ਟੀ20 ਵਿਸ਼ਵ ਕੱਪ ’ਚ ਮੇਜ਼ਬਾਨ ਭਾਰਤ ਖਿਤਾਬ ਦਾ ਮੁੱਖ ਦਾਅਵੇਦਾਰ : ਬਟਲਰ

Wednesday, Mar 10, 2021 - 11:26 PM (IST)

ਅਹਿਮਦਾਬਾਦ– ਇੰਗਲੈਂਡ ਦੀ ਸੀਮਤ ਓਵਰਾਂ ਦੀ ਕ੍ਰਿਕਟ ਟੀਮ ਦੇ ਉਪ ਕਪਤਾਨ ਜੋਸ ਬਟਲਰ ਦਾ ਮੰਨਣਾ ਹੈ ਕਿ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਮੇਜ਼ਬਾਨ ਭਾਰਤ ਖਿਤਾਬ ਦਾ ਪ੍ਰਮੁੱਖ ਦਾਅਵੇਦਾਰ ਹੋਵੇਗਾ। ਦੱਖਣੀ ਅਫਰੀਕਾ ਵਿਚ 2007 ਵਿਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲਾ ਭਾਰਤ ਇਸ ਸਾਲ ਅਕਤੂਬਰ ਤੇ ਨਵੰਬਰ ਵਿਚ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ।

ਇਹ ਖ਼ਬਰ ਪੜ੍ਹੋ- ਵਿਜੇਂਦਰ ਦੇ ਪੇਸ਼ੇਵਰ ਮੁਕਾਬਲੇ ਦੀਆਂ ਟਿਕਟਾਂ ਦੀ ਆਨਲਾਈਨ ਵਿਕਰੀ ਸ਼ੁਰੂ


ਬਟਲਰ ਨੇ ਇੱਥੇ ਕਿਹਾ,‘‘ਵਿਸ਼ਵ ਕੱਪ ਵਿਚ ਤੁਸੀਂ ਸੰਭਾਵਿਤ ਮੇਜ਼ਬਾਨ ਦੇਸ਼ ਵਲੋਂ ਖੇਡਦੇ ਹੋਏ, ਵਿਸ਼ੇਸ਼ ਤੌਰ ’ਤੇ ਜਦੋਂ ਉਹ ਭਾਰਤ ਜਿੰਨੀ ਮਜ਼ਬੂਤ ਟੀਮ ਹੋਵੇ, ਜਿਹੜੀ ਇਸ ਟੂਰਨਾਮੈਂਟ ਵਿਚ ਖਿਤਾਬ ਦੀ ਮੁੱਖ ਦਾਅਵੇਦਾਰ ਹੋਵੇਗੀ।’’ ਉਸ ਨੇ ਕਿਹਾ,‘‘ਕਈ ਸ਼ਾਨਦਾਰ ਟੀਮਾਂ ਹਨ, ਪਿਛਲੇ ਕੁਝ ਵਿਸ਼ਵ ਕੱਪ ਵਿਚ ਮੇਜ਼ਬਾਨ ਦੇਸ਼ਾਂ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਬੇਸ਼ੱਕ ਭਾਰਤ ਸਾਰੇ ਸਵਰੂਪਾਂ ਵਿਚ ਮਜ਼ਬੂਤ ਹੈ ਤੇ ਟੀ-20 ਵੀ ਇਸ ਤੋਂ ਵੱਖ ਨਹੀਂ ਹੈ ਤੇ ਵਿਸ਼ੇਸ਼ ਤੌਰ’ਤੇ ਘਰੇਲੂ ਧਰਤੀ ’ਤੇ ਖੇਡਣ ਦੇ ਕਾਰਣ ਮੈਂ ਭਾਰਤ ਨੂੰ ਮੁੱਖ ਦਾਅਵੇਦਾਰ ਮੰਨਦਾ ਹਾਂ।’’

 

ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਟੀ20 ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ ਭਾਰਤ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News