ਨਹਿਰੂ ਕੱਪ ਫਾਈਨਲ ਵਿਵਾਦ : ਹਾਕੀ ਇੰਡੀਆ ਨੇ 11 ਖਿਡਾਰੀਆਂ ਸਣੇ 2 ਅਧਿਕਾਰੀਆਂ ਨੂੰ ਕੀਤਾ ਮੁਅੱਤਲ

12/11/2019 2:17:01 PM

ਸਪੋਰਟਸ ਡੈਸਕ : ਕਲ ਭਾਵ ਮੰਗਲਵਾਰ ਨੂੰ ਹਾਕੀ ਇੰਡੀਆ ਦੀ ਅਨੁਸ਼ਾਸਨੀ ਕਮੇਟੀ ਨੇ ਸਖਤ ਫੈਸਲਾ ਲੈਂਦਿਆਂ ਨਹਿਰੂ ਕੱਪ ਫਾਈਨਲ ਦੌਰਾਨ ਹਿੰਸਾ ਵਿਚ ਸ਼ਾਮਲ 11 ਖਿਡਾਰੀਆਂ ਸਮੇਤ 2 ਟੀਮ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਪਿਛਲੇ ਮਹੀਨੇ ਨਹਿਰੂ ਕੱਪ ਫਾਈਨਲ ਦੌਰਾਨ ਪੰਜਾਬ ਆਰਮਡ ਪੁਲਸ ਅਤੇ ਪੰਜਾਬ ਨੈਸ਼ਨਲ ਬੈਂਕ ਵਿਚਾਲੇ 56ਵੇਂ ਨਹਿਰੂ ਕੱਪ ਦਾ ਖਿਤਾਬੀ ਮੁਕਾਬਲਾ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਦੋਵੇਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਝਗੜਾ ਹੋ ਗਿਆ ਅਤੇ ਮੈਦਾਨ 'ਤੇ ਹੀ ਦੋਵਾਂ ਟੀਮਾਂ ਦੇ ਖਿਡਾਰੀ ਇਕ ਦੂਜੇ 'ਤੇ ਲੱਤ-ਮੁੱਕੇ ਅਤੇ ਹਾਕੀਆਂ ਚਲਾਉਣ ਲੱਗ ਪਏ।

PunjabKesari

ਇਸ ਘਟਨਾ ਤੋਂ ਬਾਅਦ ਹਾਕੀ ਇੰਡੀਅ ਨੇ ਟੂਰਨਾਮੈਂਟ ਦੇ ਆਯੋਜਕਾਂ ਤੋਂ ਪੂਰੀ ਰਿਪੋਰਟ ਮੁੰਗੀ ਸੀ। ਰਿਪੋਰਟ ਦੀ ਸਮੀਖਿਆ ਕਰਨ ਅਤੇ ਵੀਡੀਓ ਸਬੂਤ ਦੇਖਣ ਤੋਂ ਬਾਅਦ ਹਾਕੀ ਇੰਡੀਆ ਦੇ ਉਪ ਪ੍ਰਧਾਨ ਭੋਲਾ ਨਾਥ ਸਿੰਘ ਦੀ ਪ੍ਰਧਾਨਗੀ ਵਿਚ ਕਮੇਟੀ ਨੇ ਸਰਬਸੰਮਤੀ ਨਾਲ ਪੰਜਾਬ ਆਰਮਡ ਪੁਲਸ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਖਿਡਾਰੀਆਂ ਨੂੰ ਕ੍ਰਮਵਾਰ : 12-18 ਮਹੀਨੇ ਅਤੇ 6-12 ਮਹੀਨਿਆਂ ਲਈ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ।

ਹਾਕੀ ਇੰਡੀਆ ਨੇ ਆਪਣੇ ਬਿਆਨ 'ਚ ਕਿਹਾ, ''ਕਮੇਟੀ ਨੇ ਪੰਜਾਬ ਆਰਮਡ ਪੁਲਸ ਦੇ ਖਿਡਾਰੀਆਂ ਹਰਦੀਪ ਸਿੰਘ ਅਤੇ ਜਸਕਰਨ ਸਿੰਘ 'ਤੇ 18 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ, ਜਦਕਿ ਦੁਪਿੰਦਰਦੀਪ ਸਿੰਘ, ਜਗਮੀਤ ਸਿੰਘ, ਸੁਖਪ੍ਰੀਤ ਸਿੰਘ, ਸਰਵਨਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਹਾਕੀ ਇੰਡੀਆ- ਹਾਕੀ ਇੰਡੀਆ ਲੀਗ ਦੀ ਖੇਡ ਜਾਬਤਾ ਦੇ ਤਹਿਤ ਪੱਧਰ 3 ਦੇ ਅਪਰਾਧ ਲਈ 11 ਦਸੰਬਰ ਤੋਂ 12 ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ। ਪੱਧਰ 3 ਦੇ ਅਪਰਾਧ ਲਈ ਟੀਮ ਮੈਨੇਜਰ ਅਮਿਤ ਸੰਧੂ ਨੂੰ ਵੀ 18 ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਹੈ। ਇਹ ਵੀ ਸਿਫਾਰਿਸ਼ ਕੀਤੀ ਗਈ ਕਿ ਪੰਜਾਬ ਪੁਲਸ ਦੀ ਟੀਮ ਨੂੰ 3 ਮਹੀਨੇ ਲਈ ਮੁਅੱਤਲ ਕੀਤਾ ਜਾਵੇ ਅਤੇ ਟੀਮ 10 ਮਾਰਚ 2020 ਤੋਂ 9 ਜੂਨ 2020 ਤਕ ਅਖਿਲ ਭਾਰਤੀ ਟੂਰਨਾਮੈਂਟਾਂ ਵਿਚ ਖੇਡਣ ਯੋਗ ਨਹੀਂ ਹੋਵੇਗੀ।''

PunjabKesari

ਇਸ ਤੋਂ ਇਲਾਵਾ ਇਹ ਵੀ ਸਿਫਾਰਿਸ਼ ਕੀਤੀ ਗਈ ਕਿ ਪੰਜਾਬ ਨੈਸ਼ਨਲ ਬੈਂਕ ਟੀਮ ਨੂੰ 3 ਮਹੀਨਿਆਂ ਦੀ ਮੁਅੱਤਲੀ ਦੇ ਤਹਿਤ ਰੱਖਿਆ ਜਾਵੇ ਅਤੇ ਉਹ 11 ਦਸੰਬਰ ਤੋਂ 10 ਮਾਰਚ ਤਕ ਕਿਸੇ ਵੀ ਅਖਿਲ ਭਾਰਤੀ ਟੂਰਨਾਮੈਂਟਾਂ ਵਿਚ ਖੇਡਣ ਯੋਗ ਨਹੀਂ ਹੋਵੇਗੀ। ਕਮੇਟੀ ਨੇ ਸਰਬਸੰਮਤੀ ਨਾਲ ਇਹ ਸਹਿਮਤੀ ਜ਼ਾਹਰ ਕੀਤੀ ਕਿ ਇਸ ਅਪਰਾਧ ਵਿਚ ਸ਼ਾਮਲ ਸਾਰੇ ਖਿਡਾਰੀ ਆਪਣੀ ਪਾਬੰਦੀ ਦੀ ਸਮਾਪਤੀ ਤੋਂ ਬਾਅਦ 24 ਮਹੀਨਿਆਂ ਦੇ ਅੰਤਰਾਲ ਲਈ ਪ੍ਰੋਬੇਸ਼ਨ 'ਤੇ ਰਹਿਣਗੇ ਅਤੇ ਖੇਡ ਜਾਬਤਾ ਦੀ ਕਿਸੇ ਵੀ ਉਲੰਘਣਾ ਲਈ ਤਤਕਾਲ ਪੱਧਰ 3 ਦਾ ਦੋਸ਼ੀ ਮੰਨੇ ਜਾਣਗੇ ਅਤੇ ਉਹ ਖੁਦ 2 ਸਾਲ ਲਈ ਮੁਅੱਤਲ ਹੋ ਜਾਣਗੇ।


Related News