ਪੋਲੈਂਡ ਦੇ ਹੁਬਰਟ ਹਰਕਾਜ਼ ਨੇ ਜਿੱਤਿਆ ਪਹਿਲਾ ਏ. ਟੀ. ਪੀ ਟੂਰਨਾਮੈਂਟ ਦਾ ਖਿਤਾਬ
Sunday, Aug 25, 2019 - 10:53 AM (IST)

ਸਪੋਰਸਟ ਡੈਸਕ— ਪੋਲੈਂਡ ਦੇ ਹੁਬਰਟ ਹੁਰਕਾਜ਼ ਨੇ ਵਿੰਸਟਨ ਸਲੈਮ ਏ. ਟੀ. ਪੀ. ਟੂਰਨਾਮੈਂਟ ਦੇ ਫਾਈਨਲ 'ਚ ਟਾਪ ਦਰਜੇ ਦੇ ਬੇਨੋਇਟ ਪੇਯਰੇ ਨੂੰ ਤਿੰਨ ਸੈੱਟਾਂ 'ਚ ਹਰਾ ਕੇ ਉਲਟਫੇਰ ਕੀਤਾ ਅਤੇ ਕਰੀਅਰ ਦਾ ਪਹਿਲਾ ਖਿਤਾਬ ਆਪਣੇ ਨਾਂ ਕੀਤਾ। ਇਸ ਤਰ੍ਹਾਂ ਉਹ ਵੋਜਟੇਕ ਫਿਬਾਕ ਦੇ 1982 'ਚ ਡਬਲਿਊ. ਸੀ. ਟੀ ਸ਼ਿਕਾਗੋ ਖਿਤਾਬ ਤੋਂ ਬਾਅਦ ਟੂਰ ਸਿੰਗਲ ਟੂਰਨਾਮੈਂਟ ਜਿੱਤਣ ਵਾਲੇ ਪੋਲੈਂਡ ਦੇ ਪਹਿਲੇ ਖਿਡਾਰੀ ਬਣ ਗਏ ਹਨ। 22 ਸਾਲ ਦੇ ਖਿਡਾਰੀ ਨੇ ਫਾਈਨਲ 'ਚ 6-3,3-6,6-3 ਨਾਲ ਜਿੱਤ ਹਾਸਲ ਕੀਤੀ। ਉਹ 2019 'ਚ ਏ. ਟੀ. ਪੀ ਟੂਰ 'ਚ ਪਹਿਲੀ ਵਾਰ ਟਰਾਫੀ ਜਿੱਤਣ ਵਾਲੇ 14ਵੇਂ ਖਿਡਾਰੀ ਵੀ ਬਣ ਗਏ। ਫਾਈਨਲ ਤੋਂ ਪਹਿਲਾਂ ਉਨ੍ਹਾਂ ਨੇ 16ਵੇਂ ਦਰਜੇ ਦੇ ਫੇਲੀਸਿਆਨੋ ਲੋਪੇਜ, 10ਵੇਂ ਦਰਜੇ ਫਰਾਂਸੇਸੇ ਟਿਆਫੋ ਅਤੇ ਦੂੱਜੇ ਦਰਜੇ ਡੇਨਿਸ ਸ਼ਾਪੋਵਾਲੋਵ ਨੂੰ ਹਰਾ ਦਿੱਤਾ ਸੀ।