ਹਾਂਗਕਾਂਗ ਓਪਨ : ਪ੍ਰਣਯ ਅਤੇ ਸ਼੍ਰੀਕਾਂਤ ਹੋਣਗੇ ਆਹਮੋ-ਸਾਹਮਣੇ

Thursday, Nov 15, 2018 - 04:03 PM (IST)

ਹਾਂਗਕਾਂਗ ਓਪਨ : ਪ੍ਰਣਯ ਅਤੇ ਸ਼੍ਰੀਕਾਂਤ ਹੋਣਗੇ ਆਹਮੋ-ਸਾਹਮਣੇ

ਨਵੀਂ ਦਿੱਲੀ— ਭਾਰਤ ਦੇ ਬੈਡਮਿੰਟਨ ਖਿਡਾਰੀ ਪੀ. ਕਸ਼ਯਪ ਦਾ ਹਾਂਗਕਾਂਗ 'ਚ ਸਫਰ ਪਹਿਲੇ ਹੀ ਦੌਰ 'ਚ ਰੁਕ ਗਿਆ, ਜਦਕਿ ਐੱਚ.ਐੱਸ. ਪ੍ਰਣਯ ਨੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਹੈ। ਪੁਰਸ਼ ਸਿੰਗਲ ਤੋਂ ਇਲਾਵਾ ਡਬਲਜ਼ 'ਚ ਵੀ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਪੁਰਸ਼ ਡਬਲਜ਼ 'ਚ ਸਾਤਵਿਕ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਅਤੇ ਮਿਕਸਡ ਡਬਲਜ਼ 'ਚ ਸਾਤਵਿਕ ਅਤੇ ਅਸ਼ਵਨੀ ਦੀ ਜੋੜੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਪੁਰਸ਼ ਸਿੰਗਲ 'ਚ ਕਸ਼ਯਪ ਨੂੰ ਇੰਡੋਨੇਸ਼ੀਆ ਦੇ ਐਂਥੋਨੀ ਸਿਨੀਸੁਕਾ ਨੇ 35 ਮਿੰਟ 'ਚ 21-16, 21-13 ਨਾਲ ਹਰਾ ਦਿੱਤਾ। ਜਦਕਿ ਪੁਰਸ਼ ਡਬਲਜ਼ 'ਚ ਭਾਰਤੀ ਮਿਕਸਡ ਜੋੜੀ ਨੂੰ ਦੂਜੇ ਦੌਰ 'ਚ ਚੀਨੀ ਤਾਈਪੈ ਦੀ ਲੀ ਯਾਂਗ ਅਤੇ ਸੂ ਚਿੰਗ ਦੀ ਜੋੜੀ ਨੇ ਸਿੱਧੇ ਗੇਮ 'ਚ 21-17, 21-11 ਨਾਲ ਹਰਾਇਆ।
PunjabKesari
ਅਗਲੇ ਦੌਰ 'ਚ ਆਹਮੋ-ਸਾਹਮਣੇ ਹੋਣਗੇ ਸ਼੍ਰੀਕਾਂਤ ਅਤੇ ਪ੍ਰਣਯ
ਦੂਜੇ ਪਾਸੇ ਪ੍ਰਣਯ ਨੇ ਡੈਨਮਾਰਕ ਦੇ ਆਂਦ੍ਰੇਸ ਐਂਟੋਨੇਸੇਨ ਨੂੰ ਇਕ ਘੰਟੇ 6 ਮਿੰਟ ਤਕ ਚਲੇ ਮੁਕਾਬਲੇ 'ਚ 21-14, 13-21, 21-19 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਉਨ੍ਹਾਂ ਦਾ ਸਾਹਮਣਾ ਹਮਵਤਨ ਕਿਦਾਂਬੀ ਸ਼੍ਰੀਕਾਂਤ ਨਾਲ ਹੋਵੇਗਾ। ਸ਼੍ਰੀਕਾਂਤ ਨੇ ਹਾਂਗਕਾਂਗ ਦੇ ਵੋਂਗ ਵਿੰਗ ਵਿੰਸੇਂਟ ਨੂੰ 32 ਮਿੰਟ 'ਚ 21-11, 21-15 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ।


author

Tarsem Singh

Content Editor

Related News