ਏਸ਼ੇਜ਼ ਲਈ ਖਵਾਜਾ ਦੇ ਫਿੱਟ ਹੋਣ ਦੀ ਉਮੀਦ : ਪੇਨ

07/22/2019 9:21:55 PM

ਮੈਲਬੋਰਨ— ਆਸਟਰੇਲੀਆਈ ਕਪਤਾਨ ਟਿਮ ਪੇਨ ਨੇ ਚੋਟੀਕ੍ਰਮ ਦੇ ਬੱਲੇਬਾਜ਼ ਉਸਮਾਨ ਖਵਾਜਾ ਦੇ 1 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਏਸ਼ੇਜ਼ ਸੀਰੀਜ਼ ਦੇ ਬਰਮਿੰਘਮ ਵਿਚ ਪਹਿਲੇ ਮੁਕਾਬਲੇ ਤਕ ਫਿੱਟ ਹੋਣ ਦੀ ਉਮੀਦ ਜਤਾਈ ਹੈ। ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਵਿਰੁੱਧ ਮੈਚ ਵਿਚ ਖਵਾਜਾ ਨੂੰ ਹੈਮਸਟਿੰ੍ਰਗ ਸੱਟ ਲੱਗ ਗਈ ਸੀ। ਹਾਲਾਂਕਿ ਪੇਨ ਨੇ ਖਵਾਜਾ ਦੀ ਸੱਟ ਨੂੰ ਲੈ ਕੇ ਲਾਈਆਂ ਜਾ ਰਹੀਆਂ ਅਟਕਲਾਂ 'ਤੇ ਰੋਕ ਲਾਉਂਦਿਆਂ ਉਸ ਦੇ ਪਹਿਲੇ ਮੈਚ ਤਕ ਠੀਕ ਹੋਣ ਦੀ ਉਮੀਦ ਜਤਾਈ ਹੈ ਤੇ ਉਸ ਦੇ ਟੀਮ ਵਿਚ ਉਪਲੱਬਧ ਰਹਿਣ ਦਾ ਵੀ ਭਰੋਸਾ ਜਤਾਇਆ ਹੈ। 
ਇੰਗਲੈਂਡ ਤੇ ਆਸਟਰੇਲੀਆ ਵਿਚਾਲੇ ਵੱਕਾਰੀ ਏਸ਼ੇਜ਼ ਸੀਰੀਜ਼ 1 ਅਗਸਤ ਤੋਂ 16 ਸਤੰਬਰ ਤਕ ਖੇਡੀ ਜਾਣੀ ਹੈ। ਇੰਗਲੈਂਡ ਦੀ ਮੇਜ਼ਬਾਨੀ ਵਿਚ ਸੀਰੀਜ਼ ਦਾ ਪਹਿਲਾ ਮੈਚ ਬਰਮਿੰਘਮ ਦੇ ਐਜਬਸਟਨ 'ਚ ਖੇਡਿਆ ਜਾਵੇਗਾ।  


Gurdeep Singh

Content Editor

Related News