ਸ਼ਿਖਰ ਦੀ ਵਾਪਸੀ 'ਤੇ ਨਹੀਂ, ਆਪਣੀ ਖੇਡ 'ਤੇ ਧਿਆਨ : ਰਹਾਨੇ

09/24/2017 9:15:15 AM

ਨਵੀਂ ਦਿੱਲੀ, (ਬਿਊਰੋ)— ਰੋਹਿਤ ਸ਼ਰਮਾ ਨਾਲ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਚੋਟੀਕ੍ਰਮ ਦੇ ਬੱਲੇਬਾਜ਼ ਅਜਿੰਕਯ ਰਹਾਨੇ ਨੇ ਕਿਹਾ ਹੈ ਕਿ ਉਸ ਦਾ ਧਿਆਨ ਸਿਰਫ ਆਪਣੀ ਖੇਡ 'ਤੇ ਹੈ ਅਤੇ ਉਹ ਇਸ ਗੱਲ ਨੂੰ ਲੈ ਕੇ ਕੁਝ ਨਹੀਂ ਸੋਚਦਾ ਕਿ ਓਪਨਰ ਸ਼ਿਖਰ ਧਵਨ ਦੀ ਵਾਪਸੀ 'ਤੇ ਕੀ ਸਥਿਤੀ ਰਹੇਗੀ।
ਰਹਾਨੇ ਨੇ ਤੀਜੇ ਵਨ ਡੇ ਦੀ ਪੂਰਬਲੀ ਸ਼ਾਮ 'ਤੇ ਪ੍ਰੈੱਸ ਕਾਨਫਰੰਸ 'ਚ ਭਵਿੱਖ ਨੂੰ ਲੈ ਕੇ ਪੁੱਛੇ ਜਾਣ 'ਤੇ ਕਿਹਾ, ''ਮੈਨੂੰ ਜਦੋਂ ਵੀ ਮੌਕਾ ਮਿਲਦਾ ਹੈ, ਮੈਂ ਆਪਣਾ ਸਰਵਸ੍ਰੇਸ਼ਠ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਭਵਿੱਖ ਨੂੰ ਲੈ ਕੇ ਕੁਝ ਨਹੀਂ ਸੋਚਦਾ। ਮੈਂ ਮੌਜੂਦਾ ਸਮੇਂ 'ਚ ਰਹਿਣਾ ਪਸੰਦ ਕਰਦਾ ਹਾਂ। ਮੇਰਾ ਧਿਆਨ ਸਿਰਫ ਆਪਣੀ ਖੇਡ ਅਤੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦੇਣ 'ਤੇ ਹੈ।


Related News