ਮੈਨੂੰ ਨਹੀਂ ਪਤਾ ਸੀ ਕਿ ਸਚਿਨ ਤੇਂਦੁਲਕਰ ਕੌਣ ਹੈ- ਮੈਂ ਆਪਣੀ ਮਸਤੀ ''ਚ ਰਹਿੰਦਾ ਸੀ : ਸ਼ੋਏਬ ਅਖ਼ਤਰ
Monday, Aug 15, 2022 - 08:04 PM (IST)
ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦਾ ਕਹਿਣਾ ਹੈ ਕਿ ਜਦੋਂ ਉਹ ਕ੍ਰਿਕਟ 'ਚ ਨਵਾਂ ਸੀ ਤਾਂ ਉਸ ਨੂੰ ਭਾਰਤੀ ਦਿੱਗਜ ਸਚਿਨ ਤੇਦੁਲਕਰ ਬਾਰੇ ਨਹੀਂ ਪਤਾ ਸੀ। ਅਖਤਰ ਦਾ ਕਹਿਣਾ ਹੈ ਕਿ ਇਹ ਉਹ ਸਮਾਂ ਸੀ ਜਿਸ ਦੌਰਾਨ ਮੈਂ ਆਪਣੀ ਦੁਨੀਆ 'ਚ ਮਸਤ ਸੀ। ਮੈਨੂੰ ਪਤਾ ਨਹੀਂ ਸੀ ਕਿ ਬਾਹਰ ਕੀ ਸੀ। ਜਦੋਂ ਮੈਂ ਟੀਮ ਵਿੱਚ ਜਗ੍ਹਾ ਬਣਾਈ ਤਾਂ ਸਕਲੇਨ ਮੁਸ਼ਤਾਕ ਨੇ ਮੈਨੂੰ ਸਚਿਨ ਬਾਰੇ ਦੱਸਿਆ। ਉਸ ਨੇ ਇਹ ਵੀ ਕਿਹਾ - ਇਹ ਬੱਲੇਬਾਜ਼ ਉਸ ਨੂੰ ਸਭ ਤੋਂ ਵੱਧ ਪਰੇਸ਼ਾਨ ਕਰ ਸਕਦਾ ਹੈ।
ਸ਼ੋਏਬ ਅਖਤਰ ਨੇ ਕਿਹਾ- ਸਕਲੇਨ ਮੁਸ਼ਤਾਕ ਨੇ ਮੈਨੂੰ ਸਚਿਨ ਤੇਂਦੁਲਕਰ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਮੈਂ ਉਨ੍ਹਾਂ ਨੂੰ ਨਹੀਂ ਜਾਣਦਾ ਸੀ। ਮੈਂ ਤਾਂ ਆਪਣੀ ਹੀ ਦੁਨੀਆ ਵਿਚ ਗੁਆਚਿਆ ਹੋਇਆ ਸੀ। ਇਸ ਲਈ ਮੈਨੂੰ ਕੁਝ ਪਤਾ ਨਹੀਂ ਸੀ। ਮੈਨੂੰ ਸਿਰਫ ਇੰਨਾ ਪਤਾ ਸੀ ਕਿ ਮੈਂ ਕੀ ਕਰਨ ਜਾ ਰਿਹਾ ਹਾਂ ਅਤੇ ਬੱਲੇਬਾਜ਼ ਕੀ ਸੋਚ ਰਿਹਾ ਹੈ ।
ਇਹ ਵੀ ਪੜ੍ਹੋ : ਪ੍ਰਮੁੱਖ ਕ੍ਰਿਕਟਰਾਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ
ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਸਚਿਨ ਤੇਂਦੁਲਕਰ ਅਤੇ ਸ਼ੋਏਬ ਅਖਤਰ ਇੱਕ-ਦੂਜੇ ਦੇ ਖਿਲਾਫ ਖੇਡਦੇ ਸਨ ਤਾਂ ਦਰਸ਼ਕ ਉਤਸ਼ਾਹ ਨਾਲ ਭਰ ਜਾਂਦੇ ਸਨ। ਅਖਤਰ ਨੇ ਸਭ ਤੋਂ ਪਹਿਲਾਂ ਸਚਿਨ ਦੇ ਖਿਲਾਫ ਇੱਕ ਟੈਸਟ ਮੈਚ ਖੇਡਿਆ ਜਿਸ ਵਿੱਚ ਉਹ ਭਾਰਤੀ ਦਿੱਗਜ ਨੂੰ ਆਊਟ ਕਰਨ ਵਿੱਚ ਸਫਲ ਰਿਹਾ। ਪਰ 2003 ਦੇ ਵਿਸ਼ਵ ਕੱਪ 'ਚ ਸਚਿਨ ਨੇ ਸ਼ੋਏਬ ਦੀਆਂ ਗੇਂਦਾਂ 'ਤੇ ਲਗਾਤਾਰ ਦੌੜਾਂ ਬਣਾ ਕੇ ਆਪਣ ਪਲੜਾ ਭਾਰੀ ਕਰ ਲਿਆ ਸੀ।
ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫਿਰ ਇੱਕ ਦੂਜੇ ਦਾ ਸਾਹਮਣਾ ਕਰਨ ਲਈ ਤਿਆਰ ਹਨ। ਏਸ਼ੀਆ ਕੱਪ 2022 ਦਾ ਪਹਿਲਾ ਮੈਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੈ। ਭਾਰਤ ਵਾਂਗ ਪਾਕਿਸਤਾਨ ਦੀ ਟੀਮ ਵੀ ਫਾਈਨਲ ਪਲੇਇੰਗ-11 ਵਿੱਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ। ਪਾਕਿਸਤਾਨ ਨੇ ਸ਼ੋਏਬ ਮਲਿਕ ਅਤੇ ਹਸਨ ਅਲੀ ਨੂੰ ਟੀਮ 'ਚ ਜਗ੍ਹਾ ਨਹੀਂ ਦਿੱਤੀ, ਜਿਸ ਕਾਰਨ ਉਹ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ ਕਪਤਾਨ ਬਾਬਰ ਆਜ਼ਮ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।