ਹਾਕੀ ਇੰਡੀਆ ਨੇ ਮਹਿਲਾ ਰਾਸ਼ਟਰੀ ਕੈਂਪ ਲਈ 34 ਸੰਭਾਵਿਤ ਖਿਡਾਰੀਆਂ ਦਾ ਕੀਤਾ ਐਲਾਨ

Tuesday, Dec 26, 2023 - 02:27 PM (IST)

ਹਾਕੀ ਇੰਡੀਆ ਨੇ ਮਹਿਲਾ ਰਾਸ਼ਟਰੀ ਕੈਂਪ ਲਈ 34 ਸੰਭਾਵਿਤ ਖਿਡਾਰੀਆਂ ਦਾ ਕੀਤਾ ਐਲਾਨ

ਬੈਂਗਲੁਰੂ, (ਭਾਸ਼ਾ)- ਓਲੰਪਿਕ ਕੁਆਲੀਫਾਇਰ ਅਤੇ ਹਾਕੀ ਫਾਈਵ ਵਿਸ਼ਵ ਕੱਪ ਦੀ ਤਿਆਰੀ ਦੇ ਉਦੇਸ਼ ਨਾਲ ਭਾਰਤ ਦੀਆਂ 34 ਖਿਡਾਰਨਾਂ ਵੀਰਵਾਰ ਤੋਂ ਇੱਥੇ ਸੀਨੀਅਰ ਮਹਿਲਾ ਹਾਕੀ ਕੋਚਿੰਗ ਕੈਂਪ ਵਿਚ ਹਿੱਸਾ ਲੈਣਗੀਆਂ। ਭਾਰਤੀ ਖਿਡਾਰੀਆਂ ਨੂੰ ਸਪੇਨ 'ਚ ਪੰਜ ਦੇਸ਼ਾਂ ਦੇ ਟੂਰਨਾਮੈਂਟ 'ਚ ਮੇਜ਼ਬਾਨ ਬੈਲਜੀਅਮ, ਜਰਮਨੀ ਅਤੇ ਆਇਰਲੈਂਡ ਦਾ ਸਾਹਮਣਾ ਕਰਨ ਤੋਂ ਬਾਅਦ ਬ੍ਰੇਕ ਮਿਲ ਗਈ ਹੈ ਅਤੇ ਹੁਣ ਉਹ ਕੈਂਪ 'ਚ ਹਿੱਸਾ ਲੈਣਗੇ। ਓਲੰਪਿਕ ਕੁਆਲੀਫਾਇਰ 13 ਤੋਂ 19 ਜਨਵਰੀ ਤੱਕ ਰਾਂਚੀ ਵਿੱਚ ਹੋਣੇ ਹਨ ਜਿਸ ਵਿੱਚ ਭਾਰਤ ਨੂੰ ਨਿਊਜ਼ੀਲੈਂਡ, ਇਟਲੀ ਅਤੇ ਅਮਰੀਕਾ ਦੇ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ। ਜਰਮਨੀ, ਜਾਪਾਨ, ਚਿਲੀ ਅਤੇ ਚੈੱਕ ਗਣਰਾਜ ਨੂੰ ਪੂਲ ਏ 'ਚ ਜਗ੍ਹਾ ਮਿਲੀ ਹੈ।

ਇਹ ਵੀ ਪੜ੍ਹੋ : ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਮੰਜੂ ਰਾਣੀ, ਸਾਕਸ਼ੀ ਚੌਧਰੀ ਪੁੱਜੀਆਂ ਕੁਆਰਟਰ ਫਾਈਨਲ 'ਚ

ਭਾਰਤ ਨੇ ਰਾਂਚੀ 'ਚ ਮਹਿਲਾ ਏਸ਼ੀਅਨ ਚੈਂਪੀਅਨਸ ਟਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਉਹ ਉਸੇ ਮੈਦਾਨ 'ਤੇ ਇਸ ਗਤੀ ਨੂੰ ਜਾਰੀ ਰੱਖਣ ਦਾ ਟੀਚਾ ਰੱਖੇਗੀ। ਭਾਰਤ ਦੇ ਮੁੱਖ ਕੋਚ ਯਾਨੇਕ ਸ਼ੌਪਮੈਨ ਨੇ ਕਿਹਾ, ''ਪੰਜ ਦੇਸ਼ਾਂ ਦਾ ਟੂਰਨਾਮੈਂਟ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਤਿਆਰੀਆਂ ਨੂੰ ਪਰਖਣ ਦਾ ਵਧੀਆ ਮੌਕਾ ਸੀ। ਅਸੀਂ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਹੈ ਜਿੱਥੇ ਸੁਧਾਰ ਦੀ ਗੁੰਜਾਇਸ਼ ਹੈ ਅਤੇ ਕੈਂਪ ਦੌਰਾਨ ਇਨ੍ਹਾਂ 'ਤੇ ਕੰਮ ਕਰਾਂਗੇ।'' 

ਉਸ ਨੇ ਕਿਹਾ, ''ਏਸ਼ੀਅਨ ਚੈਂਪੀਅਨਜ਼ ਟਰਾਫੀ 'ਚ ਜਿੱਤ ਤੋਂ ਬਾਅਦ ਟੀਮ ਰਾਂਚੀ 'ਚ ਦੁਬਾਰਾ ਖੇਡਣ ਲਈ ਬੇਤਾਬ ਹੈ। ਹੁਣ ਕੁਝ ਸਮਾਂ ਬਚਣ ਦੇ ਨਾਲ, ਅਸੀਂ ਇਹ ਯਕੀਨੀ ਬਣਾਉਣ ਲਈ ਆਪਣੀ ਖੇਡ ਨੂੰ ਤਿੱਖਾ ਕਰਨ 'ਤੇ ਧਿਆਨ ਦੇਵਾਂਗੇ ਕਿ ਅਸੀਂ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕਰਨ ਲਈ ਸਰੀਰਕ, ਰਣਨੀਤਕ ਅਤੇ ਮਾਨਸਿਕ ਤੌਰ 'ਤੇ ਸਭ ਤੋਂ ਵਧੀਆ ਸਥਿਤੀ ਵਿੱਚ ਹਾਂ।''ਇਸ ਤੋਂ ਬਾਅਦ ਭਾਰਤੀ ਟੀਮ ਓਮਾਨ ਦੇ ਮਸਕਟ ਲਈ ਰਵਾਨਾ ਹੋਵੇਗੀ ਜਿੱਥੇ ਉਹ 24 ਤੋਂ 27 ਜਨਵਰੀ ਤੱਕ ਹੋਣ ਵਾਲੇ ਹਾਕੀ ਫਾਈਵ ਵਿਸ਼ਵ ਕੱਪ ਵਿੱਚ ਹਿੱਸਾ ਲਵੇਗੀ। 

ਇਹ ਵੀ ਪੜ੍ਹੋ : ਗਾਜ਼ਾ ਸੰਕਟ 'ਤੇ 'ਲੋਗੋ' ਲਗਾਉਣ ਦਾ ਮੁੱਦਾ: ਪੈਟ ਕਮਿੰਸ ਨੇ ਉਸਮਾਨ ਖਵਾਜਾ ਦਾ ਕੀਤਾ ਸਮਰਥਨ

ਕੈਂਪ ਵਿੱਚ ਭਾਗ ਲੈਣ ਵਾਲੇ ਖਿਡਾਰੀ ਇਸ ਤਰ੍ਹਾਂ ਹਨ :

ਗੋਲਕੀਪਰ: ਸਵਿਤਾ, ਰਜਨੀ ਇਤਿਮਾਰਪੂ, ਬਿਚੂ ਦੇਵੀ ਖਰਾਬਮ, ਬੰਸਾਰੀ ਸੋਲੰਕੀ 

ਡਿਫੈਂਡਰ : ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ, ਇਸ਼ਿਕਾ ਚੌਧਰੀ, ਅਕਸ਼ਾ ਆਬਾਸੋ ਢੇਕਲੇ, ਜੋਤੀ ਛੇਤਰੀ, ਮਹਿਮਾ ਚੌਧਰੀ 

ਮਿਡਫੀਲਡਰ : ਨਿਸ਼ਾ, ਸਲੀਮਾ ਟੇਟੇ, ਸੁਸ਼ੀਲਾ ਚਾਨੂ ਪੁਖਰੰਬਮ, ਜਯੋਤੀ, ਨਵਜੋਤ ਕੌਰ, ਮੋਨਿਕਾ, ਮਾਰੀਆਨਾ ਕੁਜੂਰ, ਸੋਨਿਕਾ, ਨੇਹਾ, ਬਲਜੀਤ ਕੌਰ, ਰੀਨਾ ਖੋਖਰ, ਵੈਸ਼ਨਵੀ ਵਿੱਠਲ ਫਾਲਕੇ, ਅਜ਼ਮੀਨਾ ਕੁਜੂਰ

ਫਾਰਵਰਡ : ਲਾਲਰੇਮਸਿਆਮੀ, ਨਵਨੀਤ ਕੌਰ, ਦੇਵੀ, ਵੰਦਰਾ ਕਟਾਰਾ, ਸ਼ਰਮਿਲਾ ਦੇਵੀ,  ਦੀਪਿਕਾ, ਸੰਗੀਤਾ ਕੁਮਾਰੀ, ਮੁਮਤਾਜ਼ ਖਾਨ, ਸੁਨੇਲਿਤਾ ਟੋਪੋ ਅਤੇ ਬਿਊਟੀ ਡੁੰਗਡੁੰਗ। 


author

Tarsem Singh

Content Editor

Related News