ਹਾਕੀ ਪ੍ਰੋ-ਲੀਗ : ਭਾਰਤ ਨੇ ਇੰਗਲੈਂਡ ਨੂੰ 4-3 ਨਾਲ ਹਰਾਇਆ

Monday, Apr 04, 2022 - 12:32 AM (IST)

ਭੁਵਨੇਸ਼ਵਰ- ਓਲੰਪਿਕ ਕਾਂਸੀ ਤਮਗਾ ਜੇਤੂ ਕਪਤਾਨ ਮਨਪ੍ਰੀਤ ਸਿੰਘ ਅਤੇ ਚੋਟੀ ਦੇ ਡਰੈਗਫਲਿਕਰ ਹਰਮਨਪ੍ਰੀਤ ਸਿੰਘ ਦੇ 2-2 ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫ. ਆਈ. ਐੱਚ. ਪ੍ਰੋ-ਲੀਗ ਦੇ 'ਡਬਲ ਹੇਡਰ' ਮੁਕਾਬਲੇ ਦੇ ਦੂਜੇ ਮੈਚ ਵਿਚ ਇੰਗਲੈਂਡ 'ਤੇ 4-3 ਨਾਲ ਜਿੱਤ ਦਰਜ ਕੀਤੀ। ਮਨਪ੍ਰੀਤ (15ਵੇਂ ਅਤੇ 26ਵੇਂ ਮਿੰਟ) ਅਤੇ ਹਰਮਨਪ੍ਰੀਤ (26ਵੇਂ ਅਤੇ 43ਵੇਂ ਮਿੰਟ) ਨੇ 2-2 ਗੋਲ ਕਰ ਭਾਰਤ ਨੂੰ ਅੰਕ ਸੂਚੀ ਵਿਚ ਚੋਟੀ 'ਤੇ ਆਪਣੀ ਬੜ੍ਹਤ ਬਣਾਉਣ ਵਿਚ ਮਦਦ ਕੀਤੀ। ਇੰਗਲੈਂਡ ਦੇ ਲਈ ਲਿਆਮ ਸੈਨਫੋਰਡ (7ਵੇਂ), ਡੇਵਿਡ ਕੋਂਡਨ (39ਵੇਂ) ਅਤੇ ਸੈਮ ਵਾਰਡ (44ਵੇਂ ਮਿੰਟ) ਨੇ ਗੋਲ ਕੀਤੇ। ਮੈਚ ਦੇ ਦੌਰਾਨ ਇੰਗਲੈਂਡ ਦਾ ਗੇਂਦ 'ਤੇ ਦਬਦਬਾ ਜ਼ਿਆਦਾ ਰਿਹਾ ਪਰ ਜਿੱਤ ਦੀ ਹਕਦਾਰ ਭਾਰਤੀ ਟੀਮ ਬਣੀ।

PunjabKesari

ਇਹ ਖ਼ਬਰ ਪੜ੍ਹੋ-ਐਲਿਸਾ ਨੇ ਤੋੜਿਆ ਗਿਲਕ੍ਰਿਸਟ ਦਾ ਰਿਕਾਰਡ, ਫਾਈਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਕ੍ਰਿਕਟਰ
ਭਾਰਤ ਨੇ ਮੈਚ ਵਿਚ ਅੱਠ ਪੈਨਲਟੀ ਕਾਰਨਰ ਵਿਚੋਂ ਚਾਰ ਨੂੰ ਗੋਲ ਵਿਚ ਬਦਲ ਦਿੱਤਾ ਜਦਕਿ ਇੰਗਲੈਂਡ ਨੇ 6 ਸ਼ਾਰਟ ਕਾਰਨਰ ਵਿਚੋਂ ਤਿੰਨ 'ਤੇ ਗੋਲ ਕੀਤੇ। ਮੇਜ਼ਬਾਨ ਟੀਮ ਨੇ ਇੰਗਲੈਂਡ ਦੇ ਸਰਕਲ ਵਿਚ 24 ਵਾਰ ਆਈ, ਜਦਕਿ ਵਿਰੋਧੀ ਟੀਮ ਅਜਿਹਾ 17 ਵਾਰ ਹੀ ਕਰ ਸਕੀ। ਗੋਲ 'ਤੇ ਸ਼ਾਟ ਲਗਾਉਣ ਦੇ ਮਾਮਲੇ ਵਿਚ ਭਾਰਤੀ ਟੀਮ ਬਿਹਤਰ ਰਹੀ। ਹਰਪ੍ਰੀਤ ਅਤੇ ਮਨਪ੍ਰੀਤ ਨੇ ਫਿਰ 26ਵੇਂ ਮਿੰਟ ਵਿਚ ਲਗਾਤਾਰ ਗੋਲ ਕਰ ਟੀਮ ਨੂੰ 3-1 ਨਾਲ ਅੱਗੇ ਕਰ ਦਿੱਤਾ।

PunjabKesari

ਇਹ ਖ਼ਬਰ ਪੜ੍ਹੋ- ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
ਭਾਰਤੀਆਂ ਨੇ ਫਿਰ ਪਾਸਾ ਬਦਲਣ ਤੋਂ ਬਾਅਦ ਦਬਾਅ ਭਰੀ ਹਾਕੀ ਖੇਡਣਾ ਜਾਰੀ ਰੱਖਿਆ ਪਰ ਕੋਈ ਸਫਲਤਾ ਨਹੀਂ ਮਿਲੀ। ਇੰਗਲੈਂਡ ਨੇ 39ਵੇਂ ਮਿੰਟ ਵਿਚ ਕੋਂਡਨ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣ ਨਾਲ ਅੰਤਰ ਘੱਟ ਕੀਤਾ ਪਰ ਹਰਮਨਪ੍ਰੀਤ ਨੇ ਡ੍ਰੈਗਫਿਲਕ ਨਾਲ ਆਪਣਾ ਦੂਜਾ ਗੋਲ ਕਰ ਭਾਰਤ ਨੂੰ ਬੜ੍ਹਤ 4-2 ਕਰ ਦਿੱਤੀ। ਇਕ ਮਿੰਟ ਬਾਅਦ ਇੰਗਲੈਂਡ ਨੇ ਵਾਰਡ ਦੇ ਜਰੀਏ ਗੋਲ ਅੰਤਰ ਘੱਟ ਕੀਤਾ। ਇੰਗਲੈਂਡ ਦੀ ਟੀਮ ਫਿਰ ਗੋਲ ਕਰਨ ਦੇ ਲਈ ਬੇਤਾਬ ਦਿਖੀ ਪਰ ਭਾਰਤੀ ਟੀਮ ਨੇ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਮੈਚ ਤੋਂ ਪੂਰੇ ਤਿੰਨ ਅੰਕ ਹਾਸਲ ਕਰ ਲਏ। ਇਸ ਜਿੱਤ ਨਾਲ ਭਾਰਤ 10 ਮੈਚਾਂ ਵਿਚ 21 ਅੰਕ ਹਾਸਲ ਕਰ ਚੋਟੀ 'ਤੇ ਹੈ, ਜਦਕਿ ਇੰਗਲੈਂਡ 6 ਮੈਚਾਂ ਵਿਚੋਂ ਸੱਤ ਅੰਕਾਂ ਨਾਲ ਸੱਤਵੇਂ ਸਥਾਨ 'ਤੇ ਬਰਕਰਾਰ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News