ਸੀਨੀਅਰ ਮਹਿਲਾ ਰਾਸ਼ਟਰੀ ਕੈਂਪ ਲਈ ਹਾਕੀ ਇੰਡੀਆ ਨੇ 22 ਖਿਡਾਰੀਆਂ ਨੂੰ ਚੁਣਿਆ

10/12/2019 4:08:10 PM

ਨਵੀਂ ਦਿੱਲੀ : ਹਾਕੀ ਇੰਡੀਆ ਨੇ ਐੱਫ. ਆਈ. ਐੱਚ. ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ 14 ਅਕਤੂਬਰ ਤੋਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਲੱਗਣ ਵਾਲੇ ਸੀਨੀਅਰ ਮਹਿਲਾ ਟੀਮ ਦੇ ਰਾਸ਼ਟਰੀ ਕੈਂਪ ਲਈ 22 ਖਿਡਾਰੀਆਂ ਨੂੰ ਚੁਣਿਆ ਹੈ। ਇਸ ਕੈਂਪ ਵਿਚ ਇਕ ਪਾਸੇ 2 ਨਵੰਬਰ ਨੂੰ ਅਮਰੀਕਾ ਖਿਲਾਫ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਦੀ ਤਿਆਰੀ 'ਤੇ ਜ਼ੋਰ ਰਹੇਗਾ। ਹਾਲ ਹੀ 'ਚ ਇੰਗਲੈਂਡ ਦੌਰੇ 'ਤੇ ਰਾਣੀ ਰਾਮਪਾਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਬ੍ਰਿਟੇਨ ਖਿਲਾਫ ਪਹਿਲਾ ਮੈਚ 2-1 ਨਾਲ ਜਿੱਤਿਆ ਜਦਕਿ 3 ਮੈਚ ਡਰਾਅ ਖੇਡੇ ਅਤੇ ਆਖਰੀ ਮੈਚ ਗੁਆਇਆ। ਭਾਰਤੀ ਮਹਿਲਾ ਟੀਮ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ, ''ਇਹ ਚੰਗਾ ਦੌਰਾ ਸੀ ਜਿਸ ਵਿਚ ਅਸੀਂ ਬ੍ਰਿਟੇਨ ਵਰਗੀ ਮਜ਼ਬੂਤ ਟੀਮ ਨਾਲ ਖੇਡੇ। ਇਕ ਹਫਤੇ ਦੇ ਬ੍ਰੇਕ ਨਾਲ ਖਿਡਾਰੀ ਸਰੀਰਕ ਅਤੇ ਮਨਸਿਕ ਤੌਰ 'ਤੇ ਤਾਜ਼ਾ ਹੋ ਗਏ ਹਨ।

ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਂ ਇਸ ਤਰ੍ਹਾਂ ਹਨ : ਸਵਿਤਾ, ਰਜਨੀ ਏਤਿਮਾਰਪੂ, ਦੀਪ ਗ੍ਰੇਸ ਏਕਾ, ਰੀਨਾ ਖੋਖਰ, ਸਲੀਮਾ ਟੇਟੇ, ਗੁਰਜੀਤ ਕੌਰ, ਉਦਿਤਾ, ਨਿਕੀ ਪ੍ਰਧਾਨ, ਨਿਸ਼ਾ, ਸੁਸ਼ੀਲ ਚਾਨੂ ਪੁਖਰਮਬਮ, ਮੋਨਿਕਾ , ਲਿਲਿਮਾ ਮਿੰਜ, ਨੇਹਾ ਗੋਇਲ, ਨਮਿਤਾ ਟੋਪੋ, ਸੋਨਿਕਾ, ਰਾਣੀ, ਨਵਨੀਤ ਕੌਰ, ਲਾਲਰੇਮਸਿਆਮੀ, ਨਵਜੋਤ ਕੌਰ, ਸ਼ਰਮੀਲਾ ਦੇਵੀ, ਜਯੋਤੀ , ਵੰਦਨਾ ਕਟਾਰੀਆ।


Related News