Hockey WC 2K18 : ਨੀਦਰਲੈਂਡ ਨੇ ਭਾਰਤ ਨੂੰ ਕੁਆਰਟਰ ਫਾਈਨਲ 'ਚ 2-1 ਨਾਲ ਹਰਾਇਆ

Thursday, Dec 13, 2018 - 08:58 PM (IST)

Hockey WC 2K18 : ਨੀਦਰਲੈਂਡ ਨੇ ਭਾਰਤ ਨੂੰ ਕੁਆਰਟਰ ਫਾਈਨਲ 'ਚ 2-1 ਨਾਲ ਹਰਾਇਆ

ਭੁਵਨੇਸ਼ਵਰ : 43 ਸਾਲ ਬਾਅਦ ਆਪਣੀ ਸਰਜਮੀ 'ਤੇ ਹਾਕੀ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਦਾ ਭਾਰਤੀ ਟੀਮ ਅਤੇ ਕਰੋੜਾਂ ਹਾਕੀ ਫੈਨਸ ਦਾ ਸੁਪਨਾ ਹੁਣ ਟੁੱਟ ਚੁੱਕਾ ਹੈ, ਕਿਉਂਕਿ ਕਲਿੰਗਾ ਸਟੇਡੀਅਮ 'ਚ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲੇ 'ਚ ਨੀਦਰਲੈਂਡ ਦੀ ਟੀਮ ਨੇ ਭਾਰਤ ਨੂੰ 2-1 ਨਾਲ ਹਰਾ ਕੇ ਵਰਲਡ ਕੱਪ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਹਿਲੇ ਕੁਆਰਟਰ ਤੋਂ ਬਾਅਦ ਡਚ ਟੀਮ ਨੇ ਮੈਚ 'ਚ ਵਾਪਸੀ ਕੀਤੀ ਅਤੇ ਭਾਰਤੀ ਟੀਮ 'ਤੇ ਅਜਿਹੇ ਭਾਰਤੀ ਪਏ ਕਿ ਮੈਚ 'ਚ ਭਾਰਤੀ ਟੀਮ ਦੀ ਵਾਪਸੀ ਦੇ ਕਾਫੀ ਯਤਨ ਨਾਕਾਮਯਾਬ ਸਾਬਤ ਹੋਏ। ਕੁਆਰਟਰ ਫਾਈਨਲ 'ਚ ਇਸ ਜਿੱਤ ਦੇ ਨਾਲ ਨੀਂਦਰਲੈਂਡ ਦੀ ਟੀਮ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ। ਜਿੱਥੇ ਉਸ ਦਾ ਮੁਕਾਬਲਾ ਆਸਟਰੇਲੀਆ ਦੇ ਨਾਲ ਹੋਵੇਗਾ।
ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ 12ਵੇਂ ਮਿੰਟ 'ਚ ਸ਼ਾਨਦਾਰ ਗੋਲ ਕਰ ਕੇ ਨੀਦਰਲੈਂਡ 'ਤੇ 1-0 ਨਾਲ ਬੜਤ ਬਣਾ ਲਈ ਸੀ। ਅਕਾਸ਼ਦੀਪ ਸਿੰਘ ਨੇ ਭਾਰਤੀ ਟੀਮ ਨੂੰ ਬੜਤ ਦਿਵਾ ਦਿੱਤੀ ਹੈ।
ਇਸ ਤੋਂ ਬਾਅਦ ਨੀਦਰਲੈਂਡ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪਹਿਲੇ ਹਾਫ ਤੋਂ ਤੱਕ ਗੋਲ ਕਰ ਕੇ ਟੀਮ ਨੂੰ ਫਿਰ ਤੋਂ ਬਰਾਬਰੀ ਕਰਵਾ ਦਿੱਤੀ। ਜਿਸ ਨਾਲ ਦੋਵੇ ਟੀਮਾਂ ਦਾ ਸਕੋਰ 1-1 ਨਾਲ ਬਰਾਬਰ ਹੋ ਗਿਆ।
ਹਾਫ ਟਾਈਮ ਦੇ ਦੂਜੇ ਮਿੰਟ 'ਚ ਨੀਦਰਲੈਂਡ ਨੂੰ ਪੇਨਲਟੀ ਕਾਰਨਰ ਮਿਲਿਆ, ਜਿਸ ਦਾ ਟੀਮ ਕੋਈ ਫਾਇਦਾ ਨਹੀਂ ਚੁੱਕ ਸਕੀ। ਦੋਵੇਂ ਟੀਮਾਂ ਫਿਲਹਾਲ 1-1 ਦੀ ਬਰਾਬਰੀ 'ਤੇ ਰਹੀਆਂ। 35ਮਿੰਟ ਤੱਕ ਦੋਵੇਂ ਟੀਮਾਂ ਵਲੋਂ ਕੋਈ ਗੋਲ ਨਹੀਂ ਕੀਤਾ ਗਿਆ ਹਾਲਾਂਕਿ ਭਾਰਤੀ ਟੀਮ ਨੀਂਦਰਲੈਂਡ 'ਤੇ ਕਾਫੀ ਭਾਰੀ ਪੈਂਦੀ ਹੋਈ ਦਿਖਾਈ ਦਿੱਤੀ। ਆਖਰੀ 10ਮਿੰਟ ਰਹਿੰਦੇ ਹੋਏ ਨੀਂਦਰਲੈਂਡ ਟੀਮ ਨੇ ਸ਼ਾਨਦਾਰ ਗੋਲ ਕਰ ਕੇ ਭਾਰਤ 'ਤੇ 2-1 ਨਾਲ ਬੜਤ ਬਣਾ ਲਈ।


Related News