ਹਰਿਕਾ ਹੋਈ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਤੋਂ ਬਾਹਰ

Monday, Nov 12, 2018 - 02:35 AM (IST)

ਹਰਿਕਾ ਹੋਈ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਤੋਂ ਬਾਹਰ

ਖਾਂਤੀ ਮਨਸੀਸਕ (ਰੂਸ) (ਨਿਕਲੇਸ਼ ਜੈਨ)- ਦੁਨੀਆ ਭਰ ਤੋਂ ਚੁਣੀਆਂ ਹੋਈਆਂ 64 ਸਰਬੋਤਮ ਮਹਿਲਾ ਖਿਡਾਰੀਆਂ ਵਿਚਾਲੇ ਨਾਕਆਊਟ ਆਧਾਰ 'ਤੇ ਖੇਡੀ ਜਾ ਰਹੀ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਦੇ ਤੀਸਰੇ ਰਾਊਂਡ 'ਚ ਭਾਰਤ ਦੀ ਇਕਮਾਤਰ ਉਮੀਦ ਹਰਿਕਾ ਦਰੋਣਾਵੱਲੀ ਨੂੰ ਰੂਸ ਦੀ ਸਾਬਕਾ ਵਿਸ਼ਵ ਚੈਂਪੀਅਨ ਅਲੈਕਜ਼ੈਂਡਰਾ ਕੋਸਟੀਨਿਉਕ ਹੱਥੋਂ 3.5-2.5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਉਹ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ ਹੈ।  2 ਕਲਾਸੀਕਲ ਮੁਕਾਬਲੇ 1-1 ਨਾਲ ਡਰਾਅ ਰਹਿਣ ਤੋਂ ਬਾਅਦ ਅੱਜ ਹੋਏ ਟਾਈਬ੍ਰੇਕ ਮੁਕਾਬਲੇ 'ਚ ਹਰਿਕਾ ਅਤੇ ਅਲੈਕਜ਼ੈਂਡਰਾ ਵਿਚਕਾਰ ਪਹਿਲੇ 25 ਮਿੰਟ ਦੇ ਰੈਪਿਡ ਮੁਕਾਬਲੇ 'ਚ ਅਲੇਕਜ਼ੈਂਡਰਾ ਤਾਂ ਦੂਜੇ 'ਚ ਹਰਿਕਾ ਨੇ ਜਿੱਤ ਦਰਜ ਕਰ ਕੇ ਮੁਕਾਬਲਾ 2-2 'ਤੇ ਪਹੁੰਚਾ ਦਿੱਤਾ। ਅਗਲੇ 10-10 ਮਿੰਟ ਦੇ ਟਾਈਬ੍ਰੇਕ 'ਚ ਹਰਿਕਾ ਨੂੰ ਪਹਿਲੇ ਟਾਈਬ੍ਰੇਕ 'ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਦੂਜੇ ਮੈਚ 'ਚ ਉਹ ਸਿਰਫ ਡਰਾਅ ਹਾਸਲ ਕਰ ਸਕੀ ਤੇ ਇਸ ਤਰ੍ਹਾਂ ਹਰਿਕਾ 3.5-2.5 ਨਾਲ ਹਾਰ ਕੇ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ।


Related News