ਪਤੀ ਨੇ ਰੀਟੇਨ ਕੀਤੀ ਗੋਲਫ ਚੈਂਪੀਅਨਸ਼ਿਪ ਤਾਂ ਪਤਨੀ ਨੇ ਕਰਵਾਇਆ ਅਸ਼ਲੀਲ ਫੋਟੋਸ਼ੂਟ

Wednesday, Mar 27, 2019 - 09:00 PM (IST)

ਪਤੀ ਨੇ ਰੀਟੇਨ ਕੀਤੀ ਗੋਲਫ ਚੈਂਪੀਅਨਸ਼ਿਪ ਤਾਂ ਪਤਨੀ ਨੇ ਕਰਵਾਇਆ ਅਸ਼ਲੀਲ ਫੋਟੋਸ਼ੂਟ

ਜਲੰਧਰ — ਗੋਲਫਰ ਪਤੀ ਵਲੋਂ ਵਲਸਪਾਰ ਚੈਂਪੀਅਨਸ਼ਿਪ ਜਿੱਤਣ 'ਤੇ ਟੀ. ਵੀ. ਪ੍ਰੈਜ਼ੈਂਟੇਸ਼ਨਰ  ਪੋਲਿਆਨਾ ਵੁਡਵਰਡ ਇੰਨੀ ਖੁਸ਼ ਹੋਈ ਕਿ ਉਸ ਨੇ ਪਤੀ ਪੌਲ ਕੈਸੀ ਲਈ ਅਸ਼ਲੀਲ ਫੋਟੋਸ਼ੂਟ ਕਰਵਾ ਲਿਆ। ਪੌਲ ਨੇ ਪਿਛਲੇ ਸਾਲ ਵੀ ਇਹ ਟਾਈਟਲ ਜਿੱਤਿਆ ਸੀ। ਇਸ ਸਾਲ ਟਾਈਟਲ ਜਿੱਤ ਕੇ ਉਹ ਇਸ ਨੂੰ ਰੀਟੇਨ (ਬਰਕਰਾਰ) ਰੱਖਣ ਵਾਲਾ ਪਹਿਲਾ ਗੋਲਫਰ ਬਣ ਗਿਆ ਹੈ। ਪੋਲਿਆਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਉਕਤ ਫੋਟੋ ਸ਼ੇਅਰ ਕਰ ਕੇ ਲਿਖਿਆ, ''ਕਿੱਕ ਮੀ। ''ਪੋਲਿਆਨਾ, ਜਿਹੜੀ ਕਿ ਚੈਨਲ ਲਾਈਵ ਦੀ ਗੈਜੇਟ ਸ਼ੋਅ ਤੋਂ ਪ੍ਰਸਿੱਧ ਹੋਈ ਸੀ, ਨੇ ਪਤੀ ਦੀ ਜਿੱਤੀ ਹੋਈ ਟਰਾਫੀ ਨਾਲ ਇਕ ਫੋਟੋ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਲਿਖਿਆ, ''ਇਸ ਖੂਬਸੂਰਤ ਆਦਮੀ ਤੇ ਉਸ ਦੇ ਕੈਡੀ ਨੇ ਬਹੁਤ ਚੰਗਾ ਕੰਮ ਕੀਤਾ। ਤੁਸੀਂ ਲੋਕ ਮਹਾਨ ਹੋ।''

PunjabKesari
ਜ਼ਿਕਰਯੋਗ ਹੈ ਕਿ ਪੋਲਿਆਨਾ ਨੇ 2015 ਵਿਚ ਗੋਲਫਰ ਪੌਲ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਉਸ ਦੇ ਘਰ ਦੋ ਬੱਚਿਆਂ ਦਾ ਜਨਮ ਹੋਇਆ। 36 ਸਾਲਾ ਪੋਲਿਆਨਾ ਨੇ ਇੰਡਸਟਰੀ ਵਿਚ ਬਤੌਰ ਅਭਿਨੇਤਰੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਮਿਸ ਮੈਂਸਫੀਲਡ ਵੀ ਰਹਿ ਚੁੱਕੀ ਹੈ। ਇਸ ਵਿਚਾਲੇ ਉਹ ਚੈਨਲ 5 ਦੇ ਗੈਜੇਟ ਸ਼ੋਅ ਦੇ ਨਾਲ ਲੰਬੇ ਸਮੇਂ ਤੋਂ ਜੁੜੀ ਰਹੀ। ਉਹ ਫਿੱਟਨੈੱਸ ਫ੍ਰੀਕ ਵੀ ਹੈ। ਸੋਸ਼ਲ ਸਾਈਟਸ 'ਤੇ ਉਹ ਆਪਣੀ ਐਕਸਰਸਾਈਜ਼ ਕਰਦਿਆਂ ਦੀਆਂ ਫੋਟੋਆਂ ਵੀ ਸ਼ੇਅਰ ਕਰਦੀ ਰਹਿੰਦੀ ਹੈ।

PunjabKesariPunjabKesariPunjabKesariPunjabKesari


author

Gurdeep Singh

Content Editor

Related News