ਯਾਰਕਸ਼ਾਇਰ ਦੇ ਚੇਅਰਮੈਨ ਹਟਨ ਨੇ ਰਫੀਕ ਨਸਲਵਾਦ ਮਾਮਲੇ ’ਤੇ ਦਿੱਤਾ ਅਸਤੀਫ਼ਾ, ਕਹੀ ਇਹ ਗੱਲ
Friday, Nov 05, 2021 - 04:12 PM (IST)
ਲੰਡਨ : ਯਾਰਕਸ਼ਾਇਰ ਦੇ ਚੇਅਰਮੈਨ ਰੋਜਰ ਹਟਨ ਨੇ ਸਾਬਕਾ ਖਿਡਾਰੀ ਅਜੀਮ ਰਫੀਕ ਦੇ ਇੰਗਲਿਸ਼ ਕਾਊਂਟੀ ਕਲੱਬ ਖ਼ਿਲਾਫ ਨਸਲਵਾਦ ਦੇ ਦੋਸ਼ਾਂ ਦੇ ਵਿਵਾਦ ’ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹਟਨ ਨੇ ਆਪਣੇ ਫ਼ੈਸਲੇ ਲਈ ਕਲੱਬ ਦੇ ਇਸ ਮਾਮਲੇ ’ਚ ਮੁਆਫ਼ੀ ਮੰਗਣ ਤੋਂ ਇਨਕਾਰ ਕਰਨ ਤੇ ਇਨ੍ਹਾਂ ਦਾਅਵਿਆਂ ਨੂੰ ਸਵੀਕਾਰ ਕਰਨ ਦੀ ਅਣਇੱਛਾ ਦਾ ਹਵਾਲਾ ਦਿੱਤਾ। ਹਟਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਜ ਮੈਂ ਤੁਰੰਤ ਪ੍ਰਭਾਵ ਨਾਲ ਯਾਰਕਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਾ ਹਾਂ। ਹਟਨ 2020 ’ਚ ਯਾਰਕਸ਼ਾਇਰ ਬੋਰਡ ਨਾਲ ਜੁੜੇ ਸਨ। ਉਨ੍ਹਾਂ ਕਿਹਾ ਕਿ ਕਲੱਬ ਦਾ ਸੀਨੀਅਰ ਪ੍ਰਬੰਧਨ ਤੇ ਬੋਰਡ ਦੇ ਕਾਰਜਕਾਰੀ ਮੈਂਬਰਾਂ ਨੇ ਮੁਆਫ਼ੀ ਮੰਗਣ ਤੇ ਨਸਲਵਾਦ ਦੀ ਗੱਲ ਸਵੀਕਾਰਨ ਦੀ ਲਗਾਤਾਰ ਅਣਇੱਛਾ ਦਿਖਾਈ ਹੈ।
ਇਹ ਵੀ ਪੜ੍ਹੋ : ਵੈਸਟਇੰਡੀਜ਼ ਦੇ ਹਰਫ਼ਨਮੌਲਾ ਖਿਡਾਰੀ ਬ੍ਰਾਵੋ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
ਕਲੱਬ ’ਚ ਬਿਤਾਏ ਗਏ ਮੇਰੇ ਸਮੇਂ ’ਚ ਮੈਂ ਮਹਿਸੂਸ ਕੀਤਾ ਕਿ ਇਸ ’ਚ ਅਜਿਹਾ ਸੱਭਿਆਚਾਰ ਹੈ, ਜੋ ਬਦਲਾਅ ਜਾਂ ਚੁਣੌਤੀ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ। ਹਟਨ ਦੇ ਕਲੱਬ ਨਾਲ ਜੁੜਨ ਤੋੀ ਦੋ ਸਾਲ ਪਹਿਲਾਂ ਰਫੀਕ ਨੇ ਹੇਡਿੰਗਲੇ ’ਚ ਆਪਣਾ ਦੂਸਰਾ ਕਰਾਰ ਖ਼ਤਮ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਕਦੀ ਵੀ ਇਸ ਖਿਡਾਰੀ ਨੂੰ ਨਹੀਂ ਮਿਲੇ। ਵੀਰਵਾਰ ਨੂੰ ਯਾਰਕਸ਼ਾਇਰ ਨੂੰ ਨਸਲਵਾਦ ਮਾਮਲੇ ਦਾ ਨਿਪਟਾਰ ਕਰਨ ’ਚ ਅਸਫ਼ਲ ਹੋਣ ’ਤੇ ਸਜ਼ਾ ਦੇ ਤੌਰ ’ਤੇ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਤੋਂ ਮੁਅੱਤਲ ਕਰ ਦਿੱਤਾ ਗਿਆ।