ਮੈਂ ਇੰਨੀਆਂ ਮਾਨਸਿਕ ਪ੍ਰੇਸ਼ਾਨੀਆਂ ਝੱਲੀਆਂ ਹਨ, ਜਿਨ੍ਹਾਂ ਦੀ ਕਲਪਨਾ ਕਰਨਾ ਵੀ ਮੁਸ਼ਕਿਲ : ਪੇਜੇ

Friday, Feb 15, 2019 - 05:14 AM (IST)

ਮੈਂ ਇੰਨੀਆਂ ਮਾਨਸਿਕ ਪ੍ਰੇਸ਼ਾਨੀਆਂ ਝੱਲੀਆਂ ਹਨ, ਜਿਨ੍ਹਾਂ ਦੀ ਕਲਪਨਾ ਕਰਨਾ ਵੀ ਮੁਸ਼ਕਿਲ : ਪੇਜੇ

ਜਲੰਧਰ — ਡਬਲਯੂ. ਡਬਲਯੂ. ਈ. ਸੁਪਰ ਸਟਾਰ ਪੇਜੇ ਦਾ ਕਹਿਣਾ ਹੈ ਕਿ ਉਸਦੀਆਂ ਅਸ਼ਲੀਲ ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਉਸ ਨੂੰ ਆਮ ਲੋਕਾਂ ਤੋਂ ਇੰਨੀਆਂ ਮਾਨਸਿਕ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਸਨ, ਜਿਨ੍ਹਾਂ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਪੇਜੇ ਨੇ ਆਪਣੀ ਜ਼ਿੰਦਗੀ 'ਤੇ ਬਣੀ ਹਾਲੀਵੁੱਡ ਫਿਲਮ 'ਫਾਈਟਿੰਗ ਵਿਦ ਮਾਈ ਫੈਮਿਲੀ' ਨਾਲ ਸਬੰਧਤ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਹ ਦੌਰ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਦੌਰ ਹੁੰਦਾ ਹੈ, ਜਦੋਂ ਤੁਸੀਂ ਕਿਤੇ ਜਾਓ ਤਾਂ ਲੋਕ ਤੁਹਾਡੇ ਵੱਲ ਦੇਖ ਕੇ ਦੱਬੀ ਜ਼ੁਬਾਨ ਵਿਚ ਗੱਲਾਂ ਕਰਦੇ ਹਨ। ਟੇਪ ਲੀਕ ਹੋਣ ਕਾਰਨ ਮੈਂ ਮਾਨਸਿਕ ਪ੍ਰੇਸ਼ਾਨੀਆਂ ਨਾਲ ਘਿਰ ਚੁੱਕੀ ਸੀ, ਅਜਿਹੇ ਵਿਚ ਮੈਨੂੰ ਹੇਅਰ ਲਾਸ ਦੀਆਂ ਸਮੱਸਿਆਵਾਂ ਨਾਲ ਵੀ ਜੂਝਣਾ ਪਿਆ।

PunjabKesari
ਉਹ ਤਾਂ ਭਲਾ ਹੋਵੇ ਇਕ ਪ੍ਰਸ਼ੰਸਕ ਦਾ, ਜਿਸਦੀ ਵਜ੍ਹਾ ਨਾਲ ਮੈਂ ਆਪਣਾ ਹੌਸਲਾ ਵਾਪਸ ਹਾਸਲ ਕੀਤਾ। ਪੇਜੇ ਨੇ ਦੱਸਿਆ ਕਿ ਉਹ ਆਪਣੀ ਉਕਤ ਪ੍ਰਸ਼ੰਸਕ ਨਾਲ ਇਕ ਮਾਰਕੀਟ ਵਿਚ ਮਿਲੀ ਸੀ। ਉਕਤ ਪ੍ਰਸ਼ੰਸਕ ਨੇ ਉਸ ਨੂੰ ਰੈਸਲਿੰਗ ਜਗਤ ਦੀਆਂ ਸਭ ਤੋਂ ਖੂਬਸੂਰਟ ਫਾਈਟਰਾਂ ਵਿਚੋਂ ਇਕ ਦੱਸਿਆ ਸੀ। 
ਪੇਜੇ ਨੇ ਕਿਹਾ ਉਸਦੀਆਂ ਗੱਲਾਂ ਸੁਣ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਜ਼ਿੰਦਗੀ ਨੂੰ ਹਾਂ-ਪੱਖੀ ਤਰੀਕੇ ਨਾਲ ਜਿਊਣਾ ਭੁੱਲਦੀ ਜਾ ਰਹੀ ਹੈ।  ਉਕਤ ਪ੍ਰਸ਼ੰਸਕ ਨੇ ਉਸ ਨੂੰ  ਉਸ ਨੂੰ ਸਮਝਾਇਆ ਕਿ ਉਸਦੀਆਂ ਵੀ ਸਮਾਜ ਪ੍ਰਤੀ ਕੁਝ ਜ਼ਿੰਮੇਵਾਰੀਆਂ ਹਨ, ਹਾਲਾਂਕਿ  ਉਸ ਦੇ ਵੀ ਕੁਝ ਸੁਪਨੇ ਹਨ, ਜਿਨ੍ਹਾਂ ਨੂੰ ਉਸ ਨੇ ਪੂਰਾ ਕਰਨਾ ਹੈ। ਇਸ ਤਰ੍ਹਾਂ ਨਾਲ ਨਿਰਾਸ਼ ਹੋਣ ਨਾਲ ਉਹ ਆਪਣੇ ਸੁਪਨਿਆਂ ਤੋਂ ਹੀ ਦੂਰ ਹੋ ਜਾਵੇਗੀ। 
ਪੇਜੇ ਨੇ ਕਿਹਾ ਕਿ ਮੰਨਿਆ ਕਈ ਲੋਕ ਮੇਰੀਆਂ ਕੋਸ਼ਿਸ਼ਾਂ ਨੂੰ ਪਸੰਦ ਨਹੀਂ ਕਰਨਗੇ ਪਰ ਲੋਕਾਂ ਦੀ ਭੀੜ ਵਿਚ ਕੁਝ ਲੋਕ ਤਾਂ ਅਜਿਹੇ ਹੋਣਗੇ, ਜਿਹੜੇ ਤੁਹਾਨੂੰ ਸਮਝਣਗੇ, ਤੁਹਾਡੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨਗੇ। ਬਸ ਇਨ੍ਹਾਂ ਲੋਕਾਂ ਦੀ ਬਦੌਲਤ ਮੈਂ ਰੈਸਲਿੰਗ ਜਗਤ ਵਿਚ ਵਾਪਸੀ ਦਾ ਇਰਾਦਾ ਬਣਾ ਲਿਆ।


author

Gurdeep Singh

Content Editor

Related News