IPL 2022 : ਰਾਜਸਥਾਨ ਨੇ ਹੈਦਰਾਬਾਦ ਨੂੰ 61 ਦੌੜਾਂ ਨਾਲ ਹਰਾਇਆ

Tuesday, Mar 29, 2022 - 11:11 PM (IST)

IPL 2022 : ਰਾਜਸਥਾਨ ਨੇ ਹੈਦਰਾਬਾਦ ਨੂੰ 61 ਦੌੜਾਂ ਨਾਲ ਹਰਾਇਆ

ਪੁਣੇ- ਨਵੇਂ ਖਿਡਾਰੀਆਂ ਨਾਲ ਅਤੇ ਆਤਮਵਿਸ਼ਵਾਸ ਨਾਲ ਭਰੀ ਹੋਈ ਰਾਜਸਥਾਨ ਰਾਇਲਜ਼ ਨੇ ਸਨਰਾਈਜਰਜ਼ ਹੈਦਰਾਬਾਦ ਨੂੰ 61 ਦੌੜਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੈਸ਼ਨ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਰਾਜਸਥਾਨ ਨੇ ਖੇਡ ਦੇ ਹਰ ਵਿਭਾਗ ਵਿਚ ਸਨਰਾਈਜ਼ਰਜ਼ ਨੂੰ ਬੌਣਾ ਸਾਬਿਤ ਕੀਤਾ। ਕਪਤਾਨ ਸੰਜੂ ਸੈਮਸਨ ਨੇ 27 ਗੇਂਦਾਂ ਵਿਚ 55 ਦੌੜਾਂ ਬਣਾਈਆਂ, ਜਿਸਦੀ ਮਦਦ ਨਾਲ ਰਾਜਸਥਾਨ ਰਾਇਲਜ਼ ਨੇ 6 ਵਿਕਟਾਂ 'ਤੇ 210 ਦੌੜਾਂ ਬਣਾਈਆਂ। ਜਵਾਬ ਵਿਚ ਹੈਦਰਾਬਾਦ ਦੇ ਤਿੰਨ ਬੱਲੇਬਾਜ਼ 9 ਦੌਰਾਂ 'ਤੇ ਅਤੇ ਚਾਰ ਬੱਲੇਬਾਜ਼ 29 ਦੌੜਾਂ 'ਤੇ ਪੈਵੇਲੀਅਨ ਵਾਪਿਸ ਚੱਲੇ ਗਏ।

PunjabKesari
ਕੇਨ ਵਿਲੀਅਮਸਨ (2) ਦੀ ਟੀਮ ਸੱਤ ਵਿਕਟਾਂ 'ਤੇ 149 ਦੌੜਾਂ ਹੀ ਬਣਾ ਸਕੀ। ਉਸਦੇ ਲਈ ਏਡਨ ਮਾਰਕਰਾਮ ਨੇ ਅਜੇਤੂ 57 ਦੌੜਾਂ ਅਤੇ ਵਾਸ਼ਿੰਗਟਨ ਸੁੰਦਰ ਨੇ 14 ਗੇਂਦਾਂ ਵਿਚ 40 ਦੌੜਾਂ ਬਣਾਈਆਂ। ਵਿਲੀਅਮਸਨ ਦਾ ਸ਼ਾਨਦਾਰ ਕੈਚ ਦੇਵਦੱਤ ਪਡੀਕਲ ਨੇ ਕੀਤਾ ਜਦਕਿ ਰਾਹੁਲ ਤ੍ਰਿਪਾਠੀ ਖਾਤਾ ਖੋਲ੍ਹੇ ਬਿਨਾਂ ਪ੍ਰਸਿੱਧ ਕ੍ਰਿਸ਼ਣਾ ਦਾ ਦੂਜਾ ਸ਼ਿਕਾਰ ਬਣੇ। 

PunjabKesari
ਪਹਿਲਾਂ ਬੱਲੇਬਾਜ਼ੀ ਦੇ ਲਈ ਭੇਜੀ ਗਈ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰਰ ਨੂੰ ਉਸ ਸਮੇਂ ਜੀਵਨ ਦਾਨ ਮਿਲਿਆ ਜਦੋ ਉਨ੍ਹਾਂ ਨੇ ਖਾਤਾ ਵੀ ਨਹੀਂ ਖੋਲ੍ਹਿਆ ਸੀ ਕਿਉਂਕਿ ਗੇਂਦ ਨੋ-ਬਾਲ ਸੀ। ਬਟਲਰ (35) ਅਤੇ ਯਸ਼ਵਸੀ (20) ਨੇ 58 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਬਟਲਰ ਨੇ ਉਮਰਾਨ ਮਲਿਕ ਨੂੰ ਚੌਥੇ ਓਵਰ ਵਿਚ 2 ਚੌਕਿਆਂ ਅਤੇ 2 ਛੱਕੇ ਲਗਾਏ ਅਤੇ ਇਸ ਓਵਰ ਿਵਚ 21 ਦੌੜਾਂ ਬਣਾਈਆਂ। ਬਟਲਰ ਆਪਣਾ 9ਵੇਂ ਓਵਰ ਵਿਚ ਵਿਕਟ ਗੁਆ ਬੈਠੇ। ਸੈਮਸਨ ਨੇ ਆਉਂਦੇ ਹੀ ਸ਼ੁਰੂਆਤ ਛੱਕੇ ਨਾਲ ਕੀਤੀ।  ਸੈਮਸਨ ਨੇ ਸੁੰਦਰ ਨੂੰ 16ਵੇਂ ਓਵਰ ਵਿਚ 2 ਛੱਕੇ ਲਗਾਏ ਅਤੇ 200 ਪਾਰ ਕਰਵਾਉਣ ਵਿਚ ਮਦਦ ਕੀਤੀ।

ਇਹ ਵੀ ਪੜ੍ਹੋ : GT v LSG : ਦੂਜੀ ਵਾਰ ਗੋਲਡਨ ਡਕ 'ਤੇ ਆਊਟ ਹੋਏ ਰਾਹੁਲ, ਬਣਾਇਆ ਇਹ ਰਿਕਾਰਡ

PunjabKesari

ਇਹ ਖ਼ਬਰ ਪੜ੍ਹੋ-ਪਾਕਿ ਤੇ ਵਿੰਡੀਜ਼ ਦੇ ਵਿਚਾਲੇ ਮੁਲਤਵੀ ਵਨ ਡੇ ਸੀਰੀਜ਼ ਦਾ ਆਯੋਜਨ ਜੂਨ 'ਚ ਹੋਵੇਗਾ
ਪਲੇਇੰਗ ਇਲੈਵਨ :- 
ਰਾਜਸਥਾਨ ਰਾਇਲਜ਼ :- ਯਸ਼ਸਵੀ ਜਾਇਸਵਾਲ, ਜੋਸ ਬਟਲਰ, ਦੇਵਦੱਤ ਪਡੀਕਲ, ਸੰਜੂ ਸੈਮਸਨ (ਵਿਕਟਕੀਪਰ/ਬੱਲੇਬਾਜ਼), ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਨਾਥਨ ਕੂਲਟਰ-ਨਾਈਲ, ਯੁਜਵੇਂਦਰ ਚਾਹਲ, ਟ੍ਰੇਂਟ ਬੋਲਟ, ਪ੍ਰਸਿੱਧ ਕ੍ਰਿਸ਼ਨਾ।

ਸਨਰਾਈਜ਼ਰਜ਼ ਹੈਦਰਾਬਾਦ :- ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਕੇਨ ਵਿਲੀਅਮਸਨ (ਕਪਤਾਨ), ਨਿਕੋਲਸ ਪੂਰਨ (ਵਿਕਟਕੀਪਰ), ਐਡਨ ਮਾਰਕਰਮ, ਅਬਦੁਲ ਸਮਦ, ਵਾਸ਼ਿੰਗਟਨ ਸੁੰਦਰ, ਰੋਮੀਓ ਸ਼ੈਫਰਡ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਉਮਰਾਨ ਮਲਿਕ।


ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News