ਹੈਟ੍ਰਿਕ 'ਤੇ ਚਾਹਲ ਨੇ ਕਿਹਾ- ਮੈਨੂੰ ਪਤਾ ਸੀ ਕਿ ਪੈਟ ਕਮਿੰਸ ਕੀ ਸੋਚ ਰਹੇ ਸਨ

Tuesday, Apr 19, 2022 - 06:56 PM (IST)

ਹੈਟ੍ਰਿਕ 'ਤੇ ਚਾਹਲ ਨੇ ਕਿਹਾ- ਮੈਨੂੰ ਪਤਾ ਸੀ ਕਿ ਪੈਟ ਕਮਿੰਸ ਕੀ ਸੋਚ ਰਹੇ ਸਨ

ਮੁੰਬਈ- ਹੈਟ੍ਰਿਕ ਸਮੇਤ ਪੰਜ ਵਿਕਟਾਂ ਦੀ ਬਦੌਲਤ ਪਲੇਅਰ ਆਫ਼ ਦਿ ਮੈਚ ਬਣੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਮੈਚ ਦੇ ਬਾਅਦ ਕਿਹਾ ਕਿ ਮੈਂ ਜਾਣਦਾ ਸੀ ਕਿ ਮੈਨੂੰ ਉਸ ਓਵਰ 'ਚ ਵਿਕਟ ਲੈਣੇ ਸਨ। ਇਸ ਲਈ  ਮੈਂ ਆਫ਼ ਸਟੰਪ ਦੇ ਬਾਹਰ ਗੇਂਦ ਰੱਖਣ ਦੀ ਯੋਜਨਾ ਬਣਾਈ। ਮੈਂ ਕਲ ਹੀ ਕੋਚ ਤੇ ਕਪਤਾਨ ਨਾਲ ਗੱਲਬਾਤ ਕੀਤੀ ਸੀ। ਹੈਟ੍ਰਿਕ ਗੇਂਦ 'ਤੇ ਮੈਂ ਜਾਣਦਾ ਸੀ ਕਿ ਕਮਿੰਸ ਗੁਗਲੀ ਦਾ ਇੰਤਜ਼ਾਰ ਕਰ ਰਹੇ ਸਨ। ਗੁਗਲੀ ਗੇਂਦ 'ਤੇ ਮੈਨੂੰ ਛੱਕਾ ਲੱਗਾ ਸੀ ਤੇ ਮੈਂ ਜੋਖ਼ਮ ਨਹੀਂ ਲੈਣਾ ਚਾਹੁੰਦਾ ਸੀ। ਮੈਂ ਬਸ ਡਾਟ ਗੇਂਦ ਸੁੱਟਣਾ ਚਾਹੁੰਦਾ ਸੀ। (ਲਖਨਊ ਦੇ ਖ਼ਿਲਾਫ਼ ਹੈਟ੍ਰਿਕ ਗੇਂਦ 'ਤੇ ਛੁੱਟੇ ਕੈਚ 'ਤੇ) ਇਹ ਕ੍ਰਿਕਟ 'ਚ ਹੁੰਦ ਰਹਿੰਦਾ ਹੈ।

ਇਹ ਵੀ ਪੜ੍ਹੋ : IPL 'ਚ ਕੋਰੋਨਾ ਵਾਇਰਸ ਦੇ ਖ਼ੌਫ਼ ਦਰਮਿਆਨ BCCI ਦਾ ਵੱਡਾ ਫ਼ੈਸਲਾ, ਸ਼ਡਿਊਲ 'ਚ ਕੀਤਾ ਬਦਲਾਅ

PunjabKesari

ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ 7 ਦੌੜਾਂ ਤੋਂ ਆਖ਼ਰੀ ਓਵਰ 'ਚ ਮਿਲੀ ਜਿੱਤ ਦੇ ਬਾਅਦ ਕਿਹਾ ਕਿ ਆਈ. ਪੀ. ਐੱਲ. 'ਚ ਕਰੀਬੀ ਮੈਚ ਦੇਖਣ ਨੂੰ ਮਿਲਦੇ ਹਨ। ਅਜਿਹੇ 'ਚ ਤੁਹਾਨੂੰ ਸ਼ਾਂਤ ਰਹਿ ਕੇ ਭਰੋਸਾ ਰੱਖਣ ਦੀ ਲੋੜ ਹੁੰਦੀ ਹੈ। ਤੁਹਾਨੂੰ ਮੈਚ ਦੇ ਰੁਖ਼ ਨੂੰ ਸਮਝਣਾ ਹੁੰਦਾ ਹੈ ਤੇ ਸਹੀ ਮੌਕਿਆਂ ਨੂੰ ਆਪਣੇ ਪੱਖ 'ਚ ਕਰਨਾ ਹੁੰਦਾ ਹੈ। ਕੋਲਕਾਤਾ ਇਕ ਮਜ਼ਬੂਤ ਟੀਮ ਹੈ। ਸਾਨੂੰ ਕਦੀ ਵੀ ਨਹੀਂ ਲੱਗਾ ਕਿ ਅਸੀਂ ਮੈਚ 'ਚ ਅੱਗੇ ਸੀ। ਸਾਰੀ ਦੁਨੀਆ ਜਾਣਦੀ ਹੈ ਕਿ ਯੁਜਵੇਂਦਰ ਤੇ ਅਸ਼ਵਿਨ ਕੀ ਕਰ ਸਕਦੇ ਹਨ। ਹਾਲਾਂਕਿ ਮੈਂ ਰਸੇਲ ਦੇ ਖ਼ਿਲਾਫ਼ ਅਸ਼ਵਿਨ ਦੀ ਉਹ ਜਾਦੂਈ ਗੇਂਦ ਤੇ ਦੇਵਦੱਤ ਦੀ ਬੱਲੇਬਾਜ਼ੀ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਓਬੇਦ ਜਾਣਦੇ ਹਨ ਕਿ ਉਨ੍ਹਾਂ ਨੂੰ ਕੀ ਕਰਨਾ ਹੈ ਤੇ ਮੈਨੂੰ ਉਨ੍ਹਾਂ ਨੂੰ ਜ਼ਿਆਦਾ ਕੁਝ ਕਹਿਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ : IPL 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਭਾਰਤੀ ਕ੍ਰਿਕਟਰਾਂ ਨੂੰ T-20 WC 'ਚ ਮਿਲ ਸਕਦੈ ਮੌਕਾ

ਆਖ਼ਰੀ ਓਵਰ ਕਰਾਉਣ ਵਾਲੇ ਤੇਜ਼ ਗੇਂਦਬਾਜ਼ ਓਬੇਦ ਮਕੋਏ ਨੇ ਕਿਹਾ ਕਿ ਇਹ ਪਿਛਲੇ ਸਾਲ ਦੀ ਸੱਟ ਦੇ ਬਾਅਦ ਮੇਰਾ ਪਹਿਲਾ ਮੈਚ ਸੀ। ਮੈਂ ਪਿਛਲੇ ਕਝ ਮਹੀਨਿਆਂ ਤੋਂ ਮਿਹਨਤ ਕਰ ਰਿਹਾ ਹਾਂ ਤੇ ਮੈਨੂੰ ਇਸ ਦਾ ਫਲ ਮਿਲਿਆ। ਮੈਂ ਆਪਣੀ ਤਾਕਤ 'ਤੇ ਭਰੋਸਾ ਕੀਤਾ। ਭਾਵੇਂ ਹੀ ਮੈਂ ਮੈਚ ਨਹੀਂ ਖੇਡੇ ਪਰ ਮੈਂ ਨੈੱਟ 'ਚ ਮੈਚ ਦੀ ਹੀ ਤਰ੍ਹਾਂ ਅਭਿਆਸ ਕਰਨਾ ਚਾਹੁੰਦਾ ਸੀ। ਮੈਂ ਜਾਣਦਾ ਸੀ ਕਿ ਬੱਲੇਬਾਜ਼ ਤਾਕਤ ਦਾ ਇਸਤੇਮਾਲ ਕਰਨਗੇ ਤੇ ਇਸ ਲਈ ਮੈ ਲੈੱਗ ਸਾਈਡ 'ਤੇ ਹੌਲੀ ਰਫ਼ਤਾਰ ਵਾਲੀ ਗੇਂਦ ਸੁੱਟਣਾ ਚਾਹੁੰਦਾ ਸੀ। ਹੇਟਮਾਇਰ ਮੈਨੂੰ ਸਲਾਹ ਦੇ ਰਹੇ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News