ਨਵੀਆਂ ਵਿਛਾਈਆਂ ਗਈਆਂ ਪਿੱਚਾਂ ’ਤੇ ਖੇਡਿਆ ਜਾਵੇਗਾ ਹਾਕੀ ਵਿਸ਼ਵ ਕੱਪ

Friday, Dec 09, 2022 - 02:08 PM (IST)

ਨਵੀਆਂ ਵਿਛਾਈਆਂ ਗਈਆਂ ਪਿੱਚਾਂ ’ਤੇ ਖੇਡਿਆ ਜਾਵੇਗਾ ਹਾਕੀ ਵਿਸ਼ਵ ਕੱਪ

ਭੁਵਨੇਸ਼ਵਰ (ਭਾਸ਼ਾ)- ਭਾਰਤ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲਾ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ਭੁਵਨੇਸ਼ਵਰ ਦੇ ਅਤਿ-ਆਧੁਨਿਕ ਕਲਿੰਗ ਹਾਕੀ ਸਟੇਡੀਅਮ ਅਤੇ ਰਾਊਰਕੇਲਾ ਦੇ ਬਿਰਸਾ ਮੁੰਡਾ ਸਟੇਡੀਅਮ ਵਿਚ ਵਿਛਾਈਆਂ ਗਈਆਂ 4 ਨਵੀਆਂ ਪਿੱਚਾਂ ’ਤੇ ਖੇਡਿਆ ਜਾਵੇਗਾ। ਵਿਸ਼ਵ ਕੱਪ ਇਨ੍ਹਾਂ ਦੋਵਾਂ ਥਾਵਾਂ ’ਤੇ 13 ਤੋਂ 29 ਜਨਵਰੀ ਦਰਮਿਆਨ ਖੇਡਿਆ ਜਾਵੇਗਾ। ਕਲਿੰਗ ਸਟੇਡੀਅਮ ਦੀ ਮੁੱਖ ਪਿੱਚ ਅਤੇ ਅਭਿਆਸ ਪਿੱਚ ਦੋਵੇਂ ਨਵੀਆਂ ਵਿਛਾਈਆਂ ਗਈਆਂ ਹਨ, ਜਦੋਂਕਿ ਬਿਰਸਾ ਮੁੰਡਾ ਸਟੇਡੀਅਮ ਵਿਚ ਅੰਤਰਰਾਸ਼ਟਰੀ ਹਾਕੀ ਕੌਂਸਲ (ਐੱਫ. ਆਈ. ਐੱਚ.) ਵੱਲੋਂ ਪ੍ਰਮਾਣਿਤ ਨਵੀਆਂ ਪਿੱਚਾਂ ’ਤੇ ਮੈਚ ਖੇਡੇ ਜਾਣਗੇ। 

ਹਾਕੀ ਇੰਡੀਆ ਨੇ ਇਕ ਬਿਆਨ ’ਚ ਕਿਹਾ,‘‘ਬਿਰਸਾ ਮੁੰਡਾ ਹਾਕੀ ਸਟੇਡੀਅਮ ਰਾਊਰਕੇਲਾ ਅਤੇ ਹਾਕੀ ਕਈ ਇਤਿਹਾਸਕ ਮੈਚਾਂ ਦਾ ਗਵਾਹ ਰਹੇ ਕਲਿੰਗ ਹਾਕੀ ਸਟੇਡੀਅਮ ਭੁਵਨੇਸ਼ਵਰ ’ਚ ਕਈ ਵਿਛਾਈਆਂ ਗਈਆਂ ਪਿੱਚਾਂ ’ਤੇ ਮੈਚ ਖੇਡੇ ਜਾਣਗੇ। ’’ ਦੁਨੀਆ ਦੀਆਂ ਚੋਟੀ ਦੀਆਂ 16 ਟੀਮਾਂ ਇਸ ਪ੍ਰਤੀਯੋਗਿਤਾ ’ਚ ਹਿੱਸਾ ਲੈਣਗੀਆਂ, ਜਿਸ ’ਚ ਮੇਜ਼ਬਾਨ ਭਾਰਤ ਵੀ ਸ਼ਾਮਲ ਹੈ। ਇਨ੍ਹਾਂ 16 ਟੀਮਾਂ ਨੂੰ 4 ਪੂਲ ’ਚ ਵੰਡਿਆ ਗਿਆ ਹੈ। ਭਾਰਤ ਪੂਲ ਡੀ ਵਿੱਚ ਹੈ, ਜਿੱਥੇ ਉਸਦਾ ਸਾਹਮਣਾ ਇੰਗਲੈਂਡ, ਸਪੇਨ ਅਤੇ ਵੇਲਜ਼ ਨਾਲ ਹੋਵੇਗਾ। ਹਰੇਕ ਪੂਲ ਵਿੱਚੋਂ ਚੋਟੀ ਦੀ ਟੀਮ ਸਿੱਧਾ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰੇਗੀ, ਜਦੋਂ ਕਿ ਚਾਰੇ ਪੂਲ ਦੀਆਂ 8 ਟੀਮਾਂ ਆਖਰੀ 8 ਵਿੱਚ ਥਾਂ ਬਣਾਉਣ ਲਈ ਕਰਾਸ ਓਵਰ ਮੈਚ ਖੇਡਣਗੀਆਂ।


author

cherry

Content Editor

Related News