ਮੈਂ ਸਕਾਟਲੈਂਡ ''ਚ ਵੀ ਗੋਲ ਕਰ ਸਕਦੀ ਹੈ : ਬਾਲਾ ਦੇਵੀ

01/30/2020 8:18:40 PM

ਕੋਲਕਾਤਾ— ਵਿਦੇਸ਼ੀ ਕਲੱਬ ਨਾਲ ਕਰਾਰ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਫੁੱਟਬਾਲਰ ਬਣੀ ਬਾਲਾ ਦੇਵੀ ਨੇ ਕਿਹਾ ਕਿ ਉਹ ਸਕਾਟਲੈਂਡ 'ਚ ਵੀ ਗੋਲ ਕਰ ਸਕਦੀ ਹੈ। ਬਾਲਾ ਦੇਵੀ ਨੇ ਬੁੱਧਵਾਰ ਨੂੰ ਹੀ ਸਕਾਟਲੈਂਡ ਦੇ ਫੁੱਟਬਾਲ ਕਲੱਬ ਰੇਂਜਰਸ ਦੇ ਨਾਲ ਕਰਾਰ ਕੀਤਾ। ਦੋਵਾਂ ਦੇ ਵਿਚ ਇਹ ਕਰਾਰ 18 ਮਹੀਨਿਆਂ ਤਕ ਦੇ ਲਈ ਹੋਇਆ ਹੈ। 29 ਸਾਲ ਦੀ ਬਾਲਾ ਦੇਵੀ ਨੇ ਨਵੰਬਰ 'ਚ ਰੇਂਜਰਸ ਦੇ ਨਾਲ ਟਰਾਇਲ 'ਚ ਹਿੱਸਾ ਲਿਆ ਸੀ ਤੇ ਇਸ ਤੋਂ ਬਾਅਦ ਉਸਦੇ ਇਸ ਕਰਾਰ ਦਾ ਰਸਤਾ ਸਾਫ ਹੋਇਆ। ਇਸ ਦੇ ਨਾਲ ਬਾਲਾ ਦੇਵੀ ਪੇਸ਼ੇਵਰ ਫੁੱਟਬਾਲਰ ਬਣਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਗਈ। ਨਾਲ ਹੀ ਉਹ ਰੇਂਜਰਸ ਦੇ ਲਈ ਖੇਡਣ ਵਾਲੀ ਪਹਿਲੀ ਏਸ਼ੀਆਈ ਇੰਟਰਨੈਸ਼ਨਲ ਫੁੱਟਬਾਲਰ ਬਣ ਜਾਵੇਗੀ।


Gurdeep Singh

Content Editor

Related News