ਹਾਕੀ ਰੈਂਕਿੰਗ : ਜਰਮਨੀ ਨੂੰ ਪਛਾੜ ਕੇ 5ਵੇਂ ਸਥਾਨ ''ਤੇ ਪਹੁੰਚਿਆ ਭਾਰਤ

07/18/2018 2:05:07 PM

ਲੁਸਾਨੇ— ਐੱਫ.ਆਈ.ਐੱਚ. ਵੱਲੋਂ ਮੰਗਲਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ 'ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਦੀ ਟੀਮ ਨੂੰ ਪਛਾੜ ਕੇ 5ਵਾਂ ਸਥਾਨ ਹਾਸਲ ਕੀਤਾ ਹੈ। ਜਰਮਨੀ ਇਕ ਸਥਾਨ ਹੇਠਾਂ ਫਿਸਲਦੇ ਹੋਏ ਹੁਣ ਵਿਸ਼ਵ ਰੈਂਕਿੰਗ 'ਚ ਛੇਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਚੈਂਪੀਅਨਜ਼ ਟਰਾਫੀ ਦੀ ਖਿਤਾਬੀ ਜੇਤੂ ਆਸਟਰੇਲੀਆ ਚੋਟੀ 'ਤੇ ਬਰਕਰਾਰ ਹੈ। ਇਸ ਰੈਂਕਿੰਗ 'ਚ ਅਰਜਨਟੀਨਾ ਦੀ ਟੀਮ ਆਸਟਰੇਲੀਆ ਤੋਂ ਪਿੱਛੇ ਦੂਜੇ ਅਤੇ ਬੈਲਜੀਅਮ ਤੀਜੇ ਸਥਾਨ 'ਤੇ ਹੈ।

ਚੈਂਪੀਅਨਜ਼ ਟਰਾਫੀ ਦੇ 2018 ਸੈਸ਼ਨ ਦੀ ਮੇਜ਼ਬਾਨ ਨੀਦਰਲੈਂਡ ਚੌਥੇ ਸਥਾਨ 'ਤੇ ਹੈ। ਹਰਿੰਦਰ ਸਿੰਘ ਦੇ ਮਾਰਗਦਰਸ਼ਨ 'ਚ ਖੇਡ ਰਹੀ ਭਾਰਤੀ ਟੀਮ ਨੇ ਪੰਜਵਾਂ ਸਥਾਨ ਹਾਸਲ ਕਰ ਲਿਆ ਹੈ। ਇਸ ਤੋਂ ਇਲਾਵਾ ਚੋਟੀ ਦੀਆਂ 10 ਟੀਮਾਂ ਦੀ ਸੂਚੀ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇੰਗਲੈਂਡ ਦੀ ਟੀਮ ਸਤਵੇਂ, ਸਪੇਨ 8ਵੇਂ, ਨਿਊਜ਼ੀਲੈਂਡ 9ਵੇਂ ਅਤੇ ਆਇਰਲੈਂਡ ਦਸਵੇਂ ਸਥਾਨ 'ਤੇ ਬਰਕਰਾਰ ਹਨ। ਐੱਫ.ਆਈ.ਐੱਚ. ਦੀ ਨਵੀਂ ਰੈਂਕਿੰਗ ਸਤੰਬਰ 'ਚ ਹਾਕੀ ਸੀਰੀਜ਼ ਓਪਨ ਦੇ ਖਤਮ ਹੋਣ ਦੇ ਬਾਅਦ ਜਾਰੀ ਕੀਤੀ ਜਾਵੇਗੀ।


Related News