ਜਰਮਨੀ ਵਿਰੁੱਧ ਹਾਕੀ ਪ੍ਰੋ-ਲੀਗ ਮੈਚਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ
Thursday, Mar 10, 2022 - 01:11 AM (IST)
ਨਵੀਂ ਦਿੱਲੀ- ਹਾਕੀ ਇੰਡੀਆ ਨੇ ਬੁੱਧਵਾਰ ਨੂੰ ਜਰਮਨੀ ਖਿਲਾਫ 12 ਤੇ 13 ਮਾਰਚ ਨੂੰ ਭੁਵਨੇਸ਼ਵਰ ਦੇ ਕਲਿੰਗ ਹਾਕੀ ਸਟੇਡੀਅਮ ’ਚ ਖੇਡੇ ਜਾਣ ਵਾਲੇ 2021-22 ਐੱਫ. ਆਈ. ਐੱਚ. ਮਹਿਲਾ ਹਾਕੀ ਪ੍ਰੋ-ਲੀਗ ਦੇ 2 ਘਰੇਲੂ ਮੈਚਾਂ ਲਈ 22 ਮੈਂਬਰੀ ਭਾਰਤੀ ਮਹਿਲਾ ਟੀਮ ਦਾ ਐਲਾਨ ਕੀਤਾ। ਟੀਮ ਦਾ ਅਗਵਾਈ ਸਵਿਤਾ ਪੁਨਿਆ ਕਰੇਗੀ, ਜਦਕਿ ਦੀਪ ਗ੍ਰੇਸ ਇੱਕਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਨੌਜਵਾਨ ਡਿਫੈਂਡਰ ਅਕਸ਼ਤਾ ਅਬਸੋ ਢੇਕਾਲੇ ਤੇ ਸਟ੍ਰਾਈਕਰ ਦੀਪਿਕਾ ਜੂਨਿਅਰ ਟੀਮ ’ਚ ਨਵੇਂ ਚਿਹਰੇ ਹੋਣਗੇ। ਭਾਰਤੀ ਮਹਿਲਾ ਹਾਕੀ ਟੀਮ ਦੀ ਮੁੱਖ ਕੋਚ ਜਨਨੇਕੇ ਸ਼ੋਪਮੈਨ ਨੇ ਟੀਮ ਚੋਣ ਦੇ ਬਾਰੇ ਕਿਹਾ,‘‘ਇਕ ਮਜ਼ਬੂਤ ਵਿਰੋਧੀ ਖਿਲਾਫ ਘਰ ’ਚ ਇਕ ਤੋਂ ਬਾਅਦ ਇਕ 2 ਪ੍ਰੋ-ਲੀਗ ਮੈਚ ਖੇਡਣਾ ਸਾਡੇ ਲਈ ਰੋਮਾਂਚਕ ਹੈ। ਜਰਮਨੀ ਦੁਨੀਆ ਭਰ ’ਚ ਸ਼ਾਇਦ ਸਭ ਤੋਂ ਚੰਗੇ ਬੁਨਿਆਦੀ ਕੌਸ਼ਲ ਨਾਲ ਇਕ ਬਹੁਤ ਹੀ ਅਨੁਕੂਲ ਟੀਮ ਹੈ। ਉਸ ਦੇ ਖਿਡਾਰੀ ਬਹੁਤ ਚੰਗੀ ਤਰ੍ਹਾਂ ਨਾਲ ਬਚਾਅ ਕਰਦੇ ਹਨ ਤੇ ਅਟੈਕ ਕਰਨ ’ਚ ਤੇਜ਼ ਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਅਸੀਂ ਨੌਜਵਾਨ ਪ੍ਰਤਿਭਾ ਤੇ ਅਨੁਭਵ ਦਾ ਚੰਗਾ ਮਿਸ਼ਰਣ ਚੁਣਿਆ ਹੈ। ਅਸੀਂ ਸਪੇਨ ਖਿਲਾਫ ਮੁਕਾਬਲਿਆਂ ’ਚ ਬਣੀ ਲੈਅ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ।
ਇਹ ਖ਼ਬਰ ਪੜ੍ਹੋ-ਰਹਾਣੇ ਨੇ ਆਪਣੇ ਸਕੂਲ ਅਤੇ ਪਹਿਲੇ ਕ੍ਰਿਕਟ ਮੈਦਾਨ ਦਾ ਕੀਤਾ ਦੌਰਾ
ਭਾਰਤੀ ਟੀਮ--
ਗੋਲਕੀਪਰਸ : ਸਵਿਤਾ ਪੁਨਿਆ, ਬਿਚੁ ਦੇਵੀ ਖਰੀਬਮ।
ਡਿਫੈਂਡਰਸ : ਦੀਪ ਗਰੇਸ ਇੱਕਾ, ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ, ਅਕਸ਼ਤਾ ਅਬਸੋ ਢੇਕਾਲੇ।
ਮਿਡਫੀਲਡਰਸ : ਨਿਸ਼ਾ, ਸਲੀਮਾ ਟੇਟੇ, ਸੁਸ਼ੀਲਾ ਚਾਨੂ ਪੁਖਰਾਮਬਮ, ਜੋਤੀ, ਮੋਨਿਕਾ, ਨੇਹਾ, ਨਵਜੋਤ ਕੌਰ, ਸੋਨਿਕਾ।
ਇਹ ਖ਼ਬਰ ਪੜ੍ਹੋ- WIW v ENGW : ਵਿੰਡੀਜ਼ ਨੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ
ਫਾਰਵਰਡਸ : ਰਾਜਵਿੰਦਰ ਕੌਰ, ਸ਼ਰਮੀਲਾ ਦੇਵੀ, ਨਵਨੀਤ ਕੌਰ, ਲਾਲਰੇਮਿਸਆਮੀ, ਸੰਗੀਤਾ ਕੁਮਾਰੀ, ਮਾਰਿਆਨਾ ਕੁਜੂਰ ਤੇ ਦੀਪਿਕਾ ਜੂਨੀਅਰ।
ਸਟੈਂਡ ਬਾਏ ਖਿਡਾਰੀ : ਰਜਨੀ ਏਤੀਮਾਰਪੂ, ਇਸ਼ਿਕਾ ਚੌਧਰੀ, ਨਮਿਤਾ ਟੋਪੋ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।