ਭਾਰਤੀ ਮਹਿਲਾ ਹਾਕੀ ਖਿਡਾਰਨ ਸਲੀਮਾ AHF ਦੀ ਐਥਲੀਟ ਦੂਤ ਨਿਯੁਕਤ

Friday, Mar 24, 2023 - 05:08 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਮਹਿਲਾ ਹਾਕੀ ਟੀਮ ਦੀ ਮਿਡਫੀਲਡਰ ਸਲੀਮਾ ਟੇਟੇ ਨੂੰ 2 ਸਾਲ ਲਈ ਏ. ਐੱਚ. ਐੱਫ. ਦਾ ਐਥਲੀਟ ਦੂਤ ਨਿਯੁਕਤ ਕੀਤਾ ਗਿਆ। ਟੇਟੇ ਨੇ ਕੋਰੀਆ ਦੇ ਮੁੰਗੇਯੋਂਗ ਵਿਚ ਏਸ਼ੀਆਈ ਹਾਕੀ ਮਹਾਸੰਘ (ਏ. ਐੱਚ. ਐੱਫ.) ਦੀ ਕਾਂਗਰਸ ਦੌਰਾਨ ਪ੍ਰਮਾਣ ਪੱਤਰ ਅਤੇ ਇਸ ਅਹੁਦੇ ਨੂੰ ਸਵੀਕਾਰ ਕੀਤਾ। ਉਹ 25 ਮਾਰਚ ਤੋਂ ਇਹ ਜ਼ਿੰਮੇਦਾਰੀ ਸੰਭਾਲੇਗੀ। ਆਪਣੀ ਅਗਵਾਈ ਵਿਚ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੂੰ ਦੱਖਣ ਅਫਰੀਕਾ ਦੇ ਪੋਚੇਫਸਟਰੂਮ ਵਿਚ 2021 ਐੱਫ. ਆਈ. ਐੱਚ. ਮਹਿਲਾ ਜੂਨੀਅਰ ਵਿਸ਼ਵ ਕੱਪ ਵਿਚ ਚੌਥਾ ਸਥਾਨ ਦਿਵਾਉਣ ਵਾਲੀ ਟੇਟੇ ਇਸ ਅਹੁਦੇ ਲਈ ਏਸ਼ੀਆ ਵੱਲੋਂ ਨਿਯੁਕਤ 4 ਖਿਡਾਰੀਆਂ ਵਿਚੋਂ ਇਕ ਹੈ।

ਟੇਟੇ ਨੇ ਹਾਕੀ ਇੰਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ, “ਮੈਨੂੰ AHF ਐਥਲੀਟ ਦੂਤ ਵਿੱਚੋਂ ਇੱਕ ਵਜੋਂ ਚੁਣੇ ਜਾਣ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਏਸ਼ੀਆ ਦੇ ਖਿਡਾਰੀ ਹੋਣ ਦੇ ਤੌਰ 'ਤੇ ਅਸੀਂ ਆਪਣੇ ਕਰੀਅਰ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ। ਇਹ ਅਹੁਦੇ ਨਾਲ ਮੈਨੂੰ ਸਾਡੀ ਆਵਾਜ਼ ਨੂੰ ਸਾਹਮਣੇ ਰੱਖਣ ਵਿਚ ਮਦਦ ਮਿਲੇਗੀ। ਉਮੀਦ ਹੈ ਕਿ ਇਸ ਅਹੁਦੇ ਦੇ ਨਾਲ ਮੈਂ ਇਸ ਖੇਤਰ ਦੇ ਖਿਡਾਰੀਆਂ ਦੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪਾਉਣ ਵਿੱਚ ਮਦਦ ਕਰ ਸਕਾਂਗੀ।'


cherry

Content Editor

Related News