ਹੈਦਰਾਬਾਦ ਹੰਟਰਸ ਬਣਿਆ ਪੀ. ਬੀ. ਐੱਲ. ਚੈਂਪੀਅਨ

01/15/2018 8:45:36 AM

ਹੈਦਰਾਬਾਦ, (ਬਿਊਰੋ)— ਹੈਦਰਾਬਾਦ ਹੰਟਰਸ ਪ੍ਰੀਮੀਅਰ ਬੈਡਮਿੰਟਨ ਲੀਗ (ਪੀ. ਬੀ. ਐੱਲ.) ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਅੱਜ ਇੱਥੇ ਬੈਂਗਲੁਰੂ ਬਲਾਸਟਰਸ ਨੂੰ 4-3 ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣਿਆ। 

ਫਾਈਨਲ ਮੈਚ ਦੇ ਜੇਤੂ ਦਾ ਫੈਸਲਾ ਦਿਨ ਦੇ ਆਖਰੀ ਮੁਕਾਬਲੇ ਨਾਲ ਹੋਇਆ। ਦੋਵੇਂ ਟੀਮਾਂ ਨੇ ਆਪਣੇ 2-2 ਮੁਕਾਬਲੇ ਜਿੱਤ ਕੇ ਸਕੋਰ 3-3 ਨਾਲ ਬਰਾਬਰੀ 'ਤੇ ਸੀ, ਜਿਸ ਤੋਂ ਬਾਅਦ ਮਿਕਸਡ ਡਬਲਜ਼ ਦਾ ਮੁਕਾਬਲਾ ਫੈਸਲਾਕੁੰਨ ਸਾਬਤ ਹੋਇਆ, ਜਿੱਥੇ ਘਰੇਲੂ ਦਰਸ਼ਕਾਂ ਦੇ ਸਮਰਥਨ ਵਿਚਾਲੇ ਹੈਦਰਾਬਾਦ ਹੰਟਰਸ ਦੇ ਸਾਤਿਵਿਕ ਸਾਈਰਾਜ ਤੇ ਪਿਯਾ ਜੇਬਾਦਿਯਾ ਦੀ ਜੋੜੀ ਨੇ ਬੈਂਗਲੁਰੂ ਦੀ ਕਿੰਗ ਸੇ ਰਾਂਗ ਤੇ ਐੱਨ. ਸਿਕੀ ਰੈਡੀ ਦੀ ਜੋੜੀ ਨੂੰ 15-11, 15-12 ਨਾਲ ਹਰਾਇਆ।


Related News