ਮੇਰਾ ਨਾਂ ਇਨੀਂ ਦਿਨੀਂ ਸਿਰਫ ਟੀ-20 ਕ੍ਰਿਕਟ ਨੂੰ ਬੜ੍ਹਾਵਾਂ ਦੇਣ ਨਾਲ ਜੁੜਿਆ ਹੈ, ਮੈਂ ਅਜੇ ਵੀ ਇਸ ਦੇ ਸਮਰੱਥ ਹਾਂ: ਕੋਹਲੀ

03/26/2024 2:23:22 PM

ਬੈਂਗਲੁਰੂ— ਇਸ ਸਾਲ ਜੂਨ 'ਚ ਅਮਰੀਕਾ ਅਤੇ ਵੈਸਟਇੰਡੀਜ਼ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਵਿਰਾਟ ਕੋਹਲੀ ਦੀ ਜਗ੍ਹਾ ਨੂੰ ਲੈ ਕੇ ਚੱਲ ਰਹੀ ਚਰਚਾ ਦੇ ਵਿਚਕਾਰ ਇਸ ਅਨੁਭਵੀ ਬੱਲੇਬਾਜ਼ ਨੇ ਕਿਹਾ ਕਿ ਉਹ ਅਜੇ ਵੀ ਇਸ ਫਾਰਮੈਟ 'ਚ ਖੇਡਣ ਦੇ ਸਮਰੱਥ ਹੈ। ਬੇਟੇ ਦੇ ਜਨਮ ਕਾਰਨ ਕੋਹਲੀ ਦੋ ਮਹੀਨਿਆਂ ਲਈ ਕ੍ਰਿਕਟ ਤੋਂ ਬਾਹਰ ਸਨ। ਉਨ੍ਹਾਂ ਨੇ ਸੋਮਵਾਰ ਨੂੰ ਆਈਪੀਐੱਲ ਮੈਚ ਵਿੱਚ 49 ਗੇਂਦਾਂ ਵਿੱਚ 77 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਉਨ੍ਹਾਂ ਦੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਆਪਣਾ ਖਾਤਾ ਖੋਲ੍ਹਿਆ। ਕੋਹਲੀ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। 35 ਸਾਲਾ ਖਿਡਾਰੀ ਨੇ ਮੈਚ ਤੋਂ ਬਾਅਦ ਕਿਹਾ, 'ਮੈਂ ਜਾਣਦਾ ਹਾਂ ਕਿ ਅੱਜਕੱਲ੍ਹ ਜਦੋਂ ਵੀ ਟੀ-20 ਕ੍ਰਿਕਟ ਦੀ ਗੱਲ ਆਉਂਦੀ ਹੈ ਤਾਂ ਮੇਰਾ ਨਾਂ ਦੁਨੀਆ ਦੇ ਕਈ ਹਿੱਸਿਆਂ 'ਚ ਖੇਡ ਨੂੰ ਪ੍ਰਮੋਟ ਕਰਨ ਨਾਲ ਜੁੜਿਆ ਦਿੱਤਾ ਜਾਂਦਾ ਹੈ। ਪਰ ਮੈਂ ਅਜੇ ਵੀ ਇਸ ਦੇ ਸਮਰੱਥ ਹਾਂ।
ਸਾਬਕਾ ਭਾਰਤੀ ਕਪਤਾਨ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਟੀ-20 ਫਾਰਮੈਟ ਵਿੱਚ ਆਪਣੀ ਖੇਡ ਵਿੱਚ ਲਗਾਤਾਰ ਸੁਧਾਰ ਕਰਨ ਦੀ ਲੋੜ ਹੈ। ਜਦੋਂ ਕੋਹਲੀ ਨੂੰ ਤੇਜ਼ ਗੇਂਦਬਾਜ਼ਾਂ ਦੇ ਖਿਲਾਫ ਆਫ ਸਾਈਡ 'ਤੇ ਹਵਾ 'ਚ ਸ਼ਾਟ ਖੇਡਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, 'ਤੁਹਾਨੂੰ ਹਮੇਸ਼ਾ ਆਪਣੀ ਖੇਡ 'ਚ ਕੁਝ ਨਵਾਂ ਜੋੜਨਾ ਪੈਂਦਾ ਹੈ। ਲੋਕ ਜਾਣਦੇ ਹਨ ਕਿ ਮੈਂ ਕਵਰ ਡਰਾਈਵ ਚੰਗੀ ਤਰ੍ਹਾਂ ਖੇਡਦਾ ਹਾਂ ਇਸ ਲਈ ਉਹ ਮੈਨੂੰ ਖਾਲੀ ਥਾਂਵਾਂ 'ਤੇ ਸ਼ਾਟ ਨਹੀਂ ਮਾਰਨ ਦੇਣਗੇ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਇੱਕ ਰਣਨੀਤੀ ਦੇ ਨਾਲ ਆਉਣਾ ਚਾਹੀਦਾ ਹੈ ਅਤੇ ਲਗਾਤਾਰ ਆਪਣੀ ਖੇਡ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ।
ਕੋਹਲੀ ਆਪਣੇ ਦੂਜੇ ਬੱਚੇ ਦੇ ਜਨਮ ਕਾਰਨ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ ਤੋਂ ਖੁੰਝ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਚੰਗਾ ਸਮਾਂ ਬਿਤਾਇਆ। ਉਨ੍ਹਾਂ ਨੇ ਕਿਹਾ, 'ਅਸੀਂ ਦੇਸ਼ ਵਿਚ ਨਹੀਂ ਸੀ। ਅਸੀਂ ਅਜਿਹੀ ਥਾਂ 'ਤੇ ਸੀ ਜਿੱਥੇ ਲੋਕ ਸਾਨੂੰ ਪਛਾਣ ਨਹੀਂ ਰਹੇ ਸਨ। ਮੈਂ ਦੋ ਮਹੀਨੇ ਆਪਣੇ ਪਰਿਵਾਰ ਨਾਲ ਆਮ ਆਦਮੀ ਵਾਂਗ ਸਮਾਂ ਬਿਤਾਇਆ। ਇਹ ਸਾਡੇ ਲਈ ਇੱਕ ਪਰਿਵਾਰ ਦੇ ਤੌਰ 'ਤੇ ਬਹੁਤ ਵਧੀਆ ਅਨੁਭਵ ਸੀ। ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ਕੋਹਲੀ ਨੇ ਕਿਹਾ, 'ਸੜਕ 'ਤੇ ਇਕ ਆਮ ਆਦਮੀ ਦੀ ਤਰ੍ਹਾਂ ਤੁਰਨਾ, ਜਿਸ ਵਿਚ ਤੁਹਾਨੂੰ ਕੋਈ ਨਹੀਂ ਪਛਾਣਦਾ ਅਤੇ ਆਮ ਲੋਕਾਂ ਦੀ ਤਰ੍ਹਾਂ ਰੋਜ਼ਾਨਾ ਜ਼ਿੰਦਗੀ ਜੀਉਣਾ, ਇਕ ਸ਼ਾਨਦਾਰ ਅਨੁਭਵ ਸੀ।'


Aarti dhillon

Content Editor

Related News