ਅੱਧੀ ਰਾਤ ਨੂੰ ਹੋਈ ਦੌੜ ''ਚ ਸੈਂਕੜੇ ਮਹਿਲਾਵਾਂ ਦੌੜੀਆਂ

08/20/2017 4:44:15 AM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕਲਰਸ ਪਿੰਕਾਥਨ ਵੱਲੋਂ ਅੱਧੀ ਰਾਤ ਨੂੰ ਆਯੋਜਿਤ ਹੋਈ ਦੌੜ 'ਚ ਸੈਂਕੜੇ ਮਹਿਲਾਵਾਂ ਨੇ ਹਿੱਸਾ ਲੈ ਕੇ ਆਪਣੀ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। 
ਦਿੱਲੀ ਪੁਲਸ ਦੇ ਸਹਿਯੋਗ ਨਾਲ ਕਨਾਟ ਪਲੇਸ ਵਿਚ ਆਯੋਜਿਤ 'ਫੀਅਰਲੈੱਸ ਮਿਡਨਾਈਟ ਰਨ' ਨਾਲ ਮਹਿਲਾਵਾਂ ਨੇ ਸਿਹਤ, ਆਪਣੀ ਆਜ਼ਾਦੀ ਨਾਲ ਪਿਆਰ ਅਤੇ ਆਪਣੇ ਸਰੀਰ ਨੂੰ ਸਨਮਾਨ ਕਰਨ ਦਾ ਸੰਦੇਸ਼ ਦਿੱਤਾ। ਦੌੜ ਵਿਚ ਸੈਂਕੜੇ ਮਹਿਲਾਵਾਂ ਨੇ ਅੱਧੀ ਰਾਤ ਨੂੰ ਦਲੇਰੀ ਤੇ ਇਕਜੁੱਟਤਾ ਦਾ ਪੈਗਾਮ ਵੀ ਦਿੱਤਾ।
ਇਸ ਮੌਕੇ ਪਿੰਕਾਥਨ ਦੇ ਜਨਕ ਅਤੇ ਅਭਿਨੇਤਾ ਮਿਲਿੰਦ ਸੋਮਨ ਨੇ ਕਿਹਾ ਕਿ ਮਹਿਲਾਵਾਂ ਦੀ ਇਕਜੁੱਟਤਾ ਨੂੰ ਲੈ ਕੇ ਆਯੋਜਿਤ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਹੋਣ ਨਾਲ ਮੈਂ ਬਹੁਤ ਉਤਸ਼ਾਹਿਤ ਹਾਂ। ਮੇਰਾ ਮੰਨਣਾ ਹੈ ਕਿ ਮਹਿਲਾਵਾਂ ਦੇ ਅਧਿਕਾਰਾਂ ਦੀ ਰੱਖਿਆ ਦੀ ਦਿਸ਼ਾ ਵਿਚ ਫੀਅਰਲੈੱਸ ਦੌੜ ਇਕ ਸ਼ਲਾਘਾਯੋਗ ਯਤਨ ਹੈ। ਤੁਸੀਂ ਸਾਰੀਆਂ ਮਜ਼ਬੂਤ ਮਹਿਲਾਵਾਂ ਹੋ ਅਤੇ ਕੋਈ ਵੀ ਤੁਹਾਨੂੰ ਕਿਤੇ ਜਾਣ ਤੋਂ ਰੋਕ ਨਹੀਂ ਸਕਦਾ। ਤੁਸੀ ਜੋ ਚਾਹੋ ਪਾ ਸਕਦੀਆਂ ਹੋ ਅਤੇ ਜਿਥੇ ਕਿਤੇ ਚਾਹੋ, ਜਾ ਸਕਦੀਆਂ ਹੋ। ਇਹ ਸਮਾਂ ਫਿਰ ਤੋਂ ਆਪਣੇ ਅਧਿਕਾਰਾਂ ਨੂੰ ਪਾਉਣ ਦਾ ਹੈ।


Related News