾਅਦ 2 ਹੋਰ ਗੋਲ ਕਰਕੇ ਆਈਜੋਲ ਦੀ ਟੀਮ ਨੇ 3-1 ਨਾਲ ਜਿੱਤ ਪੱਕੀ ਕਰ ਦਿੱਤੀ।