ਧੋਨੀ ਦੀ ਬਿਜਲੀ ਵਰਗੀ ਫੁਰਤੀ ਅੱਗੇ ਹੋਲਡਰ ਪਸਤ

07/01/2017 10:55:21 PM

ਨਵੀਂ ਦਿੱਲੀ— ਭਾਰਤ ਤੇ ਵੈਸਟ ਇੰਡੀਜ਼ ਦੀ ਟੀਮ ਵਿਚਾਲੇ ਪੰਜ ਮੈਚਾਂ ਦੀ ਸੀਰੀਜ਼ ਦਾ ਤੀਸਰਾ ਮੈਚ ਸ਼ੁੱਕਰਵਾਰ ਨੂੰ ਖੇਡਿਆ ਗਿਆ। ਜਿਸ 'ਚ ਭਾਰਤ ਨੇ ਵੈਸਟ ਇੰਡੀਜ਼ ਨੂੰ 93 ਦੌੜਾਂ ਨਾਲ ਹਰਾ ਦਿੱਤਾ ਸੀ। ਭਾਰਤੀ ਟੀਮ ਨੇ ਹੁਣ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ ਹੈ। ਤੀਸਰੇ ਮੈਚ ਦੌਰਾਨ ਇਕ ਇਸ ਤਰ੍ਹਾਂ ਦਾ ਕਾਰਨਾਮਾ ਦੇਖਣ ਨੂੰ ਮਿਲਿਆ ,ਜਿਸ ਨਾਲ ਸਾਬਤ ਹੁੰਦਾ ਹੈ ਕਿ ਵਿਕਟ ਦੇ ਪਿੱਛੇ ਬਿਜਲੀ ਦੀ ਰਫਤਾਰ ਦੇ ਬੱਲੇਬਾਜ਼ ਨੂੰ ਸਟੰਪ ਆਊਟ ਕਰਨ 'ਚ ਮਹਿੰਦਰ ਸਿੰਘ ਦਾ ਕੋਈ ਜਵਾਬ ਨਹੀਂ ਹੈ, ਵੱਡੇ-ਵੱਡੇ ਬੱਲੇਬਾਜ਼ ਜੇਕਰ ਕ੍ਰੀਜ਼ ਤੋਂ ਧੋੜਾਂ ਵੀ ਬਾਹਰ ਨਿਕਲਦੇ ਹਨ ਤਾਂ ਧੋਨੀ ਆਊਟ ਕਰਨ 'ਚ ਦੇਰ ਨਹੀਂ ਲਗਾਉਦਾ।
ਵੈਸਟ ਇੰਡੀਜ਼ ਦੀ ਪਾਰੀ ਦੇ 20ਵੇਂ ਓਵਰ 'ਚ ਜਦੋਂ ਅਸ਼ਵਿਨ ਗੇਂਦਬਾਜ਼ੀ ਕਰਨ ਆਏ ਤਾਂ ਉਨ੍ਹਾਂ ਨੇ ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੂੰ ਧੋਨੀ ਦੇ ਹੱਥੋਂ ਆਊਟ ਕਰਵਾਇਆ। ਹੋਲਡਰ ਇਕ ਸ਼ਾਂਟ ਮਾਰਨ ਦੀ ਕੋਸ਼ਿਸ਼ 'ਚ ਅਸ਼ਵਿਨ ਦੀ ਗੇਂਦ ਸਮਝ ਨਹੀਂ ਸਕੇ ਅਤੇ ਗੇਂਦ ਉਸ ਤੋਂ ਮਿਸ ਹੋ ਗਈ ਤਾਂ ਮਹਿੰਦਰ ਸਿੰਘ ਧੋਨੀ ਨੇ ਉਸ ਨੂੰ ਆਊਟ ਕਰ ਦਿੱਤਾ। ਦੂਸਰੇ ਵਨ ਡੇ 'ਚ ਵੀ ਜੇਸਨ ਹੋਲਡਰ ਧੋਨੀ ਦਾ ਹੀ ਸ਼ੀਕਾਰ ਹੋਏ ਸਨ। ਇਸ ਦੇ ਨਾਲ ਹੀ ਹੁਣ ਵਨ ਡੇ ਕ੍ਰਿਕਟ 'ਚ 100 ਸਟੰਪਿੰਗ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣਨ ਤੋਂ ਸਿਰਫ 3 ਕਦਮ ਦੂਰ ਹੈ।


Related News